Thursday, March 12, 2026

ਦਿੱਲੀ ਕਮੇਟੀ ਵੱਲੋਂ ਕਲਕੱਤਾ ਦੇ ਅੰਤਮ ਸਸਕਾਰ `ਚ ਭਾਗ ਨਾ ਲੈਣਾ ਰਵਾਇਤਾਂ ਦੀ ਉਲੰਘਣਾ – ਸਰਨਾ

ਕਲਕੱਤਾ ਨੇ ਅਹੁੱਦੇ ਦੀ ਥਾਂ ਸਿਧਾਂਤਾਂ ‘ਤੇ ਪਹਿਰਾ ਦਿੱਤਾ ਪਹਿਰਾ- ਸਰਨਾ

PSSarnaਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਥਕ ਆਗੂ ਮਨਜੀਤ ਸਿੰਘ ਕਲਕੱਤਾ ਦੇ ਅੰਤਿਮ ਸਸਕਾਰ ਵਿੱਚ ਦਿੱਲੀ ਕਮੇਟੀ ਦੇ ਕਿਸੇ ਵੀ ਅਧਿਕਾਰੀ ਜਾਂ ਮੈਂਬਰ ਦੇ ਸ਼ਮੂਲੀਅਤ ਨਾ ਕਰਨ ਤੋਂ ਖਫਾ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਅਹੱਦੁੇਦਾਰਾਂ ਤੇ ਅਧਿਕਾਰੀਆਂ ਵੱਲੋ ਸਾਬਕਾ ਪ੍ਰਧਾਨ ਪ੍ਰਤੀ ਵਿਖਾਈ ਬੇਗਾਨਗੀ ਜਿਥੇ ਕਈ ਪ੍ਰਕਾਰ ਦੇ ਸ਼ੰਕੇ ਖੜੇ ਕਰਦੀ ਹੈ, ਉਥੇ ਕਮੇਟੀ ਦੀਆ ਰਵਾਇਤਾਂ ਤੇ ਪਰੰਪਰਾਵਾਂ ਦੀ ਉਲੰਘਣਾ ਹੈ, ਜਦ ਕਿ ਸ਼੍ਰੋਮਣੀ ਕਮੇਟੀ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ ਹੈ।
ਦਿੱਲੀ ਤੋਂ ਕਲਕੱਤਾ ਦੀ ਅੰਤਮ ਯਾਤਰਾ ਵਿੱਚ ਵਿਸ਼ੇਸ਼ ਤੌਰ ਤੇ ਭਾਗ ਲੈਣ ਪੁੱਜੇ ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਅਹੁੱਦੇਦਾਰਾਂ ਕੋਲ ਸ਼ਾਇਦ ਸਮਾਂ ਹੀ ਨਹੀ ਕਿ ਉਹ ਸਾਬਕਾ ਪ੍ਰਧਾਨ ਦੀ ਅੰਤਮ ਯਾਤਰਾ ਵਿੱਚ ਸ਼ਾਮਲ ਹੋ ਸਕਣ।ਉਹਨਾਂ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਦਿੱਲੀ ਕਮੇਟੀ ਨੇ ਇੱਕ ਡਰਾਈਵਰ ਤੇ ਇੱਕ ਹੋਰ ਸੇਵਾਦਾਰ ਕਿਸਮ ਦੇ ਵਿਅਕਤੀ ਨੂੰ ਭੇਜ ਕੇ ਸਾਬਕਾ ਪ੍ਰਧਾਨ ਨਾਲ ਕੋਝਾ ਮਜ਼ਾਕ ਕਰਨ ਦੀ ਕੋਸ਼ਿਸ਼ ਕੀਤੀ ਹੈ।ਉਹਨਾਂ ਕਿਹਾ ਕਿ ਮਨਜੀਤ ਸਿੰਘ ਕਲਕੱਤਾ ਸਿੱਖ ਪੰਥ ਦਾ ਚੱਲਦਾ ਫਿਰਦਾ ‘ਮਹਾਨਕੋਸ਼’ ਸੀ ਤੇ ਉਹਨਾਂ ਨੂੰ ਆਮ ਤੌਰ ਤੇ ਸਿਆਸੀ ਆਗੂ ਸਿੱਖ ਪੰਥ ਦੇ ਦਿਮਾਗ ਕਹਿ ਕੇ ਸਤਿਕਾਰਦੇ ਸਨ।ਪੰਥ ਪ੍ਰਤੀ ਉਹਨਾਂ ਦੀਆ ਨਿਭਾਈਆ ਸੇਵਾਵਾਂ ਨੂੰ ਭੁਲਾਇਆ ਨਹੀ ਜਾ ਸਕਦਾ।ਉਹਨਾਂ ਕਿਹਾ ਕਿ 24 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਾਮੀ ਭਰੀ ਹੈ ਕਿ ਉਹ ਇਸ ਮਹਾਨ ਸ਼ਖਸ਼ੀਅਤ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਜਰੂਰ ਪੁੱਜਣਗੇ।
ਉਹਨਾਂ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ‘ਚ ਇੱਕ ਨਿਮਾਣੇ ਵਰਕਰ ਤੋਂ ਪ੍ਰਧਾਨਗੀ ਦੇ ਅਹੁੱਦੇ ਤੱਕ ਦਾ ਕਲਕੱਤਾ ਦਾ ਸਫ਼ਰ ਨੌਜਵਾਨ ਪੰਥਕ ਆਗੂਆਂ ਲਈ ਪ੍ਰੇਰਣਾ ਦਾ ਸਰੋਤ ਸਾਬਤ ਹੋਵੇਗਾ।ਉਹਨਾਂ ਕਿਹਾ ਕਿ ਕਲਕੱਤਾ ਨੇ ਬਾਦਲ ਸਰਕਾਰ ‘ਚ ਸਿੱਖਿਆ ਮੰਤਰੀ ਵਜੋਂ ਨਿਭਾਈਆਂ ਸੇਵਾਵਾਂ ਅਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਵਜੋਂ ਪੰਥਕ ਦਰਦ ਰੱਖਦੇ ਹੋਏ ਕੀਤੇ ਗਏ ਕਾਰਜ ਵੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਿੱਖਿਆਦਾਇਕ ਸਾਬਤ ਹੋਣਗੇ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply