ਚੌਂਕ ਮਹਿਤਾ, 12 ਜਨਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿੰਡ ਖੱਬੇ ਰਾਜਪੂਤਾਂ ਵਿਖੇ ਮੁਫਤ ਸਰਕਾਰੀ ਸਮਾਜ ਭਲਾਈ ਸੇਵਾਵਾਂ ਦਾ ਕੈਂਪ ਲਗਾਇਆ
ਗਿਆ।ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਏ ਗਏ ਇਸ ਕੈਂਪ ਦੌਰਾਨ ਨੌਜਵਾਨ ਆਗੂ ਮਨਦੀਪ ਸਿੰਘ ਸੋਨਾ, ਜੁਗਰਾਜ ਸਿੰਘ ਜੋਗਾ ਤੇ ਸੁਖਵਿੰਦਰ ਸਿੰਘ ਚੌਹਾਨ ਸਿਆਸੀ ਸਲਾਹਕਾਰ ਡੈਨੀ ਬੰਡਾਲਾ ਦੀ ਅਗਵਾਈ ‘ਚ ਅੰਗਹੀਣ/ਬੁਢਾਪਾ/ਵਿਧਵਾ ਪੈਨਸ਼ਨਾਂ, ਸ਼ਗਨ ਸਕੀਮਾਂ, ਮੁਫਤ ਦਾਲ-ਆਟਾ ਸਕੀਮ ਤੇ 5-5 ਮਰਲੇ ਦੇ ਮੁਫਤ ਪਲਾਟ ਸਕੀਮ ਆਦਿ ਤਹਿਤ ਲੋੜਵੰਦ ਤੇ ਗਰੀਬ ਵਿਅਕਤੀਆਂ ਦੇ 300 ਤੋਂ ਵੱਧ ਫਾਰਮ ਭਰੇ ਗਏ।ਇਸ ਮੌਕੇ ਮਨਦੀਪ ਸੋਨਾ ਤੇ ਚੌਹਾਨ ਨੇ ਕਿਹਾ ਕਿ ਕੈਂਪ ਦੌਰਾਨ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਬਿੰਨ੍ਹਾਂ ਕਿਸੇ ਪੱਖਪਾਤ ਦੇ ਫਾਰਮ ਭਰੇ ਜਾ ਰਹੇ ਹਨ ਤਾਂ ਜੋ ਹਰ ਲੋੜਵੰਦ ਤੇ ਗਰੀਬ ਵਿਅਕਤੀ ਜਾਂ ਪਰਿਵਾਰ ਨੂੰ ਮੁਫਤ ਸਰਕਾਰੀ ਸੇਵਾਵਾਂ ਦਾ ਲਾਭ ਮਿਲ ਸਕੇ।ਇਸ ਮੌਕੇੇ ਹੋਰਨਾਂ ਤੋਂ ਇਲਾਵਾ ਕੰਵਲਜੀਤ ਸਿੰਘ ਕੇ.ਵੀ, ਕੁਲਵਿੰਦਰ ਸਿੰਘ, ਜਥੇ. ਬਲਵਿੰਦਰ ਸਿੰਘ ਭਿੰਦਾ, ਮਾਸਟਰ ਸੁਖਵਿੰਦਰ ਸਿੰਘ, ਪਿਆਰਾ ਸਿੰਘ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ ਰੰਧਾਵਾ, ਮਲਕੀਤ ਸਿੰਘ ਬੱਲ, ਸੁੱਖ ਵਿਰਕ, ਮੋਹਨ ਸਿੰਘ, ਮੁਖਤਾਰ ਸਿੰਘ, ਪਰਮਜੀਤ ਸਿੰਘ, ਅਮਰਬੀਰ ਸਿੰਘ ਬਿੱਲਾ, ਜਸਵਿੰਦਰ ਸਿੰਘ, ਹਜ਼ੂਰ ਸਿੰਘ, ਲਖਵਿੰਦਰ ਮਹਿਤੀਆ, ਬਿਕਰਮਜੀਤ ਸਿੰਘ, ਵੀਰ ਸਿੰਘ ਮੈਂਬਰ, ਬੱਗਾ ਸਿੰਘ ਆਦਿ ਹਾਜ਼ਰ ਸਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media