Wednesday, March 18, 2026

ਉਘੀਆਂ ਸ਼ਖਸੀਅਤਾਂ ਵਲੋਂ ਡਾਕਟਰ ਰਸ਼ਪਾਲ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਟ

ਮੁੱਖ ਮੰਤਰੀ ਸਮੇਤ ਵੱਖ-ਵੱਖ ਵਿਦਿਅਕ ਅਦਾਰਿਆਂ ਵਲੋਂ ਭੇਜੇ ਗਏ ਸ਼ੋਕ ਸੰਦੇਸ਼
ਅੰਮਿ੍ਤਸਰ, 28 ਜਨਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲ ਪਤੀ ਡਾ: ਜਸਪਾਲ ਸਿੰਘ ਸੰਧੂ ਦੇ ਪਿਤਾ PPN2801201810ਅਤੇ ਹੱਡੀਆਂ ਦੇ ਉੱਘੇ ਮਾਹਿਰ ਡਾਕਟਰ ਰਸ਼ਪਾਲ ਸਿੰਘ ਨਮਿਤ ਗੁਰਦਵਾਰਾ ਸਾਹਿਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ।ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵਲੋਂ ਇਲਾਹੀ ਬਾਣੀ ਦਾ ਵੈਰਾਗਮਈ ਅਤੇ ਕੀਰਤਨ ਪ੍ਰਵਾਹ ਚਲਾ ਕੇ ਸੰਗਤਾਂ ਨੂੰ ਗੁਰੂ ਦੇ ਲੜ ਲਾਇਆ ਗਿਆ।ਉੱਘੀਆਂ ਰਾਜਨੀਤਿਕ, ਧਾਰਮਿਕ ਅਤੇ ਵਿਦਵਾਨ ਅਧਿਆਪਕਾਂ ਨੇ ਡਾ: ਰਸ਼ਪਾਲ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰ ਪਹੁੰਚੀਆਂ ਹੋਈਆਂ ਸਨ। ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਲੋਂ ਸ਼ੋਕ ਮਤੇ ਭੇਜੇ ਗਏ।ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ੋਕ ਸੰਦੇਸ਼ ਲੈ ਕੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਪਹੁੰਚੇ ਹੋਏ ਸਨ। ਯੂਨੀਵਰਸਿਟੀ ਦੇ ਅਲੱਗ-ਅਲੱਗ ਵਿਭਾਗਾਂ ਦੇ ਮੁਖੀ, ਮੁਲਾਜ਼ਮ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਹਾਜ਼ਰੀ ਲਵਾਈ।
ਡਾ: ਰਸ਼ਪਾਲ ਸਿੰਘ ਦੀ ਧਰਮ ਪਤਨੀ ਸੁਰਿੰਦਰ ਕੌਰ ਨੇ ਆਏ ਹੋਏ ਪਤਵੰਤਿਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਡਾ: ਰਸ਼ਪਾਲ ਸਿੰਘ ਸੰਧੂ ਦੇ ਜੀਵਨ ਕਾਲ ਨਾਲ ਸੰਬੰਧਿਤ ਅਹਿਮ ਪਹਿਲੂਆਂ ਤੋਂ ਜਾਣੂ ਕਰਾਉਂਦਿਆਂ ਦੱਸਿਆ ਕਿ ਉਹ ਅਸੂਲਾਂ ਦੇ ਪੱਕੇ ਸਨ। 6 ਦਹਾਕੇ ਡਾਕਟਰੀ ਸੇਵਾਵਾਂ ਨਿਭਾਉਂਦਿਆਂ ਪੂਰੀ ਤਰਾਂ ਸਮਾਜ ਪ੍ਰਤੀ ਜਿਥੇ ਸਮਰਪਿਤ ਰਹੇ ਉਥੇ ਉਹਨਾਂ ਨਿਮਰਤਾ ਅਤੇ ਸਾਦਗੀ ਨਾਲ ਜੀਵਨ ਜੀਵਿਆ।ਉਹਨਾਂ ਦਸਿਆ ਕਿ ਦੇਸ਼ ਦੀ ਵੰਡ ਤੋਂ ਬਾਅਦ ਇਸ ਪਰਿਵਾਰ ਨੂੰ ਕਈ ਔਖੀਆਂ ਘੜੀਆਂ ਵਿਚੋਂ ਲੰਘਣਾ ਪਿਆ, ਪਰ ਡਾ: ਰਸ਼ਪਾਲ ਸਿੰਘ ਨੇ ਦ੍ਰਿੜ੍ਹਤਾ ਤੇ ਮਿਹਨਤ ਨਾਲ ਹਰ ਮੁਸ਼ਕਲ ਦਾ ਸਾਹਮਣਾ ਕਰਦਿਆਂ ਪਰਿਵਾਰ ਨੂੰ ਅੱਜ ਦੇ ਹਾਣ ਦਾ ਬਣਾਇਆ।