Tuesday, June 9, 2026

ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਨੂੰ ਸਮਰਾਟ ਸਿਟੀ ਲਈ 500 ਕਰੋੜ ਜਾਰੀ

ਅੰਮ੍ਰਿਤਸਰ `ਚ 5 ਨਵੇ ਪੁੱਲ ਤੇ 34 ਏਕੜ `ਚ ਬਣੇਗਾ ਸਪੋਰਟਸ ਪਾਰਕ – ਸਿੱਧੂ

PPN0601201814ਅੰਮਿ੍ਤਸਰ, 6 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੀ ਰਿਹਾਇਸ਼ `ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਉਣ ਲਈ ਕੇਦਰ ਵਲੋਂ 500 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ, ਜਿਨਾ ਵਿਚੋਂ ਲੁਧਿਆਣੇ ਲਈ 200 ਕਰੋੜ, ਅੰਮਿ੍ਰਤਸਰ ਅਤੇ ਜਲੰਧਰ ਲਈ 150-150 ਕਰੋੜ ਰੁਪਏ ਜਾਰੀ ਕੀਤੇ ਹਨ।
ਸਿੱਧੂ ਨੇ ਦੱਸਿਆ ਕਿ ਬੀਤੀ ਸ਼ਾਮ ਦਿੱਲੀ ਤੋ ਆਈ ਟੀਮ ਦੇ ਨਾਲ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਵਿਭਾਗ ਦੇ ਅਧੀਨ ਸਕੱਤਰ ਡਾ: ਸਮੀਰ ਸ਼ਰਮਾ ਵੱਖ-ਵੱਖ ਕੰਮਾਂ ਲਈ ਨਿਯੁੱਕਤ ਕੀਤੇ ਗਏ ਸਲਾਹਕਾਰ ਹਾਜ਼ਰ ਸਨ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣੇ ਕੋਲੋ 50 ਕਰੋੜ ਰੁਪਏ ਦਾ ਹਿੱਸਾ ਪਾ ਕੇ ਕੇਦਰ ਕੋਲੋ 500 ਕਰੋੜ ਰੁਪਏ ਪ੍ਰਾਪਤ ਕੀਤੇ ਹਨ।ਇੰਨਾਂ ਪੈਸਿਆਂ ਦੇ ਨਾਲ ਸ਼ਹਿਰਾਂ ਦਾ ਸੀਵਰੇਜ ਸਿਸਟਮ ਅਤੇ ਪੀਣ ਵਾਲੀ ਪਾਣੀ ਦੀ ਸਮੱਸਿਆ ਹੱਲ ਹੋ ਸਕੇਗੀ ਅਤੇ ਸ਼ਹਿਰੀ ਲੋਕਾਂ ਨੂੰ ਪੀਣ ਲਈ ਨਹਿਰੀ ਪਾਣੀ ਮੁਹੱਈਆ ਹੋ ਸਕੇਗਾ।ਬੀ.ਆਰ.ਟੀ ਐਸ ਸਿਸਟਮ ਬਾਰੋ ਉਨਾਂ ਨੇ ਬੋਲਦਿਆਂ ਕਿਹਾ ਕਿ ਇਸ ਵਿਚ ਸੁਧਾਰ ਲਿਆਉਣ ਦੀ ਬਹੁਤ ਲੋੜ ਹੈ ਅਤੇ ਬੱਸਾਂ ਦੇ ਆਉਣ ਅਤੇ ਜਾਣ ਦੇ ਅੰਤਰ ਵਿਚ ਕੇਵਲ ਤਿੰਨ ਮਿੰਟ ਦਾ ਫਰਕ ਰੱਖਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਬੱਸਾਂ ਦੀ ਜਿਆਦਾ ਉਡੀਕ ਨਾ ਕਰਨੀ ਪਵੇ।ਉਨਾਂ ਅੱਗੇ ਦੱਸਿਆ ਕਿ ਏ.ਡੀਬੀ ਬੈਕ ਵਲੋ ਪੰਜਾਬ ਸਰਕਾਰ ਨੂੰ ਮਾਤਰ 2 ਜਾਂ 3 ਪ੍ਰਤੀਸ਼ਤ ਦੇ ਰੇਟ ਤੇ 25 ਸਾਲਾਂ ਲਈ ਕਰਜ਼ਾ ਦਿੱਤਾ ਜਾ ਰਿਹਾ ਹੈ, ਜਿਸ ਦਾ ਮੁੱਖ ਮਕਸਦ ਸ਼ਹਿਰਾਂ ਦੇ ਵਿੱਚ ਸੀਵਰੇਜ ਸਿਸਟਮ, ਪੀਣ ਵਾਲਾ ਪਾਣੀ, ਟਰੈਫਿਕ ਸਮੱਸਿਆ ਤੋਂ ਨਿਜਾਤ ਅਤੇ ਹੋਰ ਬੁਨਿਆਦੀ ਸਹੂਲਤਾ ਮੁਹੱਈਆ ਕਰਵਾਉਣਾ ਹੈ।ਇਸ ਲਈ ਸਰਕਾਰ ਵਲੋ ਸਾਰਾ ਪੋ੍ਰਗਰਾਮ ਤਿਆਰ ਕਰਕੇ ਏ.ਡੀ.ਬੀ ਬੈਂਕ ਨੂੰ ਦਿੱਤਾ ਜਾ ਰਿਹਾ ਹੈ।
ਸਿੱਧੂ ਨੇ ਕੂੜੇ ਦੀ ਸਮੱਸਿਆ ਤੋ ਨਿਜ਼ਾਤ ਪਾਉਣ ਬਾਰੇ ਦੱਸਿਆ ਕਿ ਇਸ ਲਈ ਇਕ ਨਵੀ ਨੀਰੀ ਤਕਨੀਕੀ ਲਿਆਂਦੀ ਜਾ ਰਹੀ ਹੈ, ਜਿਸ ਨਾਲ ਡੰਪ ਕੀਤੇ ਗਏ ਕੂੜੇ ਦੀ ਸਮੱਸਿਆ ਹੱਲ ਹੋ ਜਾਵੇਗੀ।ਸਿੱਧੂ ਨੇ ਅੱਗੇ ਦੱਸਿਆ ਕਿ ਅੰਮ੍ਰਿਤਸਰ ਵਿਖੇ 34 ੲਂੇਕੜ ਦੀ ਜਗਾ ਵਿੱਚ ਸਪੋਰਟਸ ਪਾਰਕ ਸਥਾਪਿਤ ਕੀਤਾ ਜਾਵੇਗਾ।ਜਿਥੇ ਹਰ ਤਰਾਂ ਦੀਆਂ ਖੇਡਾਂ ਦੀ ਸਹੂਲਤ ਹੋਵੇਗੀ।ਉਨਾਂ ਅੱਗੇ ਦੱਸਿਆ ਕਿ ਅੰਮਿ੍ਰਤਸਰ ਵਿਚ 5 ਨਵੇ ਫਲਾਈ ਓਵਰ ਸ਼ੁਰੂ ਕੀਤੇ ਜਾਣਗੇ ਜਿੰਨਾਂ ਵਿਚ ਭੰਡਾਰੀ ਬਿ੍ਰਜ, 22 ਨੰ: ਫਾਟਕ, ਵੱਲਾ, ਪੁਤਲੀਘਰ ਅਤੇ ਫੋਰ.ਐਸ ਚੌਕ ਸ਼ਾਮਲ ਹੈੇ ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਨੇ ਅੱਗੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੇ ਪੰਜਾਂ ਵਿਧਾਇਕਾਂ ਨੂੰ 25-25 ਕਰੋੜ ਰੁਪਏ ਸਰਕਾਰ ਵਲੋ ਜਾਰੀ ਕਰ ਦਿੱਤੇ ਗਏ ਹਨ ਅਤੇ ਹਰੇਕ ਵਿਧਾਇਕ ਵਲੋ ਆਪਣੇ ਖੇਤਰ ਵਿਚ ਵਿਕਾਸ ਦੇ ਕੰਮ ਸ਼ੁਰੂ ਕਰ ਦਿੱਤੇ ਗਏ ਹਨ।ਉਨਾਂ ਅੱਗੇ ਕਿਹਾ ਕਿ ਆਉਣ ਵਾਲੇ ਕੁੱਝ ਹੀ ਮਹੀਨਿਆਂ ਵਿਚ ਅੰਮਿ੍ਰਤਸਰ ਦੀ ਨੁਹਾਰ ਬਦਲ ਜਾਵੇਗੀ।ਸਿੱਧੂ ਨੇ ਪੱਤਰਕਾਰਾਂ ਦੇ ਇਕ ਸੁਆਲ ਦੇ ਜਵਾਬ ਵਿਚ ਕਿਹਾ ਕਿ ਹੈਰੀਟੇਜ ਸਿਟੀ ਦੇ ਜਿੰਨੇ ਵੀ ਕੰਮ ਸ਼ੁਰੂ ਹੋਏ ਹਨ ਜਾਂ ਹੋਣੇ ਹਨ ਉਹ ਆਉਦੇ ਦੋ ਤੋਂ ਢਾਈ ਸਾਲ ਦੇ ਵਿੱਚ ਪੂਰੇ ਕਰ ਲਏ ਜਾਣਗੇ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply