ਪਠਾਨਕੋਟ, 10 ਜਨਵਰੀ (ਪੰਜਾਬ ਪੋਸਟ ਬਿਊਰੋ) – ਜ਼ਿਲਾ ਮੈਜਿਸਟਰੈਟ ਸ਼੍ਰੀਮਤੀ ਨੀਲਿਮਾ ਆਈ.ਏ.ਐਸ ਨੇ ਇੱਕ ਹੁਕਮ ਰਾਹੀਂ ਜ਼ਿਲਾ ਪਠਾਨਕੋਟ ਵਿਖੇ ਸਥਿਤ ਹਿੰਦ-ਪਾਕਿ ਅੰਤਰਰਾਸ਼ਟਰੀ ਸਰਹੱਦ ਤੋਂ 1 ਕਿਲੋਮੀਟਰ ਦੇ ਘੇਰੇ ਅੰਦਰ ਰਾਤ 8:00 ਵਜੇ ਤੋਂ ਅਗਲੀ ਸਵੇਰੇ 5:00 ਵਜੇ ਤੱਕ ਆਮ ਲੋਕਾਂ ਦੇ ਜਾਣ ’ਤੇ ਪਾਬੰਦੀ ਲਗਾ ਦਿੱਤੀ ਹੈ।ਇਹ ਹੁਕਮ ਬੀ.ਐਸ.ਐਫ, ਪੁਲਿਸ, ਫੌਜ਼, ਸੀ.ਆਰ.ਪੀ.ਐਫ, ਹੋਮ ਗਾਰਡਜ਼ ਅਤੇ ਕੇਂਦਰੀ ਆਬਕਾਰੀ ਦੇ ਕਰਮਚਾਰੀਆਂ ਅਤੇ ਡਿਊਟੀ ’ਤੇ ਤਾਇਨਾਤ ਅਮਲੇ `ਤੇ ਲਾਗੂ ਨਹੀਂ ਹੋਵੇਗਾ।
ਜ਼ਿਲਾ ਮੈਜਿਸਟਰੇਟ ਪਠਾਨਕੋਟ ਨੇ ਇੱਕ ਹੋਰ ਹੁਕਮ ਕੀੜੀ-ਮਲਿਕਪੁਰ ਮਾਰਗ ਦੀ ਨਵੀਂ ਬਣੀ (ਅੱਡਾ ਸੁੰਦਰ ਚੱਕ) ਰੋਡ ਅਤੇ ਪਰਮਾਨੰਦ-ਤਾਰਾਗੜ (ਬੇਗੋਵਾਲ) ਰੋਡ ਉਪਰ ਸਵੇਰੇ 6:00 ਵਜੇ ਤੋਂ ਸ਼ਾਮ 8:00 ਵਜੇ ਤੱਕ ਭਾਰੀ ਵਾਹਣਾਂ/ਟਰਾਲੇ ਜੋ ਕਰੈਸ਼ਰ ਇੰਡਸਟਰੀ ਨਾਲ ਸਬੰਧਤ ਹਨ ’ਤੇ ਚੱਲਣ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਸਮਾਂ ਸਵੇਰੇ 6:00 ਵਜੇ ਤੋਂ ਸ਼ਾਮ 3:00 ਵਜੇ ਤੱਕ ਇਸ ਰੋਡ `ਤੇ ਕੇਵਲ ਖਾਲੀ ਭਾਰੀ ਵਹੀਕਲਾਂ, ਜੋ ਕਰੈਸ਼ਰ ਇੰਡਸਟਰੀ ਨਾਲ ਸਬੰਧਤ ਹੋਣ, ਨੂੰ ਲੰਘਣ ਦੀ ਪਾਬੰਦੀ ਲਗਾ ਦਿੱਤੀ ਹੈ।ਇਹ ਹੁਕਮ ਤੁਰੰਤ ਲਾਗੂ ਹੋ ਕੇ 6 ਮਾਰਚ 2018 ਤੱਕ ਲਾਗੂ ਰਹੇਗਾ।
Check Also
ਬੁੱਢਾ ਦਲ ਵੱਲੋਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 203ਵੀਂ ਸਲਾਨਾ ਬਰਸੀ ਮਨਾਈ ਗਈ
ਅੰਮ੍ਰਿਤਸਰ, 17 ਮਾਰਚ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media