Saturday, August 15, 2026

ਜਿਲੇ੍ ਦੇ 770 ਪਿੰਡਾਂ ਦਾ ਰਿਕਾਰਡ ਹੋਇਆ ਆਨਲਾਈਨ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜਨਵਰੀ  (ਪੰਜਾਬ ਪੋਸਟ -ਮਨਜੀਤ ਸਿੰਘ) – ਅੱਜ ਸਥਾਨਕ ਜਿਲ੍ਹਾ ਪ੍ਰੀਸ਼ਦ ਹਾਲ ਵਿਖੇ  ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਵਲੋਂ ਅੰPPN1901201804ਮ੍ਰਿਤਸਰ ਦੀਆਂ ਜਮੀਨਾਂ ਦਾ ਰਿਕਾਰਡ ਆਨਲਾਈਨ ਕਰਨ ਸਬੰਧੀ ਮੀਟਿੰਗ ਕੀਤੀ।ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸੁਭਾਸ਼ ਕੁਮਾਰ, ਨਿਤਿਨ ਸਿੰਗਲਾ, ਵਿਕਾਸ ਹੀਰਾ, ਰਵਿੰਦਰ ਸਿੰਘ ਅਰੋੜਾ, ਰਜਤ ਓਬਰਾਏ (ਸਾਰੇ ਐਸ.ਡੀ.ਐਮ ਅੰਮ੍ਰਿਤਸਰ) ਬਾਬਾ ਬਕਾਲਾ, ਅਜਨਾਲਾ, ਜਿਲ੍ਹਾ ਮਾਲ ਅਫਸਰ ਮੁਕੇਸ਼ ਕੁਮਾਰ, ਤਹਿਸੀਲਦਾਰ ਅੰਮਿ੍ਤਸਰ-1 ਜੇ.ਪੀ ਸਲਵਾਨ ਤਹਿਸੀਲਦਾਰ ਅੰਮਿ੍ਤਸਰ-2 ਮਨਵਿੰਦਰ ਸੰਧੂ ਤੋਂ ਇਲਾਵਾ ਅੰਮਿ੍ਤਸਰ ਜਿਲੇ੍ਹ ਦੇ ਸਮੂਹ ਨਾਇਬ ਤਹਿਸੀਲਦਾਰ ਵੀ ਹਾਜ਼ਰ ਸਨ।
ਸੰਘਾ ਨੇ ਦੱਸਿਆ ਕਿ ਅੰਮ੍ਰਿਤਸਰ ਦੇ 791 ਪਿੰਡਾਂ ਵਿੱਚੋਂ 770 ਪਿੰਡਾਂ ਦੀਆਂ ਜਮੀਨਾਂ ਦਾ ਰਿਕਾਰਡ ਆਨਲਾਈਨ ਹੋ ਚੁੱਕਾ ਹੈ ਅਤੇ ਬਾਕੀ ਰਹਿੰਦੇ 21 ਪਿੰਡਾਂ ਦਾ ਰਿਕਾਰਡ ਵੀ ਜਲਦ ਆਨਲਾਈਨ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ ਆਮ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ ਅਤੇ ਉਹ ਘਰ ਬੈਠੇ ਹੀ ਆਪਣੀ ਜਮੀਨ ਦੀ ਫਰਦ ਕੱਢ ਸਕਦੇ ਹਨ।ਸੰਘਾ ਨੇ ਸਮੂਹ ਤਹਿਸਲਦਾਰਾਂ ਨੂੰ ਹਦਾਇਤ ਕੀਤੀ ਕਿ ਜਮੀਨਾਂ ਦੀ ਨਿਸ਼ਾਨਦੇਹੀ ਦੇ ਕੰਮ ਨੂੰ ਜਿਆਦਾ ਪੈਡਿੰਗ ਨਾ ਰੱਖਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਰਜਿਸਟਰੀ ਸਮੇਂ ਹੀ ਉਨ੍ਹਾਂ ਦੇ ਇੰਤਕਾਲ ਕਰ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ।ਸੰਘਾ ਨੇ ਸਮੂਹ ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਕਿ ਪੁਰਾਣੇ ਰਹਿੰਦੇ ਇੰਤਕਾਲਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply