ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਪਤੰਗਬਾਜ਼ੀ ਦਾ ਸੀਜ਼ਨ ਵੇਖਦੇ ਹੋਏ ਜਿਲਾ ਪ੍ਰਸ਼ਾਸਨ ਦੇ ਨਾਲ-ਨਾਲ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਦੀਆਂ ਖਾਸ ਹਦਾਇਤਾਂ ’ਤੇ ਅਮਲ ਕਰਦੇ ਹੋਏ ਅੱਜ ਖੇਤਰੀ ਦਫਤਰ ਅੰਮਿ੍ਰਤਸਰ ਦੇ ਅਧਿਕਾਰੀਆਂ ਨੇ ਟੀਮਾਂ ਬਣਾ ਕੇ ਅੰਮਿ੍ਰਤਸਰ ਵਿਚ ਚੀਨੀ ਡੋਰ ਦੀ ਭਾਲ ਵਿਚ ਕਈ ਥਾਵਾਂ ’ਤੇ ਛਾਪੇ ਮਾਰੇ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਡੀ.ਓ ਕਮਲਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਮੇਰੇ ਸਮੇਤ ਐਸ.ਡੀ.ਓ ਰਾਜੇਸ਼ ਕੁਮਾਰ ਅਤੇ ਜੇ.ਈ ਵਿਨੋਦ ਕੁਮਾਰ ਦੀ ਅਗਵਾਈ ਹੇਠ ਕਟੜਾ ਬੱਗੀਆਂ, ਲੋਹਗੜ ਗੇਟ, ਬੇਰੀ ਗੇਟ, ਪੁਤਲੀਘਰ ਅਤੇ ਛੇਹਰਟਾ ਇਲਾਕੇ ਵਿਚ ਪਤੰਗਾਂ ਅਤੇ ਡੋਰ ਵੇਚਣ ਵਾਲੀਆਂ ਦੁਕਾਨਾਂ ’ਤੇ ਅਚਨਾਕ ਛਾਪਾ ਮਾਰ ਕੇ ਪਾਬੰਦੀ ਸ਼ੁਦਾ ਚੀਨੀ ਡੋਰ ਦੀ ਵਿਕਰੀ ਦੀ ਜਾਂਚ ਕੀਤੀ ਗਈ, ਪਰ ਕਿਸੇ ਵੀ ਦੁਕਾਨ ਤੋਂ ਸਿੰਥੈਟਕ ਡੋਰ ਬਰਾਮਦ ਨਹੀਂ ਹੋਈ।ਉਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਫਰਜ਼ੀ ਗਾਹਕ ਬਣ ਕੇ ਛਾਪੇ ਮਾਰੇ ਜਾਣਗੇ ਅਤੇ ਜੋ ਵੀ ਪਾਬੰਦੀ ਸ਼ੁਦਾ ਡੋਰ ਵੇਚਦਾ ਕਾਬੂ ਆਇਆ, ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਤਾਂ ਜੋ ਭਵਿੱਖ ਵਿਚ ਕੋਈ ਵਿਅਕਤੀ ਅਜਿਹੀ ਡੋਰ ਵੇਚਣ ਦਾ ਹੀਆ ਨਾ ਕਰੇ।ਐਸ.ਡੀ.ਓ ਵਿਰਦੀ ਨੇ ਦੱਸਿਆ ਕਿ ਚੀਨੀ ਡੋਰ ਖਰੀਦਣ ਅਤੇ ਵਰਤਣ ਵਾਲੇ ਵਿਰੁੱਧ ਵੀ ਕਾਨੂੰਨੀ ਕਾਰਵਾਈ ਟ੍ਰਿਬਿੳੂਨਲ ਦੀਆਂ ਹਦਾਇਤਾਂ ਅਨੁਸਾਰ ਕੀਤੀ ਜਾ ਸਕਦੀ ਹੈ।
ਦੱਸਣਯੋਗ ਹੈ ਕਿ ਰਾਸ਼ਟਰੀ ਗਰੀਨ ਟਿ੍ਰਬਿੳੂਨਲ ਵੱਲੋਂ 11 ਜੁਲਾਈ 2017 ਨੂੰ ਜਾਰੀ ਕੀਤੇ ਗਏ ਹੁਕਮਾਂ ਵਿਚ ਸਿੰਥੈਟਕ ਡੋਰ ਵੇਚਣ, ਭੰਡਾਰ ਕਰਨ ਅਤੇ ਖਰੀਦਣ ’ਤੇ ਮੁਕੰਮਲ ਪਾਬੰਦੀ ਲਗਾਈ ਹੋਈ ਹੈ। ਅਧਿਕਾਰੀਆਂ ਨੇ ਛਾਪੇਮਾਰੀ ਦੌਰਾਨ ਦੁਕਾਨਦਾਰਾਂ ਨੂੰ ਗਰੀਨ ਟ੍ਰਿਬਿੳੂਨਲ ਦੇ ਹੁਕਮਾਂ ਤੋਂ ਵੀ ਜਾਣੂ ਕਰਵਾਇਆ, ਤਾਂ ਜੋ ਉਹ ਆਉਣ ਵਾਲੇ ਦਿਨਾਂ ਵਿਚ ਕੀਤੀ ਜਾਣ ਵਾਲੀ ਕਾਰਵਾਈ ਦੌਰਾਨ ਅਣਭੋਲ ਹੋਣ ਦੀ ਬਹਾਨਾਬਾਜ਼ੀ ਨਾ ਕਰ ਸਕਣ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media