Tuesday, July 7, 2026

ਬਾਬਾ ਇਲਾਹੀ ਸ਼ਾਹ ਉਦੋਨੰਗਲ ਵਿਖੇ ਨਵੇਂ ਲੰਗਰ ਹਾਲ ਦੀ ਉਸਾਰੀ ਸ਼ੁਰੂ

ਚੌਂਕ ਮਹਿਤਾ, 10 ਜਨਵਰੀ (ਪੰਜਾਬ ਪੋਸਟ – ਜੋਗਿੰਦਰ ਸਿੰਘ ਮਾਣਾ) – ਪਿੰਡ ਉਦੋਨੰਗਲ ਦੀ ਦਰਗਾਹ ਬਾਬਾ ਇਲਾਹੀ ਸ਼ਾਹ ਵਿਖੇ ਨਵੇਂ ਲੰਗਰ ਹਾਲ ਦੀ ਉਸਾਰੀ PPN1001201808ਸ਼ੁਰੂ ਕੀਤੀ ਗਈ ਹੈ, ਜਿਸ ਦਾ ਨੀਂਹ ਪੱਥਰ ਪ੍ਰਬੰਧਕ ਕਮੇਟੀ ਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਵਲੋਂ ਰੱਖਿਆ ਗਿਆ।ਮੁੱਖ ਪ੍ਰਬੰਧਕ ਕੁਲਬੀਰ ਸਿੰਘ, ਕਮੇਟੀ ਪ੍ਰਧਾਨ ਰਵੀ ਰੰਧਾਵਾ ਤੇ ਦਵਿੰਦਰ ਉਦੋਨੰਗਲ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸੰਗਤਾਂ ਦੇ ਬੈਠਣ ਅਤੇ ਲੰਗਰ ਛੱਕਣ ਲਈ ਕੋਈ ਵੀ ਹਾਲ ਨਾ ਹੋਣ ਕਾਰਨ ਬੜੀ ਪ੍ਰੇਸ਼ਾਨੀ ਪੇਸ਼ ਆ ਰਹੀ ਸੀ, ਜਿਸ ਕਾਰਨ ਸੰਗਤਾਂ ਦੇ ਸਹਿਯੋਗ ਸਦਕਾ ਇਹ ਲੰਗਰ ਹਾਲ ਤਿਆਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਗੁਰਮੇਜ਼ ਸਿੰਘ ਉਦੋਨੰਗਲ ਜਿਲ੍ਹਾ ਜਨਰਲ ਸਕੱਤਰ ਕਾਂਗਰਸ ਦਿਹਾਤੀ, ਬਲਜਿੰਦਰ ਸਿੰਘ ਰੰਧਾਵਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਮਹਿਤਾ, ਗੁਰਧਿਆਨ ਸਿੰਘ, ਹਰਕੇਵਲ ਸਿੰਘ ਦਬੁਰਜ਼ੀ, ਸੁਖਮਿੰਦਰ ਸਿੰਘ ਭੱਪ, ਬਲਵੰਤ ਸਿੰਘ ਉਦੋਨੰਗਲ ਸਾਬਕਾ ਸਰਪੰਚ, ਮਾ: ਬਲਦੇਵ ਸਿੰਘ ਰੰਧਾਵਾ,ਰੌਲਾ ਸਿੰਘ ਪ੍ਰਜਾਪਤ, ਮਾ. ਬਲਵਿੰਦਰ ਸਿੰਘ, ਅਜੈਬ ਸਿੰਘ ਨੰਬਰਦਾਰ, ਲਖਮੀਰ ਸਿੰਘ ਸ਼ਾਹ, ਅਜੈਬ ਸਿੰਘ ਬੇਰ ਵਾਲੇ, ਹਰਬੰਸ ਲਾਲ, ਹਰਜਿੰਦਰ ਸਿੰਘ ਬੇਰ ਵਾਲੇ, ਮੋਹਨ ਸਿੰਘ ਬੂੜੇਨੰਗਲ, ਅਮਰ ਸਿੰਘ, ਨਿਸ਼ਾਨ ਸਿੰਘ ਅਰਜੁਨਮਾਂਗਾ, ਚੈਂਚਲ ਸਿੰਘ ਧਰਮੂਚੱਕ, ਡਾ. ਸਕੱਤਰ ਸਿੰਘ, ਹਰਪਾਲ ਸਿੰਘ, ਬਾਬਾ ਬੱਬੂ, ਲਾਡੀ, ਲੱਡੂ ਪ੍ਰਜਾਪਤ, ਸਤਨਾਮ ਸਿੰਘ ਫੌਜੀ, ਸੁਖਦੇਵ ਸਿੰਘ ਨੰਬਰਦਾਰ, ਹਰਭਜਨ ਸਿੰਘ, ਮਹਿੰਦਰ ਸਿੰਘ, ਬਲ਼ਵੰਤ ਸਿੰਘ ਫੌਜੀ ਆਦਿ ਹਾਜ਼ਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply