Thursday, March 12, 2026

ਦਿੱਲੀ ਕਮੇਟੀ ਨੇ ਸੁਪਰੀਮ ਕੋਰਟ ਵਲੋਂ `84 ਸਿੱਖ ਕਤਲੇਆਮ ਕੇਸਾਂ ਨੂੰ ਮੁੜ ਖੋਲਣ ਦਾ ਕੀਤਾ ਸਵਾਗਤ

ਸਰਕਾਰੀ ਐਸ.ਆਈ.ਟੀ ਸਿੱਖਾਂ ਨੂੰ ਇਨਸਾਫ਼ ਦੇਣ ’ਚ ਰਹੀ ਨਾਕਾਮ – ਜੀ.ਕੇ
ਨਵੀਂ ਦਿੱਲੀ, 10 ਜਨਵਰੀ (ਪੰਜਾਬ ਪੋਸਟ ਬਿਊਰੋ) – ਸੁਪਰੀਮ ਕੋਰਟ ਵੱਲੋਂ 1984 ਸਿੱਖ ਕਤਲੇਆਮ ਦੇ 186 ਮੁਕਦਮਿਆਂ ਨੂੰ ਮੁੜ੍ਹ ਤੋਂ ਖੋਲਣ ਲਈ ਨਵੀਂ Manjit Singh GKਐਸ.ਆਈ.ਟੀ ਬਣਾਉਣ ਦੇ ਕੀਤੇ ਗਏ ਐਲਾਨ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸੁਪਰੀਮ ਕੋਰਟ ਦੇ ਅੱਜ ਆਏ ਆਦੇਸ਼ ਨੂੰ ਇਨਸਾਫ਼ ਪ੍ਰਾਪਤੀ ਦੀ ਦਿਸ਼ਾ ’ਚ ਵੱਡਾ ਕਦਮ ਦੱਸਦੇ ਹੋਏ ਸਿੱਖਾਂ ਦੀ ਚਿਰੋਕਣੀ ਮੰਗ ਪੂਰਾ ਹੋਣ ਦਾ ਦਾਅਵਾ ਕੀਤਾ ਹੈ।
ਜੀ.ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਲੰਬੇ ਸਮੇਂ ਤੋਂ 2012 ਦੇ ਗੁਜ਼ਰਾਤ ਦੰਗਿਆਂ ’ਤੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਐਸ.ਆਈ.ਟੀ. ਦੀ ਤਰਜ਼ ’ਤੇ 1984 ਸਿੱਖ ਕਤਲੇਆਮ ਦੇ ਮਾਮਲਿਆਂ ਦੀ ਜਾਂਚ ਲਈ ਵੀ ਸੁਪਰੀਮ ਕੋਰਟ ਦੀ ਨਿਗਰਾਨੀ ਵਾਲੀ ਐਸ.ਆਈ.ਟੀ. ਬਣਾਉਣ ਦੀ ਮੰਗ ਕਰਦੀ ਰਹੀ ਹੈ।ਕਿਉਂਕਿ ਪੁਲਿਸ ਅਤੇ ਸੀ.ਬੀ.ਆਈ ਦਾ ਰਵੈਇਆ ਹਮੇਸ਼ਾ ਹੀ ਕਾਤਲਾਂ ਦੀ ਪੁਸ਼ਤ ਪਨਾਹੀ ਕਰਨ ਵਾਲਾ ਰਿਹਾ ਹੈ।ਮੋਦੀ ਸਰਕਾਰ ਵੱਲੋਂ ਬਣਾਈ ਗਈ ਮੌਜੂਦਾ ਐਸ.ਆਈ.ਟੀ. ਦੀ ਲਿਆਕਤ ਦਾ ਪਤਾ ਇਸੇ ਗੱਲ ਤੋਂ ਚਲ ਜਾਂਦਾ ਹੈ ਕਿ ਦਿੱਲੀ ਕਮੇਟੀ ਦੇ ਕਾਨੂੰਨੀ ਵਿਭਾਗ ਵੱਲੋਂ ਪੂਰੇ ਤਥਾਂ ਦੇ ਨਾਲ ਤਿਆਰ ਕਰਕੇ ਦਿੱਤੇ ਗਏ 200 ਤੋਂ ਵੱਧ ਕੇਸਾਂ ਦੇ ਬਾਵਜੂਦ ਵੀ ਸਰਕਾਰ ਦੀ ਐਸ.ਆਈ.ਟੀ. ਕੁਲ 250 ਕੇਸ਼ਾਂ ਦੀ ਜਾਂਚ ਹੀ ਕਰ ਸਕੀ।ਜਿਸ ’ਚੋਂ ਸਬੂਤ ਅਤੇ ਗਵਾਹ ਨਾ ਮਿਲਣ ਦਾ ਹਵਾਲਾ ਦੇ ਕੇ 241 ਕੇਸਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ।
ਸੁਪਰੀਮ ਕੋਰਟ ਵੱਲੋਂ ਬੀਤੇ ਦਿਨੀਂ ਉਕਤ ਬੰਦ ਕੇਸਾਂ ਦੀ ਜਾਂਚ ਲਈ ਬਣਾਏ ਗਏ ਜਸਵਿਟ ਜੇ.ਐਮ. ਪੰਚਾਲ ਅਤੇ ਜਸਟਿਸ ਕੇ.ਐਸ.ਪੀ. ਰਾਧਾਕ੍ਰਿਸ਼ਣਨ ਦੇ ਪੈਨਲ ਵੱਲੋਂ ਅੱਜ ਸੁਪਰੀਮ ਕੋਰਟ ’ਚ 186 ਕੇਸ ਮੁੜ੍ਹ ਤੋਂ ਖੋਲਣ ਦੀ ਦਿੱਤੀ ਗਈ ਰਿਪੋਰਟ ਨੂੰ ਇਤਿਹਾਸਕ ਦੱਸਦੇ ਹੋਏ ਜੀ.ਕੇ ਨੇ ਸੁਪਰੀਮ ਕੋਰਟ ਦੀ ਐਸ.ਆਈ.ਟੀ ਦੀ ਜਾਂਚ ਦਾ ਦਾਇਰਾ ਵੱਡਾ ਕਰਨ ਦੀ ਵੀ ਮੰਗ ਕੀਤੀ ਹੈ।ਜੀ.ਕੇ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਵਕੀਲ ਕੱਲ ਹੋਣ ਵਾਲੀ ਸੁਣਵਾਈ ’ਚ ਬੀਤੇ 33 ਸਾਲਾਂ ਦੌਰਾਨ ਬੰਦ ਹੋਏ ਕੇਸਾਂ ’ਚ ਸ਼ਾਮਲ ਰਹੇ ਸਮੂਹ ਜਾਂਚ ਅਧਿਕਾਰੀਆਂ ਦੇ ਖਿਲਾਫ਼ ਪੜਤਾਲ ਕਰਨ ਦਾ ਅਧਿਕਾਰ ਸੁਪਰੀਮ ਕੋਰਟ ਦੀ ਐਸ.ਆਈ.ਟੀ ਨੂੰ ਦਿੱਤੇ ਜਾਣ ਦੀ ਮੰਗ ਕਰਨਗੇ।ਸਰਕਾਰ ਵੱਲੋਂ ਗਵਾਹਾਂ ਨੂੰ ਦਿੱਤੀ ਗਈ ਸੁੱਰਖਿਆਂ ਨੂੰ ਵਾਪਸ ਲੈਣ ਨੂੰ ਵੀ ਸਰਕਾਰੀ ਐਸ.ਆਈ.ਟੀ. ਦੀ ਨਾਕਾਮੀ ਦਾ ਵੱਡਾ ਕਾਰਨ ਦੱਸਦੇ ਹੋਏ ਜੀ.ਕੇ ਨੇ ਕਿਹਾ ਕਿ ਦਿੱਲੀ ਕਮੇਟੀ ਅੱਜ ਵੀ ਜਰੂਰੀ ਗਵਾਹਾਂ ਨੂੰ ਕਮੇਟੀ ਦੀ ਟਾਸਕ ਫੋਰਸ ਦੇ ਜਰੀਏ ਸੁਰੱਖਿਆ ਦੇ ਰਹੀ ਹੈ, ਤਾਂਕਿ ਗਵਾਹਾਂ ਦਾ ਉਤਸ਼ਾਹ ਬਰਕਰਾਰ ਰਹੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply