ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ (ਏ.ਟੀ) ਵੱਲੋਂ ਯੂਨੀਵਰਸਿਟੀ ਕੈਂਪਸ ਖੇਡ ਮੈਦਾਨ ਵਿਖੇ ਆਲ ਇੰਡੀਆ ਇੰਟਰਵਰਸਿਟੀ ਰੱਸਾਕਸੀ (ਪੁਰਸ਼ ਤੇ ਇਸਤਰੀਆਂ) ਚੈਂਪੀਅਨਸ਼ਿਪ ਅੱਜ ਇਥੇ ਸ਼ੁਰੂ ਹੋ ਗਈ।ਇਹ ਚੈਂਪੀਅਨਸ਼ਿਪ 29 ਜਨਵਰੀ ਨੂੰ ਸੰਪੰਨ ਹੋਵੇਗੀ।
ਇਸ ਚੈਂਪੀਅਨਸ਼ਿਪ ਵਿਚ ਦੇਸ਼ ਦੀਆਂ ਵੱਖ-ਵੱਖ 65 ਯੂਨੀਵਰਸਿਟੀਆਂ ਤੋਂ 40 ਟੀਮਾਂ ਦੇ 500 ਖਿਡਾਰੀ ਭਾਗ ਲੈਂਦੇ ਹੋਏ ਰੱਸਾਕੱਸੀ ਦੇ ਵੱਖ-ਵੱਖ ਮੁਕਾਬਲਿਆਂ ਵਿਚ ਆਪਣੇ ਜੌਹਰ ਵਿਖਾਉਣਗੇ।ਅੱਜ ਪਹੁੰਚੀਆਂ ਟੀਮਾਂ ਦਾ ਭਾਰ ਤੋਲਿਆ ਗਿਆ ਅਤੇ ਆਉਣ ਵਾਲੇ ਦਿਨਾਂ ਦੌਰਾਨ ਤਿੰਨ ਤਰ੍ਹਾਂ ਦੇ ਮੁਕਾਬਲੇ ਇਨਡੋਰ, ਆਊਟਡੋਰ ਅਤੇ ਬੀਚ ਦੇ ਮੁਕਾਬਲੇ ਹੋਣਗੇ। ਸਵੇਰੇ ਵੇਲੇ ਆਊਟਡੋਰ, ਦਪਹਿਰ ਵੇਲੇ ਬੀਚ ਅਤੇ ਸ਼ਾਮ ਨੂੰ ਇਨਡੋਰ ਮੁਕਾਬਲੇ ਹੋਣਗੇ। ਚੈਂਪੀਅਨਸ਼ਿਪ ਦੇ ਸ਼ੁਰੂ ਵਿਚ ਲੀਗ ਮੈਚਾਂ ਤੋਂ ਬਾਅਦ ਸੈਮੀਫਾਈਨਲ ਅਤੇ ਅੰਤ ਵਿਚ ਫਾਈਨਲ ਮੈਚ ਖੇਡੇ ਜਾਣਗੇ।
ਡਾ. ਸੁਖਦੇਵ ਸਿੰਘ, ਡਾਇਰੈਕਟਰ ਸਪੋਰਟਸ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਇਹ ਖੇਡਾਂ ਫੀਜ਼ੀਓਥੀਰੈਪਿਸਟ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਖਿਡਾਰੀਆਂ ਦੀ ਸਿਹਤ ਤੇ ਸੁਰਖਿਆ ਦਾ ਧਿਆਨ ਰਹੇ। ਚੈਂਪੀਅਨਸ਼ਿਪ ਦੌਰਾਨ ਕੰਵਰਮਨਦੀਪ ਸਿੰਘ ਬਾਹਰੋਂ ਆਉਣ ਵਾਲੇ ਖਿਡਾਰੀਆਂ ਸਬੰਧੀ ਪ੍ਰਬੰਧ ਅਤੇ ਹੋਣ ਵਾਲੀਆਂ ਖੇਡਾਂ ਸਬੰਧੀ ਕਾਰਜ ਕਰਨਗੇ।ਇਸ ਮੌਕੇ ਖਿਡਾਰੀਆਂ ਨੇ ਇਸ ਖੇਡ ਸਬੰਧੀ ਗੱਲ ਕਰਦਿਆਂ ਕਿਹਾ ਕਿ ਰੱਸਾਕਸੀ ਦੀ ਖੇਡ ਪਹਿਲਾਂ ਨੈਸ਼ਨਲ, ਫੈਡਰੇਸ਼ਨ ਕੱਪ ਹੁੰਦੇ ਸਨ ਅਤੇ ਹੁਣ ਖੁਸ਼ ਦੀ ਗੱਲ ਹੈ ਕਿ ਇਸ ਖੇਡ ਨੂੰ ਇੰਟਰਵਰਸਿਟੀ ਵਿਚ ਸ਼ਾਮਲ ਕੀਤਾ ਗਿਆ ਹੈ।ਉਨਾਂ੍ਹ ਕਿਹਾ ਕਿ ਇਸ ਖੇਡ ਨੂੰ ਉਲੰਪਿਕ ਵਿਚ ਦਰਜ ਕਰਵਾਉਣ ਦੀ ਮੰਗ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media