ਅੰਮਿ੍ਤਸਰ, 1 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ, ਸੁਖਬੀਰ ਸਿੰਘ) – ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਦੀਵੀ ਯਾਦ ’ਚ
ਸਥਾਪਿਤ ਗੁਰਦੁਆਰਾ ਥੜ੍ਹਾ ਸਾਹਿਬ ਨਜ਼ਦੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਵੀਂ ਇਮਾਰਤ ਦਾ ਉਦਘਾਟਨ ਮਿਤੀ 28 ਫਰਵਰੀ ਦਿਨ ਬੁੱਧਵਾਰ ਨੂੰ ਕੀਤਾ ਜਾਵੇਗਾ।
ਗੁਰਦਵਾਰਾ ਥੜ੍ਹਾ ਸਾਹਿਬ ਦੀ ਕਾਰਸੇਵਾ ਕਰਾ ਰਹੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਾਰਸੇਵਾ ਦਾ ਨਰੀਖਣ ਕਰਦਿਆਂ ਕੀਤਾ।ਉਹਨਾਂ ਦਸਿਆ ਕਿ ਦੇਸ਼ ਵਿਦੇਸ਼ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਅਤੇ ਖ਼ਾਲਸਾ ਪੰਥ ਦੇ ਸਹਿਯੋਗ ਨਾਲ ਕਾਰਸੇਵਾ ਲਗਭਗ ਸੰਪੂਰਨ ਹੋ ਚੁੱਕੀ ਹੈ।ਉਹਨਾਂ ਦੱਸਿਆ ਕਿ 28 ਫਰਵਰੀ ਨੂੰ ਸਵੇਰੇ 10 ਵਜੇ ਇਸ ਪਵਿੱਤਰ ਅਸਥਾਨ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰਕੇ ਸੰਗਤ ਨੂੰ ਇਸ ਦੇ ਦਰਸ਼ਨ ਦੀਦਾਰੇ ਲਈ ਸਮਰਪਿਤ ਕਰਦਿਆਂ ਚਾਬੀਆਂ ਸ਼੍ਰੋਮਣੀ ਕਮੇਟੀ ਹਵਾਲੇ ਕਰ ਦਿੱਤੀਆਂ ਜਾਣਗੀਆਂ।ਇਸ ਮੌਕੇ ਤਖ਼ਤ ਸਾਹਿਬਾਨ ਦੇ ਜਥੇਦਾਰ, ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬਾਨ, ਸੰਪਰਦਾਵਾਂ ਦੇ ਮੁੱਖੀ, ਸੰਤ ਮਹਾਂ ਪੁਰਸ਼, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਸਾਹਿਬਾਨ ਤੋਂ ਇਲਾਵਾ ਭਾਰੀ ਗਿਣਤੀ ’ਚ ਸਿੱਖ ਸੰਗਤਾਂ ਮੌਜੂਦ ਰਹਿਣਗੀਆਂ।
ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਉੱਸਾਰਨ ਦੀ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਦਮਦਮੀ ਟਕਸਾਲ ਦੇ ਸਪੁਰਦ ਕੀਤੀ ਗਈ। ਜੋ ਕਿ ਕਾਰਸੇਵਾ ਦੀ ਆਰੰਭਤਾ 18 ਮਾਰਚ 2013 ਤੋਂ ਹੋਈ।ਇਹ ਆਧੁਨਿਕ ਇਮਾਰਤਸਾਜ਼ੀ ਅਤੇ ਪਰੰਪਰਾ ਦਾ ਸੁਮੇਲ ਹੈ।ਜਿੱਥੇ ਸਿੱਖ ਕਲਾਵਾਂ ਦੇ ਪਰੰਪਰਾਗਤ ਹੁਨਰ ਨੂੰ ਵੀ ਜਗਾ ਦਿੱਤੀ ਗਈ ਹੈ ਉੱਥੇ ਹੀ ਅਸਥਾਨ ’ਚ ਹੇਠਾਂ ਤੋਂ ਹੀ ਪੁਰਾਤਨ ਬੇਰੀ ਅਤੇ ਥੜ੍ਹਾ ਸਾਹਿਬ ਦੇ ਮੂਲ ਰੂਪ ਨੂੰ ਵੀ ਸੰਭਾਲਿਆ ਗਿਆ ਹੈ। ਇਮਾਰਤ ਦਾ ਘੇਰਾ 25 ਫੁੱਟ ਦੀ ਥਾਂ 35 ਫੁਟ ਫੈਲਾ ਦਿਤਾ ਗਿਆ, ਜਿਸ ਨਾਲ ਸੰਗਤਾਂ ਉਥੇ ਬੈਠ ਕੇ ਕੀਰਤਨ ਅਤੇ ਕਥਾ ਸਰਵਨ ਕਰ ਸਕਣਗੀਆਂ ਜੋ ਪਹਿਲਾਂ ਸੰਭਵ ਨਹੀਂ ਸੀ।
ਪਹਿਲਾਂ ਇਮਾਰਤ ਗੁੰਬਦ ਰਹਿਤ ਤੇ ਚੂਨੇ ਦਾ ਇਸਤੇਮਾਲ ਕੀਤਾ ਗਿਆ ਸੀ, ਜੋ ਕਿ ਹੁਣ ਸੁੰਦਰ ਦਿਖ ਦੇਣ ਲਈ 15 ਫੁੱਟ ਉੱਚਾ ਅਤੇ 15 ਫੁੱਟ ਘੇਰੇ ਵਾਲਾ ਗੁੰਬਦ ਅਤੇ 9 ਗੁੰਮਤੀਆਂ ਸੁਸ਼ੋਭਿਤ ਕੀਤੀਆਂ ਗਈਆਂ ਜਿਨ੍ਹਾਂ ’ਤੇ 20 ਕਿਲੋ ਦੇ ਕਰੀਬ ਸੋਨੇ ਦੇ ਪੱਤਰ ਚੜ੍ਹਾਏ ਜਾਣ ਦੀ ਸੇਵਾ ਕੀਤੀ ਗਈ।ਗੁੰਬਦ ਸਮੇਤ 29 ਫੁੱਟ ਉੱਚੀ ਇਮਾਰਤ ਜਿਸ ਦੀਆਂ ਚਾਰ ਮੰਜ਼ਲਾਂ, ਹੇਠਾਂ ਬੇਸਮੈਂਟ, ਹਾਲ ਅਤੇ ਕਮਰਾ ਆਦਿ ਨੂੰ ਅੰਦਰੋਂ ਬਾਹਰੋਂ ਸਚਿਤਰ ਸੰਗਮਰਮਰ ਨਾਲ ਸਜਾਇਆ ਗਿਆ। ਨੌਂ ਨੁਕਰਾ ਇਮਾਰਤ ਦੀਆਂ ਚਾਰ ਬਾਰੀਆਂ ਅਤੇ 7 ਬਾਈ 4 ਫੁੱਟ ਦੇ ਦੋ ਦਰਵਾਜੇ ਹਨ। ਜਿਨ੍ਹਾਂ ’ਚ ਇੱਕ ਦਰਵਾਜੇ ਨੂੰ ਫੁੱਲ ਬੂਟਿਆਂ ਨਾਲ ਸੁੰਦਰ ਦਿੱਖ ਦਿੰਦਿਆਂ 30 ਕਿੱਲੋ ਚੰਦੀ ਚੜ੍ਹਾਈ ਗਈ ਹੈ।ਬਾਰੀਆਂ ਲਈ ਸਾਗਵਾਨ ਦੀ ਲੱਕੜ ’ਤੇ ਦਿਲਿਆਂ ਦੀ ਕਢਾਈ ਹੋ ਰਹੀ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media