Saturday, October 10, 2026

ਗਣਤੰਤਰ ਦਿਵਸ ਮੌਕੇ ਗਣਿਤ ਲੈਕਚਰਾਰ ਜਤਿੰਦਰ ਕੁਮਾਰ ਦਾ ਸਨਮਾਨ

PPN2701201807ਸਮਰਾਲਾ, 27 ਜਨਵਰੀ (ਪੰਜਾਬ ਪੋਸਟ- ਕੰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਡਿਊਟੀ ਨਿਭਾਅ ਰਹੇ ਗਣਿਤ ਵਿਭਾਗ ਦੇ ਮੁਖੀ ਜਤਿੰਦਰ ਕੁਮਾਰ ਵਲੋਂ ਲੰਮੇਂ ਸਮੇਂ ਤੋਂ ਵਿਦਿਅਕ ਖੇਤਰ, ਸਮਾਜ ਵਿਚੋਂ ਸਮਾਜਿਕ ਬੁਰਾਈਆਂ ਤੇ ਕੁਰੀਤੀਆਂ ਨੂੰ ਜੜ੍ਹੋਂ ਖਤਮ ਕਰਨ ਲਈ ਚੁੱਕੇ ਕਦਮਾਂ ਦੇ ਕੀਤੇ ਯਤਨਾਂ ਅਤੇ ਐਨ.ਸੀ.ਸੀ ਖੇਤਰ ਵਿੱਚ ਅਹਿਮ ਯੋਗਦਾਨ ਪਾਉਂਦੇ ਹੋਏ ਇਲਾਕੇ `ਚ ਸ਼ਾਨਦਾਰ ਸੇਵਾਵਾਂ ਨਿਭਾਈਆਂ ਗਈਆਂ ਹਨ।ਸਕੂਲ ਪ੍ਰਿੰਸੀਪਲ ਦਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਸ਼ਾਨਦਾਰ ਸੇਵਾਵਾਂ ਤੇ ਪ੍ਰਾਪਤੀਆਂ ਨੂੰ ਮੁੱਖ ਰੱਖਦੇ ਹੋਏ ਗਣਤੰਤਰ ਦਿਵਸ-2018 ਮੌਕੇ ਜਤਿੰਦਰ ਕੁਮਾਰ ਗਣਿਤ ਲੈਕਚਰਾਰ ਨੂੰ ਸਮਰਾਲਾ ਦੇ ਐਸ.ਡੀ.ਐਮ ਅਮਿਤ ਬੈਂਬੀ, ਤਹਿਸੀਲਦਾਰ ਜਸਵਿੰਦਰ ਸਿੰਘ ਟਿਵਾਣਾ, ਐਸ.ਪੀ (ਡੀ) ਖੰਨਾ ਜਸਵੀਰ ਸਿੰਘ, ਡੀ.ਐਸ.ਪੀ ਸਮਰਾਲਾ ਹਰਸਿਮਰਨਜੀਤ ਸਿੰਘ ਛੇਤਰਾ, ਉਪ ਮੰਡਲ ਭੂਮੀ ਰੱਖਿਆ ਅਫ਼ਸਰ ਸਮਰਾਲਾ ਨੀਤੂ ਮਿਨਹਾਸ, ਪ੍ਰਧਾਨ ਨਗਰ ਕੌਂਸਲ ਸਮਰਾਲਾ ਮੰਗਤ ਰਾਏ ਅਤੇ ਹੋਰਨਾਂ ਅਫ਼ਸਰਾਂ ਵਲੋਂ ਸਨਮਾਨਿਤ ਕੀਤਾ ਗਿਆ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply