ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਨਵੀਂ ਦਿੱਲੀ ਨੇ ਗੁਰੂ
ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਸਿਊਟੀਕਲ ਸਾਇੰਸਜ਼ ਵਿਭਾਗ ਨੂੰ ਸਾਇੰਸ ਐਂਡ ਟੈਕਨਾਲੋਜੀ ਇਨਫਰਾਸਟ੍ਰਕਚਰ (ਐਫ.ਆਈ.ਆਈ.ਟੀ) ਸਕੀਮ ਦੇ ਸੁਧਾਰ ਲਈ ਫੰਡਾਂ ‘ਤੇ ਤਹਿਤ 92 ਲੱਖ ਰੁਪਏ ਦੀ ਗ੍ਰਾਂਟ ਪ੍ਰਦਾਨ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਪ੍ਰੋਫੈਸਰ ਤੇ ਮੁਖੀ ਨੇ ਦੱਸਿਆ ਕਿ ਇਸ ਬਾਰੇ ਇਕ ਪ੍ਰਸਤਾਵ ਕੁੱਝ ਮਹੀਨੇ ਪਹਿਲਾਂ ਡੀ.ਐਸ.ਟੀ ਨੂੰ ਸੌਂਪਿਆਂ ਗਿਆ ਅਤੇ ਬਾਅਦ ਵਿਚ ਵਿਭਾਗ ਨੇ ਇਸ ‘ਤੇ ਪੇਸ਼ਕਾਰੀ ਵੀ ਦਿੱਤੀ ਸੀ। ਸ੍ਰੀ ਏ.ਭੱਟਾਚਾਰੀਆ, ਸੀਨੀਅਰ ਗ੍ਰੇਡ ਵਿਗਿਆਨੀ ਨੇ ਇਕ ਚਿੱਠੀ ਰਾਹੀਂ ਯੂਨੀਵਰਸਿਟੀ ਨੂੰ ਸੂਚਨਾ ਦਿੱਤੀ ਕਿ ਵਿਭਾਗਾਂ ਵਿਚ ਖੋਜ ਦੀਆਂ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਯੂਨੀਵਰਸਿਟੀ ਦੇ ਪ੍ਰਸਤਾਵ ਨੰੁ ਵਿਗਿਆਨ ਤੇ ਤਕਨਾਲੋਜੀ ਵਿਚ ਮਿਆਰੀ ਖੋਜ ਤੇ ਵਧੇਰੇ ਸੁਧਾਰ ਲਈ ਫੰਡ ਦੇ ਤਹਿਤ ਸਮਰਥਨ ਲਈ ਸਵੀਕਾਰ ਕੀਤਾ ਗਿਆ।
ਡਾ. ਬੇਦੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਵਿਗਿਆਨਕ ਅਤੇ ਉਦਯੋੋਗਕ ਖੋਜ ਮੰਤਰਾਲੇ ਦੇ ਡਾਇਰੈਕਟਰ ਜਨਰਲ, ਨਵੀਂ ਦਿੱਲੀ ਨੇ ਨਵੇਂ ਐਂਟੀ ਕੈਂਸਰ ਏਜੰਟਸ ਨੂੰ ਵਿਕਸਤ ਕਰਨ ਲਈ ਤਿੰਨ ਸਾਲਾਂ ਦੇ ਸਮੇਂ ਲਈ 25 ਲੱਖ ਰੁਪਏ ਦੀ ਖੋਜ ਗ੍ਰਾਂਟ ਵੀ ਮਨਜ਼ੂਰ ਕੀਤੀ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਗ੍ਰਾਂਟਾਂ ਦੀ ਵਰਤੋਂ ਅਧਿਆਪਨ ਅਤੇ ਖੋਜ, ਬੁਨਿਆਦੀ ਵਿਕਾਸ ਅਤੇ ਵਿਦਿਆਰਥੀਆਂ ਦੇ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਜਾਵੇਗੀ।
ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਵਿਭਾਗ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਵਿਭਾਗ ਲਈ ਇਹ ਬਹੁਤ ਚੰਗੀ ਗੱਲ ਹੈ ਕਿ ਮਿਆਰੀ ਖੋਜ ਲਈ ਵਿਭਾਗ ਨੂੰ ਗ੍ਰਾਂਟ ਦੇ ਕੇ ਨਿਵਾਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਜ਼ਰੀਏ ਯੂਨੀਵਰਸਿਟੀ ਵਿਖੇ ਡੋਪ ਟੈਸਟਿੰਗ ਲੈਬ ਦੀ ਸਥਾਪਨਾ ਵੀ ਕੀਤੀ ਜਾਵੇਗੀ ਤਾਂ ਜੋ ਖਿਡਾਰੀਆਂ ਨੂੰ ਇਹ ਸਹੂਲਤ ਯੂਨੀਵਰਸਿਟੀ ਵਿਖੇ ਹੀ ਮਿਲ ਸਕੇ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media