ਉਹ ਭਾਵੇਂ ਪੇਡੂ ਪਿਛੋਕੜ ਦੇ ਸਨ, ਪਰ ਬਚਿਆਂ ਨੂੰ ਉੱਚ ਵਿਦਿਆ ਦਿਵਾਉਣ ਪ੍ਰਤੀ ਪੂਰੀ ਲਗਨ ਨਾਲ ਕੰਮ ਕੀਤਾ।ਉਨਾ ਆਪਣੀ ਬੇਟੀ ਹਰਲੀਨ ਕੌਰ ਨੂੰ ਵੀ ਬਰਾਬਰ ਦੀ ਐਜੂਕੇਸ਼ਨ ਦਿੱਤੀ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਵਿਧਾਇਕ ਸੁਖਜਿੰਦਰ ਸਿੰਘ ਸੁਖੀ ਰੰਧਾਵਾ, ਵਧੀਕ ਸਕੱਤਰ ਭਾਰਤ ਸਰਕਾਰ ਡਾ: ਸੁਖਬੀਰ ਸਿੰਘ ਸੰਧੂ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਤਰਸੇਮ ਸਿੰਘ ਡੀ.ਸੀ, ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਡੀ.ਸੀ ਅਮ੍ਰਿਤਸਰ ਕਰਮਜੀਤ ਸਿੰਘ ਸੰਘਾ, ਸਾਬਕਾ ਉਪ ਕੁਲਪਤੀ ਹਰਭਜਨ ਸਿੰਘ ਸੋਚ, ਸਾਬਕਾ ਵੀ.ਸੀ ਐਸ.ਪੀ ਸਿੰਘ, ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਵਿਧਾਇਕ ਸੁੱਖ ਸਰਕਾਰੀਆ, ਵਿਧਾਇਕ ਸੁਨੀਲ ਦੱਤੀ, ਐਸ.ਐਸ ਪੀ ਪਰਮਪਾਲ ਸਿੰਘ, ਮੇਅਰ ਕਰਮਜੀਤ ਸਿੰਘ ਰਿੰਟੂ, ਪ੍ਰੋ: ਜਸਵੰਤ ਸਿੰਘ ਬਾਜ, ਸੁਖਜਿੰਦਰ ਸਿੰਘ ਔਜਲਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ, ਡੀਨ ਅਕੈਡਮਿਕ ਡਾ: ਕਮਲਜੀਤ ਸਿੰਘ, ਰਜਿਸਟਰਾਰ ਡਾ: ਕਰਨ ਜੀਤ ਸਿੰਘ ਕਾਹਲੋਂ ਤੋਂ ਇਲਾਵਾ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।ਜਦੋ ਕਿ ਸ਼ੋਕ ਸੰਦੇਸ਼ ਭੇਜਣ ਵਾਲਿਆਂ ਵਿਚ ਡੀ.ਏ.ਵੀ ਕਾਲਜ ਮੈਨੇਜਮੈਂਟ ਕਮੇਟੀ ਦੇ ਡਾਰੈਕਟਰ ਡਾ: ਸਤੀਸ਼ ਕੁਮਾਰ ਸ਼ਰਮਾ, ਪ੍ਰਿੰਸੀਪਲ ਡਾ: ਪੁਸ਼ਪਿੰਦਰ ਵਾਲੀਆ, ਪ੍ਰੋ: ਨੀਰੂ ਚੱਢਾ, ਪਿ੍ਰੰਸੀਪਲ ਸਰਿਤਾ ਵਰਮਾ, ਡਾ: ਗੁਰਪਿੰਦਰ ਸਿੰਘ ਸਮਰਾ, ਲਾਇਲਪੁਰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਸਮਰਾ, ਪ੍ਰਿੰਸੀਪਲ ਮਹਿਲ ਸਿੰਘ ਖ਼ਾਲਸਾ ਕਾਲਜ, ਸੁਖਬੀਰ ਕੌਰ ਮਾਹਲ, ਡਾ: ਧਰਮ ਸਿੰਘ, ਡਾ: ਜੋਗਿੰਦਰ ਸਿੰਘ ਕੈਰੋਂ, ਡਾ: ਬਿਕਰਮ ਸਿੰਘ ਘੁੰਮਣ, ਡਾ: ਜਸਪਾਲ ਸਿੰਘ, ਡਾ: ਧਰਮਜੀਤ ਸਿੰਘ, ਕਸ਼ਮੀਰ ਸਿੰਘ ਖਿਆਲਾ, ਡਾ: ਰਾਕੇਸ਼ ਮੋਹਨ ਸ਼ਰਮਾ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply