ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ -ਮਨਜੀਤ ਸਿੰਘ) – ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ ਹੇਠ ਖੇਤੀਬਾੜੀ ਅਤੇ ਕਿਸਾਨ
ਭਲਾਈ ਵਿਭਾਗ ਬਾਬਾ ਬਕਾਲਾ ਸਾਹਿਬ ਦੇ ਅਧਿਕਾਰੀਆਂ ਵਲੋ ਕਣਕ ਦੇ ਗੁੱਲੀ ਡੰਡੇ ਨਾਲ ਪ੍ਰਭਾਵਿਤ ਵੱਖ ਵੱਖ ਪਿੰਡਾਂ (ਟੌਂਗ, ਸਠਿਆਲਾ, ਬਾਬਾ ਬਕਾਲਾ, ਦੋਲੋਨੰਗਲ) ਵਿਚ ਖੇਤਾਂ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਨੂੰ ਦੱਸਿਆ ਗਿਆ ਕਿ ਗੁਲੀ ਡੰਡੇ ਨਦੀਨ ਨਾਲ ਕਣਕ ਦੀ ਫਸਲ ਦਾ ਝਾੜ ਬਹੁਤ ਜਿਆਦਾ ਪ੍ਰਭਾਵਿਤ ਹੁੰਦਾ ਹੈ।ਖੇਤੀਬਾੜੀ ਵਿਭਾਗ ਦੀ ਟੀਮ ਜਿਸ ਵਿਚ ਕਸ਼ਮੀਰ ਸਿੰਘ ਬੋਹੜੂ ਖੇਤੀਬਾੜੀ ਅਫਸਰ, ਸਤਵਿੰਦਰਬੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਗੁਰਜੋਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਕੰਵਲਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਮਹਿਤਾ ਨੇ ਇਸ ਸੰਬੰਧੀ ਸਮੂਹ ਕਿਸਾਨਾਂ ਨੂੰ ਦਸਿਆਂ ਗਿਆ ਕਿ ਵੇਖਣ ਵਿਚ ਆਇਆ ਹੈ ਕਿ ਕਈ ਕਿਸਾਨ ਨਦੀਨ ਨਾਸ਼ਕਾ ਦੀ ਮਿਕਦਾਰ ਤੋ ਜਿਆਦਾ ਵਰਤੋ (1.5 ਤੋ 2 ਗੁਣਾ) ਵੱਧ ਕਰ ਰਹੇ ਹਨ।ਨਦੀਨ ਨਾਸ਼ਕਾਂ ਦੀ ਸਪਰੇਅ ਜੋ 30-35 ਦਿਨਾਂ ਤੇ ਕਰਨੀ ਹੁੰਦੀ ਹੈ ਉਹ 45 ਤੋ 60 ਦਿਨਾਂ ਤੇ ਕਰ ਰਹੇ ਹਨ।ਟੀਮ ਵੱਲੋ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਨਦੀਨ ਨਾਸ਼ਕ ਦੀ ਚੋਣ ਕਰਨ ਵੇਲੇ ਪਿਛਲੇ ਸਾਲਾਂ ਵਿਚ ਵਰਤੀਆ ਗਈਆ ਨਦੀਨ ਨਾਸ਼ਕ ਦਵਾਈਆਂ ਦਾ ਰਿਕਾਰਡ ਰਖਿਆ ਜਾਵੇ ਅਤੇ ਜੋ ਦਵਾਈ ਪਿਛਲੇ ਸਮੇਂ ਦੌਰਾਨ ਘੱਟ ਕੰਮ ਕਰ ਰਹੀ ਹੈ, ਉਸ ਦੀ ਥਾਂ `ਤੇ ਵਿਭਾਗ ਵਲੋ ਸਿਫਾਰਸ਼ ਹੋਰ ਰਸਾਇਣ (ਹੋਰ ਦਵਾਈ) ਦੀ ਵਰਤੋ ਸਹੀ ਸਮੇਂ `ਤੇ ਸਿਫਾਰਸ਼ ਮਾਤਰਾ ਅਨੁਸਾਰ ਹੱਥ ਵਾਲੇ ਪੰਪ (ਕਟ ਨੋਜ਼ਲ) ਨਾਲ ਕੀਤੀ ਜਾਵੇ।ਇਸ ਤੋ ਇਲਾਵੲ ਵਿਭਾਗ ਵਲੋ ਵੱਖ ਵੱਖ ਪਿੰਡਾ ਵਿਚ ਗਲੀ ਡੰਡੇ ਦੇ ਨਦੀਨ ਨਾਸ਼ਕਾਂ ਦੀਆਂ ਪ੍ਰਦਰਸ਼ਨੀਆ ਵੀ ਲਗਾਈ ਆਂ ਗਈਆਂ ਅਤੇ ਕਿਸਾਨਾ ਨੂੰ ਸਹੀ ਤਰੀਕੇ ਨਾਲ ਸਪਰੇਅ ਕਰਕੇ ਦਸਿਆ ਗਿਆ ਅਤੇ ਕਣਕ ਤੇ ਨਦੀਨਨਾਸ਼ਕਾ ਦੀ ਸਪਰੇਅ ਦਾ ਲਿਟਰੇਚਰ ਵੀ ਵੰਡਿਆਂ ਗਿਆਂ।ਇਸ ਮੌਕੇ ਵਿਭਾਗ ਵੱਲੋ ਹਰਜੀਤ ਸਿੰਘ ਅੰਕੜਾ ਸਹਾਇਕ, ਗੁਰਵਿੰਦਰ ਸਿੰਘ ਬੀਟੀ ਐਮ, ਤਰਸੇਮ ਸਿੰਘ ਏ.ਐਸ.ਆਈ, ਸੁਨੀਲ ਕੁਮਾਰ ਜੇ.ਟੀ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media