ਮਾਲੇਰਕੋਟਲਾ, 28 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਸ਼ੇਰਵਾਨੀ ਕੋਟ ਦੀ ਗ੍ਰਾਮ ਪੰਚਾਇਤ ਵੱਲੋਂ ਸਰਪੰਚ ਸਤਵਿੰਦਰ ਸਿੰਘ ਗੋਗੀ ਦੀ
ਅਗਵਾਈ ਵਿੱਚ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਰਕਾਰੀ ਹਸਪਤਾਲ ਦੇ ਬੀਮਾਰੀਆਂ ਦੇ ਮਾਹਿਰ ਡਾਕਟਰ ਮੁਹੰਮਦ ਬਿਲਾਲ ਅਤੇ ਦੰਦਾਂ ਦੀਆਂ ਬੀਮਾਰੀਆਂ ਦੀ ਮਾਹਿਰ ਡਾਕਟਰ ਮਨੀਸ਼ਾ ਭਾਰਤੀ ਵੱਲੋਂ ਕਰੀਬ 300 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ।ਚੈਕਅੱਪ ਦੋਰਾਨ ਲੋੜੀਂਦੇ ਟੈਸਟ ਅਤੇ ਦਵਾਈਆਂ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਗਈਆਂ।ਸਰਪੰਚ ਸਤਵਿੰਦਰ ਸਿੰਘ ਗੋਗੀ ਨੇ ਦੱਸਿਆ ਕਿ ਪਿੰਡ ਵਿੱਚ ਅਜਿਹੇ ਕੈਂਪ ਸਮੇਂ-ਸਮੇਂ ਤੇ ਲਾਏ ਜਾਣਗੇ, ਕਿਉਂਕਿ ਇਸ ਨਾਲ ਗਰੀਬ ਮਰੀਜ਼ਾਂ ਨੂੰ ਵੱਡੀ ਰਾਹਤ ਮਿਲਦੀ ਹੈ।ਉਨ੍ਹਾਂ ਕਿਹਾ ਕਿ ਪਿੰਡ ਦਾ ਕੋਈ ਵੀ ਵਿਅਕਤੀ ਬੀਮਾਰੀ ਦੋਰਾਨ ਇਲਾਜ ਪੱਖੋਂ ਨਹੀਂ ਮਰਨ ਦਿੱਤਾ ਜਾਵੇਗਾ। ਸਗੋਂ ਉਸ ਦੀ ਪੰਚਾਇਤ ਜਾਂ ਅਪਣੇ ਪੱਧਰ `ਤੇ ਪੂਰੀ ਮਦਦ ਕੀਤੀ ਜਾਵੇਗੀ।
ਇਸ ਮੌਕੇ ਕੈਂਪ ਵਿੱਚ ਮੌਜੂਦ ਨੰਬਰਦਾਰ ਸੁਰਿੰਦਰਜੀਤ ਸਿੰਘ ਭੋਲਾ, ਅਬਦੁਲ ਗੱਫਾਰ, ਪੰਚ ਸੂਬਾ ਖਾਂ, ਮਹਿੰਦਰ ਸਿੰਘ, ਚਮਕੋਰ ਸਿੰਘ, ਪੰਚ ਚਰਨਜੀਤ ਸਿੰਘ, ਮਾਸਟਰ ਮਨਜੀਤ ਸਿੰਘ, ਰਣਜੋਤ ਸਿੰਘ, ਗੁਰਵਿੰਦਰ ਸਿੰਘ, ਫੋਜੀ ਗੁਰਜੰਟ ਸਿੰਘ, ਸਰੂਪ ਸਿੰਘ, ਗੁਰਦੇਵ ਸਿੰਘ ਸਰਪੰਚ, ਰਾਜ ਸਿੰਘ, ਮਨਜੀਤ ਸਿੰਘ, ਬਲਦੇਵ ਸਿੰਘ ਅਤੇ ਬਾਬਾ ਦਲੀਪ ਸਿੰਘ ਮਰੀਜ਼ਾਂ ਦੀ ਸਾਂਭ ਸੰਭਾਲ ਵਿੱਚ ਲੱਗੇ ਹੋਏ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media