ਪਠਾਨਕੋਟ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਵਧੀਕ ਡਿਪਟੀ ਕਮਿਸ਼ਨਰ (ਜ) ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ 30 ਜਨਵਰੀ 2018 ਤੋਂ 13 ਫਰਵਰੀ 2018 ਤੱਕ ਚੱਲਣ ਵਾਲੀ ਡਿਸਟਿ੍ਕ ਟਾਸਕ ਫੋਰਸ ਦੀ ਨੈਸ਼ਨਲ ਲੇਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ (5) ਅਧੀਨ ਵਿਸ਼ੇਸ਼ ਬੈਠਕ ਕੀਤੀ ਗਈ।
ਜਿਲਾ੍ਹ ਨੋਡਲ ਅਫਸਰ ਡਾ. ਦੀਪਕ ਮਨਹਾਸ ਨੇ ਦੱਸਿਆ ਕਿ ਜਿਲੇ ਨੂੰ ਕੁਸ਼ਟ ਰੋਗ ਤੋਂ ਮੁਕਤ ਕਰਨ ਲਈ 30 ਜਨਵਰੀ ਤੋਂ 13 ਫਰਵਰੀ 2018 ਤੱਕ ਮੁੁਹਿੰਮ ਚਲਾਈ ਜਾ ਰਹੀ ਹੈ ਜਿਸ ਦਾ ਮੁੱਖ ਮੰਤਵ ਕੁਸ਼ਟ ਮੁਕਤ ਭਾਰਤ ਦਾ ਨਿਰਮਾਣ ਕਰਨਾ ਹੈ।ਉਨਾਂ ਕਿਹਾ ਕਿ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ (5) ਦੇ ਤਹਿਤ ਆਈ.ਈ.ਸੀ ਗਤੀਵਿਧੀਆਂ ਰਾਹੀਂ ਕੁਸ਼ਟ ਰੋਗ ਦੇ ਲੱਛਣਾਂ ਅਤੇ ਇਲਾਜ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ।ਸਕੂਲਾਂ ਅਤੇ ਕਾਲਜਾਂ ਵਿੱਚ ਸੈਮੀਨਾਰ ਰਾਹੀਂ ਬੱਚਿਆ ਨੂੰ ਜਾਗਰੂਕ ਕੀਤਾ ਜਾਵੇਗਾ।ਇਸ ਤੋਂ ਇਲਾਵਾ ਫੀਲਡ ਵਰਕਰਾਂ ਵੱਲੋ ਵੀ ਘਰ-ਘਰ ਜਾ ਕੇ ਲੋਕਾਂ ਨੂੰ ਜਾਗੂਰਕ ਕੀਤਾ ਜਾਵੇਗਾ ਅਤੇ ਪੀੜਤ ਵਿਅਕਤੀਆਂ ਨੂੰ ਨਜ਼ਦੀਕੀ ਸਿਹਤ ਕੇਂਦਰਾਂ ਵਿੱਚ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।ਉਨਾਂ ਕਿਹਾ ਕਿ ਕੁਸ਼ਟ ਰੋਗ ਦਾ ਇਲਾਜ ਪੂਰੀ ਤਰਾ੍ਹ ਨਾਲ ਸੰਭਵ ਹੈ।ਸਾਨੂੰ ਕਿਸੇ ਵੀ ਕੁਸ਼ਟ ਰੋਗ ਤੋਂ ਪੀੜਤ ਵਿਅਕਤੀ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ ਬਲਕਿ ਉਸ ਦੀ ਹਰ ਤਰਾਂ੍ਹ ਨਾਲ ਮਦਦ ਕਰਨੀ ਚਾਹੀਦੀ ਹੈ।ਕੁਸ਼ਟ ਰੋਗ ਦੇ ਲੱਛਣਾ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਚਮੜੀ ਦੇ ਉਪਰ ਹਲਕੇ ਪੀਲੇ ਤਾਂਬੇ ਰੰਗ ਦੇ ਜਾਂ ਲਾਲ ਰੰਗ ਦੇ ਸੁੰਨ ਨਿਸ਼ਾਨ ਕੁਸ਼ਟ ਰੋਗ ਦੀ ਨਿਸ਼ਾਨੀ ਹੰੁਦੀ ਹੈ।ਸੁੰਨਾਪਨ ਚਮੜੀ ਦੇ ਹੇਠਾਂ ਦੀਆਂ ਨਸਾਂ ਦੀ ਖਰਾਬੀ ਕਾਰਣ ਹੰੁਦਾ ਹੈ। ਇਸ ਬੀਮਾਰੀ ਕਾਰਨ ਨਸਾਂ ਮੋਟੀਆਂ ਅਤੇ ਸਖਤ ਹੋ ਜਾਂਦੀਆਂ ਹਨ।ਕੁਸ਼ਟ ਰੋੋਗ ਤੋਂ ਪ੍ਰਭਾਵਿਤ ਹਿੱਸੇ `ਤੇ ਮਰੀਜ਼ ਨੂੰ ਠੰਡੇ ਤੱਤੇ ਅਤੇ ਕਿਸੇ ਵੀ ਤਰਾਂ੍ਹ ਦੀ ਸੱਟ ਤੇ ਹਥਿਆਰ ਨਾਲ ਸੱਟ ਲੱਗਣ ਦਾ ਪਤਾ ਨਹੀ ਲੱਗਦਾ, ਜਿਸ ਕਾਰਨ ਸ਼ਰੀਰ ਦੀ ਕਰੂਪਤਾ ਜਾਂ ਅੰਗਹੀਣਤਾ ਹੋ ਜਾਂਦੀ ਹੈ।
ਨਸਾਂ ਦੀ ਖਰਾਬੀ ਕਾਰਨ ਮਾਸਪੇਸ਼ੀਆਂ ਵੀ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ ਤੇ ਸੁੰਨੇਪਨ ਕਾਰਨ ਸ਼ਰੀਰ ਦੇ ਅੰਗ ਮੁੜ ਜਾਂਦੇ ਹਨ ਅਤੇ ਸੰੁਨੇਪਨ ਕਾਰਨ ਕਈ ਵਾਰ ਇਹ ਅੰਗ ਸੱਟ ਲੱਗਣ `ਤੇ ਸ਼ਰੀਰ ਤੋ ਝੜ ਜਾਂਦੇ ਹਨ।ਠੰਡੇ ਤੱਤੇ ਵਿੱਚ ਭੇਦ ਨਾ ਹੋਣ ਕਾਰਨ ਨਾ ਠੀਕ ਹੋਣ ਵਾਲੇ ਜਖਮ ਵੀ ਹੋ ਜਾਂਦੇ ਹਨ।ਅੱਖਾਂ ਵਿੱਚ ਇਹ ਬਿਮਾਰੀ ਹੋਣ ਤੇ ਅੱਖਾਂ ਪੁਰੀ ਤਰਾਂ੍ਹ ਨਾਲ ਬੰਦ ਨਹੀ ਹੰੁਦੀਆਂ।ਜਿਸ ਕਾਰਨ ਅੱਖਾਂ ਵਿੱਚ ਚਿੱਟਾਂ ਪੈ ਜਾਂਦਾ ਹੈ ਤੇ ਮਰੀਜ਼ ਦੇ ਦੇਖਣ ਦੀ ਸ਼ਕਤੀ ਤੇ ਬੁਰਾ ਅਸਰ ਪੈਂਦਾ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਵੀ ਮਰੀਜ਼ ਦੀ ਚਮੜੀ ਉੱਪਰ ਇਸ ਤਰ੍ਹਾਂ ਦਾ ਨਿਸ਼ਾਨ ਦਿਖਾਈ ਦੇਵੇ ਜੋ ਸੁੰਨ ਹੋਵੇ ਅਤੇ ਠੀਕ ਨਾ ਹੋ ਰਿਹਾ ਹੋਵੇ ਤਾਂ ਤੁਰੰਤ ਇਸਦੀ ਜਾਂਚ ਕਵਾੳੇੁਣੀ ਚਾਹੀਦੀ ਹੈ।
ਕੁਸ਼ਟ ਰੋਗ ਦੀ ਬੀਮਾਰੀ ਦਾ ਜਲਦੀ ਪਤਾ ਲੱਗ ਜਾਣ ਤੇ ਅਤੇ ਐਮ.ਡੀ.ਟੀ ਦਾ ਬਿਨਾਂ ਨਾਗਾ ਪੂਰਾ ਕੋਰਸ ਕਰਨ ਤੇ ਕੁਸ਼ਟ ਰੋਗ ਪੂਰੀ ਤਰਾਂ੍ਹ ਠੀਕ ਹੋ ਜਾਂਦਾ ਹੈ ਅਤੇ ਜਲਦੀ ਇਲਾਜ ਕਰਵਾਉਣ ਤੇ ਅੰਗਹੀਣਤਾ ਤੋਂ ਵੀ ਬਚਿਆ ਜਾ ਸਕਦਾ ਹੈ।ਉਨਾਂ ਦੱਸਿਆ ਕਿ ਕੁਸ਼ਟ ਰੋਗ ਦੀ ਜਾਂਚ ਤੇ ਇਲਾਜ ਹਰ ਸਰਕਾਰੀ ਹਸਪਤਾਲ ਵਿੱਚ ਪੂਰੀ ਤਰਾਂ੍ਹ ਨਾਲ ਮੁਫਤ ਹੈ ਅਤੇ ਐਮ.ਡੀ.ਟੀ ਦੀ ਦਵਾਈ ਵੀ ਮੁਫਤ ਦਿੱਤੀ ਜਾਂਦੀ ਹੈ।ਅੰਤ ’ਚ ਉਨਾਂ ਦਸਿਆ ਕਿ ਇਹ ਬੀਮਾਰੀ ਇੱਕ ਪੀੜੀ ਤੋ ਦੂਜੀ ਪੀੜੀ ਨੂੰ ਨਹੀ ਹੰੁਦੀ ਤੇ ਨਾ ਹੀ ਕਿਸੇ ਪਾਪ ਕਾਰਨ ਹੰੁਦੀ ਹੈ।
ਏ.ਡੀ.ਸੀ ਨੇ ਸਿਹਤ ਵਿਭਾਗ ਦੇ ਅਧੀਕਾਰੀਆਂ ਨੂੰ ਇਸ ਮੰੁਹਿਮ ਬਾਰੇ ਵੱਧ ਤੋ ਵੱਧ ਜਾਗਰੂਕ ਕਰਨ ਤੇ ਆਮ ਲੋਕਾਂ ਤੱਕ ਪੰਹੁਚ ਕਰਨ ਦੀ ਹਦਾਇਤ ਜਾਰੀ ਕੀਤੀ।ਉਨਾਂ ਕਿਹਾ ਕਿ ਵਿਭਾਗ ਵਲੋ ਬੈਨਰ, ਪੈਂਫਲੈਟ, ਸਟਿਕਰ ਆਦਿ ਬਣਵਾ ਕੇ ਜਨਤਕ ਥਾਵਾਂ ਜਿਵੇ ਰੇਲਵੇ ਸ਼ਟੇਸ਼ਨ, ਬੱਸ ਸਟੈਂਡ, ਸ਼ਹਿਰ ਦੇ ਮੁੱਖ ਚੌਂਕਾਂ ਆਦਿ `ਤੇ ਲਗਾਏ ਜਾਣ ਤਾਂ ਕਿ ਲੋਕਾਂ ਨੂੰ ਕੁਸ਼ਟ ਰੋਗ ਅਤੇ ਇਸ ਦੇ ਇਲਾਜ ਬਾਰੇ ਸਹੀ ਜਾਣਕਾਰੀ ਮਿਲ ਸਕੇ।ਇਸ ਤੋ ਇਲਾਵਾ ਉਨਾਂ ਨੇ ਸ਼ਹਿਰ ਦੀਆਂ ਵੱਖ ਵੱਖ ਸਵੈ-ਸੈਵੀ ਸੰਥਾਵਾਂ ਦਾ ਵੀ ਸਹਿਯੋਗ ਲੈਣ ਲਈ ਕਿਹਾ ਤਾਂ ਕਿ ਇਸ ਮੰੁਹਿਮ ਦਾ ਵੱਧ ਤੋ ਵੱਧ ਲਾਭ ਲੋਕਾਂ ਲੈ ਸਕਣ।
ਉਨ੍ਹਾਂ ਕਿਹਾ ਕਿ 30 ਜਨਵਰੀ 2018 ਨੂੰ ਮਹਾਤਮਾ ਗਾਂਧੀ ਜੀ ਦੇ ਸਹੀਦੀ ਦਿਵਸ ਦੇ ਮੋਕੇ ਜਿਲ੍ਹਾ ਮੈਜਿਸਟ੍ਰੇਟ, ਪਠਾਨਕੋਟ, ਗ੍ਰਾਮ ਸਭਾਵਾਂ ਦੇ ਮੈਂਬਰ, ਪੰਚਾਇਤ ਸਮਿਤੀ, ਜਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਵਲੋਂ ਕੁਸ਼ਟ ਮੁਕਤ ਭਾਰਤ ਦੇ ਨਿਰਮਾਣ ਸੰਬਧੀ ਸੁੰਹ ਵੀ ਚੁੱਕੀ ਜਾਵੇਗੀ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media