ਅਜੇ ਵੀ ਦਰਜ ਹੋ ਸਕਦੇ ਹਨ ਵੋਟਰ ਸੂਚੀ ਵਿਚ ਨਾਮ
ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਮਿਤੀ 1 ਜਨਵਰੀ 2018 ਦੀ ਯੋਗਤਾ ਮਿਤੀ
ਦੇ ਅਧਾਰ `ਤੇ ਫੋਟੋ ਵੋਟਰ ਸੂਚੀ ਸਾਲ 2018 ਦੀ ਅੰਤਿਮ ਪ੍ਰਕਾਸ਼ਨਾ ਅੱਜ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ ਨਿਰਧਾਰਿਤ ਸਥਾਨਾਂ ’ਤੇ ਕੀਤੀ ਗਈ ਹੈ।ਇਹ ਵੋਟਰ ਸੂਚੀਆਂ ਆਮ ਜਨਤਾ ਦੇ ਵੇਖਣ ਲਈ ਸਬੰਧਤ ਪੋੰਿਲਗ ਬੂਥਾਂ, ਦਫ਼ਤਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਵਿਖੇ ਅੱਜ ਤੋਂ ਮਿਲਣਗੀਆਂ।ਇਸ ਮੌਕੇ ਸੁਭਾਸ਼ ਚੰਦਰ ਪੀ.ਸੀ.ਐਸ, ਵਧੀਕ ਜਿਲਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਮੂਹ ਰਾਜਨੀਤਿਕ ਪਾਰਟੀਆ ਦੇ ਸਕੱਤਰਾਂ/ਪ੍ਰਧਾਨਾਂ ਨਾਲ ਮੀਟਿੰਗ ਹਾਲ ਬਚਤ ਭਵਨ ਵਿਖੇ ਮੀਟਿੰਗ ਕੀਤੀ ਗਈ ਅਤੇ ਹਦਾਇਤਾਂ ਅਨੁਸਾਰ ਅੰਤਿਮ ਪ੍ਰਕਾਸ਼ਿਤ ਵੋਟਰ ਸੂਚੀ ਅਨੁਪੂਰਕ ਸਾਲ, 2018 ਦੀ ਇੱਕ ਕਾਪੀ ਅਤੇ ਬਿਨਾਂ ਫੋਟੋ ਵੋਟਰ ਸੂਚੀ ਦੀ ਸੀ.ਡੀ ਦੀ ਇੱਕ-ਇੱਕ ਕਾਪੀ ਸਮੂਹ ਮਾਨਤਾ ਪ੍ਰਾਪਤ ਨੈਸ਼ਨਲ ਅਤੇ ਸਟੇਟ ਪਾਰਟੀਆਂ ਨੂੰ ਉਨਾਂ ਪਾਸੋਂ ਰਸੀਦ ਪ੍ਰਾਪਤ ਕਰਕੇ ਸਪਲਾਈ ਕੀਤੀ ਗਈ ਹੈ।
ਵਧੀਕ ਜਿਲਾ ਚੋਣ ਅਫ਼ਸਰ ਵਲੋਂ ਦਸਿਆ ਗਿਆ ਕਿ ਜੇਕਰ ਹੁਣ ਵੀ ਕਿਸੇ ਨਾਗਰਿਕ ਦਾ ਨਾਮ ਵੋਟਰ ਸੂਚੀ ਵਿੱਚ ਦਰਜ਼ ਹੁਣ ਤੋਂ ਰਹਿ ਗਿਆ ਹੋਵੇ ਤਾਂ ਉਹ ਫਾਰਮ 6 ਦੋ ਪਰਤਾਂ ਵਿੱਚ ਪੁਰ ਕਰਕੇ ਸਬੰਧਤ ਦਫ਼ਤਰ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵਿਖੇ ਜਮਾਂ ਕਰਵਾ ਸਕਦਾ ਹੈ।ਮੀਟਿੰਗ ਵਿਚ ਰਾਜਨੀਤਿਕ ਪਾਰਟੀਆ ਵਿਚੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਤੀਨਿਧੀ ਰਾਮ ਲਾਲ ਸ਼ਰਨ, ਬਹੁਜਨ ਸਮਾਜ ਪਾਰਟੀ ਦੇ ਪ੍ਰਤੀਨਿਧੀ ਗੁਰਬਖਸ਼ ਸਿੰਘ ਅਤੇ ਸਵਿੰਦਰ ਸਿੰਘ, ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਪ੍ਰਤੀਨਿਧੀ ਅਮਰਜੀਤ ਸਿੰਘ ਆਸਲ, ਸੀ.ਪੀ.ਆਈ (ਐਮ) ਦੇ ਪ੍ਰਤੀਨਿਧੀ ਅਵਤਾਰ ਸਿੰਘ, ਸ੍ਰੋਮਣੀ ਅਕਾਲੀ ਦਲ ਦੇ ਪ੍ਰਤੀਨਿਧੀ ਜਸਪਾਲ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਪ੍ਰਤੀਨਿਧੀ ਰਾਜਿੰਦਰ ਕੁਮਾਰ ਹਾਜਰ ਹੋਏ।ਇਹਨਾ ਤੋਂ ਇਲਾਵਾ ਰਾਕੇਸ਼ ਥਾਪਰ, ਚੋਣ ਤਹਿਸੀਲਦਾਰ, ਚੋਣ ਕਾਨੂੰਗੋ ਸ੍ਰੀ ਰਾਜਿੰਦਰ ਸਿੰਘ, ਅਮਰਿੰਦਰ ਸਿੰਘ ਅਤੇ ਸੌਰਭ ਖੋਸਲਾ ਵੀ ਹਾਜਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media