Tuesday, July 7, 2026

ਕਮਿਸ਼ਨਰ ਪੁਲਿਸ ਵਲੋਂ ਸ਼ਹਿਰ ਦੇ ਹੋਟਲਾਂ/ਰੈਸਟੋਰੇਂਟ ਮਾਲਕਾਂ ਨਾਲ ਸੁਰੱਖਿਆ ਮੀਟਿੰਗ- ਦਿੱਤੀਆਂ ਕਈ ਹਦਾਇਤਾਂ

ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਐਸ.ਐਸ.ਸ੍ਰੀਵਾਸਤਵ ਆਈ.ਪੀ.ਐਸ ਅੰਮ੍ਰਿਤਸਰ ਦੀ ਅਗਵਾਈ ਹੇਠ ਅਮਰੀਕ PPN1701201807ਸਿੰਘ ਪਵਾਰ ਪੀ.ਪੀ.ਐਸ ਡਿਪਟੀ ਕਮਿਸ਼ਨਰ ਪੁਲਿਸ, ਜਗਜੀਤ ਸਿੰਘ ਵਾਲੀਆ ਪੀ.ਪੀ.ਐਸ ਏ.ਡੀ.ਸੀ.ਪੀ ਸਿਟੀ-1, ਨਰਿੰਦਰ ਸਿੰਘ ਪੀ.ਪੀ.ਐਸ ਏ.ਸੀ.ਪੀ-ਸੈਟਰਲ, ਇੰਸ: ਰਾਜਵਿੰਦਰ ਕੌਰ ਮੁੱਖ ਅਫ਼ਸਰ ਥਾਣਾ ਈ-ਡਵੀਜ਼ਨ ਵਲੋਂ ਸਾਂਝੇ ਤੌਰ `ਤੇ ਅੰਮ੍ਰਿਤਸਰ ਸ਼ਹਿਰ ਦੇ ਹੋਟਲਾਂ/ਰੈਸਟੋਰੇਂਟ ਦੇ ਮਾਲਕਾਂ ਨਾਲ ਭਾਈ ਗੁਰਦਾਸ ਹਾਲ, ਨੇੜੇ ਕੋਤਵਾਲੀ, ਅੰਮ੍ਰਿਤਸਰ ਵਿੱਖੇ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਹੋਟਲ ਮਾਲਕਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਮਿਸ਼ਨਰ ਪੁਲਿਸ ਵਲੋਂ ਹੋਟਲਾਂ/ਗੈਸਟ-ਹਾਊਸਾਂ ਦੇ ਮਾਲਕਾਂ ਨੂੰ ਤਜਵੀਜ਼ ਦਿੱਤੀ ਗਈ ਕਿ ਹੋਟਲਾਂ/ਰੈਸਟੋਰੈਂਟ ਵਿੱਚ ਹਾਈਡੈਫੀਨੇਸ਼ਨ ਕੈਮਰੇ ਸਹੀ ਦਿਸ਼ਾ ਵਿੱਚ ਲੱਗੇ ਹੋਣੇ ਚਾਹੀਦੇ ਹਨ ਤਾਂ ਜੋ ਹੋਟਲ ਵਿੱਚ ਆਉਂਣ-ਜਾਣ ਵਾਲੇ ਯਾਤਰੂਆਂ ਦੀ ਫੋਟੋ ਸਹੀ ਢੰਗ ਨਾਲ ਆ ਸਕੇ ਅਤੇ ਇਸ ਤੋਂ ਇਲਾਵਾ ਹੋਟਲਾਂ ਦੇ ਬਾਹਰ ਵੀ ਕੈਮਰੇ ਲੱਗੇ ਹੋਣੇ ਚਾਹੀਦੇ ਹਨ ਤਾਂ ਜੋ ਜਿਆਦਾ ਤੋਂ ਜਿਆਦਾ ਦੂਰੀ ਤੱਕ ਕਵਰੇਜ ਕਰਦੇ ਹੋਣ।ਜਿੰਨਾਂ ਦੀ ਜਿਆਦਾ ਸਟੋਰਜ਼ ਹੋਣੀ ਚਾਹੀਦੀ ਹੈ ਅਤੇ ਹਫ਼ਤਾਵਾਰੀ ਚੈਕਿੰਗ ਵੀ ਕਰਨੀ ਚਾਹੀਦੀ ਹੈ।ਜੋ ਯਾਤਰੂ ਹੋਟਲ/ਗੈਸਟ ਹਾਊਸ ਵਿੱਚ ਠਹਿਰਦੇ ਹਨ, ਉਹਨਾਂ ਦੇ ਸ਼ਨਾਖਤੀ ਪਰੂਫ ਦੀ ਫੋਟੋ ਕਾਪੀ ਵੀ ਰਿਕਾਰਡ ਵਿੱਚ ਰੱਖੀ ਜਾਵੇ।ਯਾਤਰੂਆਂ ਦੀ ਚੈਕ ਇੰਨ ਤੇ ਚੈਕ ਆਉਂਟ ਵਾਲੇ ਰਜਿਸਟਰ ਵਿੱਚ ਵੀ ਐਂਟਰੀ ਕੀਤੀ ਜਾਵੇ।ਹੋਟਲਾਂ/ਗੈਸਟ ਹਾਊਸਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ ਵੈਰੀਫਿਕੇਸ਼ਨ ਵੀ ਕਰਵਾਈ ਜਾਵੇ ਜੇਕਰ ਹੋਟਲ ਵਿੱਚ ਕੋਈ ਸ਼ੱਕੀ ਵਿਅਕਤੀ ਹੋਟਲਾਂ/ਗੈਸਟ ਹਾਊਸ ਵਿੱਚ ਠਹਿੰਰਦੇ ਹਨ ਤਾਂ ਉਹਨਾਂ ਸਬੰਧੀ ਤੁਰੰਤ ਇਤਲਾਹ ਲੋਕਲ ਪੁਲਿਸ ਨੂੰ ਦਿੱਤੀ ਜਾਵੇ।ਹੋਟਲ ਦੀ ਸਹੀ ਪਾਰਕਿੰਗ ਹੋਣੀ ਚਾਹੀਦੀ ਹੈ ਤਾਂ ਜੋ ਬੇ-ਤਰਤੀਬ ਪਾਰਕਿੰਗ ਨਹੀ ਹੋਣੀ ਚਾਹੀਦੀ ਤਾਂ ਜੋ ਆਮ ਲੋਕਾਂ ਦੀ ਆਵਾਜਾਈ ਤੇ ਪੈਦਲ ਚੱਲਣ ਵਾਲਿਆਂ ਨੂੰ ਮੁਸ਼ਕਲ ਪੇਸ਼ ਨਾ ਆਵੇ।

ਹੋਟਲਾਂ/ਗੈਸਟ ਹਾਊਸਾਂ ਦੇ ਮੇਨ ਕਾਉਟਰ `ਤੇ ਪੁਲਿਸ ਕੰਟਰੋਲ ਰੂਮ, ਫਾਇਰ ਬ੍ਰਿਗੇਡ, 108 ਐਬੂਲੈਂਸ ਅਤੇ ਸਬੰਧਤ ਥਾਣਾ/ਚੌਕੀ ਅਤੇ ਹਲਕਾ ਅਫ਼ਸਰ ਦਾ ਨੰਬਰ ਬੋਰਡ ਉਪਰ ਲਿਖਿਆ ਹੋਵੇ ਤਾਂ ਜੋ ਅਣ-ਸੁਖਾਵੀਂ ਘਟਨਾ ਸਮੇਂ ਕੰਮ ਆ ਸਕੇ।ਇਸ ਤੋਂ ਇਲਾਵਾ ਹੋਟਲਾਂ/ਗੈਸਟ ਹਾਊਸਾਂ ਦੇ ਏਰੀਆਂ ਵਿੱਚ ਪੈਟਰੋਲਿੰਗ ਕਰਦੇ ਕਰਾਇਮ ਸਟੋਪਰ ਸੈਲ ਦੀਆ ਗੱਡੀਆਂ `ਤੇ ਮੋਟਰ ਸਾਈਕਲਾਂ ਦੇ ਕਰਮਚਾਰੀਆਂ ਦਾ ਹੋਟਲ ਦੇ ਮੈਨੇਜਰ ਪਾਸ ਨੰਬਰ ਹੋਣਾ ਚਾਹੀਦਾ ਹੈ।ਹੋਟਲਾਂ ਅੰਦਰ ਕਿਸੇ ਅਣਸਖਾਵੀ ਘਟਨਾ ਨਾਲ ਨਿਪਟਣ ਲਈ ਅੱਗ ਬੁਝਾਉ ਯੰਤਰਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤੇ ਹੋਟਲ ਦਾ ਬਲਿਉ ਪ੍ਰਿੰਟ ਵੀ ਤਿਆਰ ਕਰਕੇ ਰੱਖਿਆ ਜਾਵੇ। ਹੋਟਲ ਵਿੱਚ ਲੱਗੇ ਗੈਸਟ ਐਟਰੀ ਰਜਿਸਟਰ ਵਿੱਚ ਪਰੋਪਰ ਐਂਟਰੀਆਂ ਹੋਣੀਆਂ ਚਾਹੀਦੀਆਂ ਹਨ, ਜਿਵੇ ਹੋਟਲ ਵਿੱਚ ਗੈਸਟ ਰਜਿਸਟਰੇਸ਼ਨ ਫਾਰਮ ਹੋਵੇ, ਫਾਰਮ ਵਿੱਚ ਗੈਸਟ ਰਿਲੇਸ਼ਨ ਸਿੱਪ ਦਾ ਕਾਲਮ ਹੋਵੇ, ਵੈਪਨ ਦਾ ਕਾਲਮ ਹੋਵੇ, ਹਥਿਆਰ ਹੈ ਜਾਂ ਨਹੀ, ਜੇਕਰ ਹੈ ਤਾਂ ਅਸਲ੍ਹਾਂ ਲਾਇਸੰਸ ਦੀ ਕਾਪੀ ਲਈ ਜਾਵੇ। ਹੋਟਲਾਂ ਦੇ ਸਟਰੀਟ ਏਜੰਟਾਂ ਵਲੋਂ ਟੁਰਿਸਟ ਨੂੰ ਹਿਰਾਸਮੈਂਟ ਨਾ ਕੀਤਾ ਜਾਵੇ। ਜੇਕਰ ਹੋਟਲ ਵਿੱਚ ਠਹਿਰਣ ਲਈ ਮੁੰਡੇ-ਕੁੜੀਆਂ ਆਉਂਦੇ ਹਨ, ਤਾਂ ਉਹਨਾਂ ਸਬੰਧੀ ਡੂੰਘਿਆਈ ਨਾਲ ਪੁੱਛ-ਗਿੱਛ ਕਰਕੇ ਹੀ ਠਹਿਰਾਇਆ ਜਾਵੇ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply