ਚੌਂਕ ਮਹਿਤਾ, 10 ਜਨਵਰੀ (ਪੰਜਾਬ ਪੋਸਟ – ਜੋਗਿੰਦਰ ਸਿੰਘ ਮਾਣਾ) – ਐਨ.ਆਰ.ਆਈ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ
ਕਰਵਾਇਆ ਜਾਂਦਾ ਮਸ਼ਹੂਰ ਪੇਂਡੂ ਖੇਡ ਮੇਲਾ ਰੰਧਾਵਾ ਸਪੋਰਟਸ ਐਂਡ ਕਲਚਰ ਕਲੱਬ ਉਦੋਨੰਗਲ ਵਲੋਂ ਬਰੇਵ ਕੈਪਟਨ ਮਨਜਿੰਦਰ ਸਿੰਘ ਭਿੰਡਰ ਸਟੇਡੀਅਮ ਉਦੋਨੰਗਲ ਵਿਖੇ 22 ਤੋ 25 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਪ੍ਰਧਾਨ ਗੁਰਦਵਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਕੀ ਸੀਨੀਅਰ, ਹਾਕੀ ਜੂਨੀਅਰ, ਫੁਟਬਾਲ ਓਪਨ ਅਤੇ ਕੁੱਤਿਆਂ ਦੀਆਂ ਟਰੈਕ ਦੌੜਾਂ ਕਰਵਾਈਆ ਜਾਣਗੀਆਂ ਅਤੇ 25 ਫਰਵਰੀ ਨੂੰ ਸੱਭਿਆਚਾਰਕ ਮੇਲਾ ਹੋਵੇਗਾ, ਜਿਸ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਆਪਣੀ ਗਾਇਕੀ ਦੇ ਜੌਹਰ ਦਿਖਉਣਗੇ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media