Wednesday, March 18, 2026

ਪੰਜਾਬ ਉਰਦੂ ਅਕੈਡਮੀ ਵਲੋਂ “ਤਮਸ਼ੀਲੀ ਮੁਸ਼ਾਇਰਾ” ਕਰਵਾਇਆ ਗਿਆ

ਮਾਲੇਰਕੋਟਲਾ, 28 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬ ਉਰਦੂ ਅਕੈਡਮੀ ਵੱਲੋਂ ਸਕੱਤਰ ਡਾਕਟਰ ਰੁਬੀਨਾ ਸ਼ਬਨਮ ਦੀ ਅਗਵਾਈ ਵਿੱਚ PPN2801201809“ਤਮਸ਼ੀਲੀ ਮੁਸ਼ਾਇਰਾ” ਕਰਵਾਇਆ ਗਿਆ।ਜਿਸ ਵਿੱਚ ਅਕੈਡਮੀ ਦੀ ਉਪ ਚੇਅਰਪਰਸਨ ਅਤੇ ਰਾਜ ਮੰਤਰੀ ਸਮਾਜਿਕ ਸੁਰੱਖਿਆ, ਮਹਿਲਾ ਬਾਲ ਵਿਕਾਸ ਵਿਭਾਗ ਪੰਜਾਬ ਮੈਡਮ ਰਜ਼ੀਆ ਸੁਲਤਾਨਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਉਨ੍ਹਾਂ ਅਕੈਡਮੀ ਵੱਲੋਂ ਅਰੰਭੀਆਂ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਭਰਪੂਰ ਸਹਿਯੋਗ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਪੰਜਾਬ ਵਿੱਚ ਉਰਦੂ ਦੀ ਤਰੱਕੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ।ਇਤਿਹਾਸਕ ਮੁਸ਼ਾਇਰੇ ਦੀ ਪ੍ਰਧਾਨਗੀ ਬੀਬੀ ਜੈਨਬ ਅਖਤਰ ਵੱਲੋਂ ਅਦਾ ਕੀਤੀ ਗਈ।ਅਕੈਡਮੀ ਦੀ ਸਕੱਤਰ ਡਾਕਟਰ ਰੁਬੀਨਾ ਸ਼ਬਨਮ ਨੇ ਆਏ ਮਹਿਮਾਨਾਂ ਤੇ ਹਾਜ਼ਰੀਨ ਨੂੰ `ਜੀ ਆਇਆ` ਆਖਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਸਹਿਯੋਗ ਸਦਕਾ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।ਇਸ “ਤਮਸ਼ੀਲੀ ਮੁਸ਼ਾਇਰੇ” ਵਿੱਚ ਅਜ਼ਹਰ ਇਕਬਾਲ ਨੇ (ਡਾ. ਅਲੱਮਾ ਇਕਬਾਲ), ਉਸਤਾਦ ਅਸਦ ਉਲਹਾ (ਜਿਗਰ ਮੁਰਾਦਾਬਾਦੀ), ਅਬਦੁਲ ਹਮੀਦ (ਮਜ਼ਰੂਹ ਸੁਲਤਾਨਪੁਰੀ), ਸੱਯਦ ਮੁਸੱਰਤ ਅਲੀ (ਵਸੀਮ ਵਰੈਲਵੀ, ਬਸ਼ੀਰ ਬਦਰ), ਨਿਆਜ਼ ਫਾਤਿਮਾ (ਜ਼ੋਹਰਾ ਨਿਗਾਹ), ਕੁਤਬਉਦੀਨ ਵਹਾਦੀ (ਫਨਾਹ ਨਿਜ਼ਾਮੀ), ਆਸਿਫ ਅਲੀ (ਕਲੀਮ ਆਜਿਜ਼), ਜਾਵੇਦ ਹੁਸੈਨ (ਕੈਫ ਭੁਪਾਲੀ), ਸੀਮਾ ਕਿਦਵਈ (ਪ੍ਰਵੀਨ ਸ਼ਾਕਿਰ), ਮੁਬੱਸ਼ਰ ਮੀਆ (ਸਾਗਰ ਖਿਆਮੀ), ਹੁਦਾ ਸੱਯਦ (ਕਿਸ਼ਵਰ ਨਾਹਿਦ), ਮਸਊਦ ਮੁਫਤੀ (ਬੋਗਸ ਹੈਦਰਾਬਾਦੀ), ਡਾਕਟਰ ਮੁਹੰਮਦ ਰਫੀ (ਜੀਨਤ ਉਲਹਾ ਜਾਵੇਦ, ਵਸੀਮ ਬਰੈਲਵੀ, ਬਸ਼ੀਰ ਬਦਰ) ਸ਼ਾਇਰਾਂ ਦੀਆਂ ਤਮਸ਼ੀਲਾਂ ਪੇਸ਼ ਕਰਦਿਆਂ ਹੋਇਆਂ ਅਪਣੇ ਕਲਾਮ ਹਾਜ਼ਰੀਨ ਦੇ ਰੂ-ਬ-ਰੂ ਕੀਤੇ ਅਤੇ ਦੇਸ਼ ਦੇ ਪ੍ਰਸਿੱਧ ਸ਼ਾਇਰਾਂ ਨੇ ਮਾਲੇਰਕੋਟਲਾ ਦੇ ਅਦਬੀ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਰਜ਼ੀਆ ਸੁਲਤਾਨਾ ਵੱਲੋਂ ਉਰਦੂ ਦੀ ਤਰੱਕੀ ਲਈ ਜਾਰੀ ਹੰਭਲਿਆਂ ਦੀ ਸ਼ਲਾਘਾ ਕੀਤੀ।ਅੰਤ ਵਿੱਚ ਆਏ ਸ਼ਾਇਰਾਂ ਨੂੰ ਅਕੈਡਮੀ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜਨਾਬ ਵਾਜਿਦ ਅਲੀ, ਜਿਲ੍ਹਾ ਅਦਾਲਤ ਲੁਧਿਆਣਾ ਦੇ ਪ੍ਰਸਿੱਧ ਵਕੀਲ ਤੇ ਪੰਜਾਬ ਵਕਫ ਬੋਰਡ ਦੇ ਮੈਂਬਰ ਐਡਵੋਕੇਟ ਇਜਾਜ ਆਲਮ, ਐਡਵੋਕੇਟ ਤਨਵੀਰ ਰਾਵਤ, ਨਗਰ ਕੋਂਸਲ ਦੇ ਪ੍ਰਧਾਨ ਮੁਹੰਮਦ ਇਕਬਾਲ ਫੋਜੀ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਕੋਂਸਲਰ ਫਾਰੂਕ ਅਨਸਾਰੀ, ਐਡਵੋਕੇਟ ਰਾਜੇਸ਼ ਰਿਖੀ, ਮੁਹੰਮਦ ਤਾਰਿਕ ਯਾਕੂਬ ਪੀ.ਏ, ਐਡਵੋਕੇਟ ਮੁਹੰਮਦ ਸਲੀਮ ਖਿਲਜੀ, ਐਡਵੋਕੇਟ ਗੁਰਮੁੱਖ ਸਿੰਘ ਟਿਵਾਣਾ, ਕੋਂਸਲਰ ਮਨੋਜ ਕੁਮਾਰ ਉੱਪਲ, ਮਹਿੰਦਰ ਪਾਲ ਪਰੂਥੀ, ਅਰਵਿੰਦਰ ਪਾਲ ਸਿੰਘ ਲਵਲੀ, ਮੁਹੰਮਦ ਇਕਬਾਲ ਲਾਲਾ, ਮੁਹੰਮਦ ਅਸਲਮ ਬਖਸ਼ੀ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply