ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ ਬਿਊਰੋ) – ਇੰਡੀਅਨ ਕੋਸ਼ਿਲ ਆਫ ਸੋਸ਼ਲ ਸਾਇੰਸ ਨਵੀ ਦਿੱਲੀ ਦੇ ਸੀਨੀਅਰ ਫੈਲੋ ਡਾ. ਐਸ.ਐਸ ਛੀਨਾ ਨੇ ਬੱਜ਼ਟ ਵਿਚ
ਖੈਤੀ, ਢਾਂਚੇ ਅਤੇ ਸਿਹਤ ਸੇਵਾਵਾਂ `ਤੇ ਜਿਆਦਾ ਧਿਆਨ ਦੇਣਾ ਸਲਾਘਾਯੋਗ ਹੈ।ਪਰ ਖੇਤੀ ਵਿਕਾਸ ਦੇ ਬਦਲ ਜੈਵਿਕ ਖੇਤੀ ਲਈ ਰੱਖੇ ਗਏ 200 ਕਰੋੜ ਰੁਪਏ ਤੁੱਛ ਰਕਮ ਹੈ।250 ਕਰੋੜ ਤੋ ਵੱਧ ਉਤਪਾਦਨ ਵਾਲੀਆਂ ਕੰਪਨੀਆਂ ਦਾ ਟੈਕਸ 30 ਤੋਂ 25 ਫੀਸਦੀ ਘਟਾਉਣ ਦੇ ਕਿਸੇ ਤਰਕ ਦੀ ਸਮਝ ਨਹੀ ਆਉਂਦੀੇ।ਪਂੇਡੂ ਗਰੀਬ ਅੋਰਤਾਂ ਲਈ 8 ਕਰੋੜ ਦੇ ਨਵੇ ਗੈਸ ਕਨੈਕਸ਼ਨ ਦੇਣਾ ਤਾ ਚੰਗੀ ਗੱਲ ਹੈ। ਉਨਾਂ ਕਿਹਾ ਕਿ ਬਾਰ-ਬਾਰ ਦੁਹਰਾਏ ਜਾਂਦੇ 2022 ਤੱਕ ਖੇਤੀ ਆਮਦਨ ਨੂੰ ਦੁਗਣਾ ਕਰਣ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਕਿਸੇ ਠੋਸ ਰਸਤੇ ਅਤੇ ਢੰਗ ਦੀ ਕੋਈ ਵਿਆਖਿਆ ਨਹੀ ਕੀਤੀ ਗਈੇ। ਇਸੇ ਤਰਾਂ ਬੇਰੋਜ਼ਗਾਰੀ ਜੋ ਇਸ ਵਕਤ ਦੀ ਸਭ ਤੋ ਵੱਡੀ ਸਮੱਸਿਆ ਹੈ, ਉਸ ਨੂੰ ਦੂਰ ਕਰਨ ਬਾਰੇ ਠੋਸ ਨੀਤੀ ਅਤੇ ਢੰਗ ਅਪਨਾਉਣ ਦੇ ਕਿਸੇ ਰਸਤੇ ਦੀ ਕੋਈ ਵਿਆਖਿਆ ਨਹੀ ਕੀਤੀ ਗਈੇ।ਵਿੱਦਿਆ ਸੈਸ ਵਿਚ 3 ਫੀਸਦੀ ਤੋ 4 ਫੀਸਦੀ ਤੱਕ ਕੀਤਾ ਗਿਆ ਵਾਧਾ ਅਤੇ ਆਉਣ ਵਾਲੇ 5 ਸਾਲਾਂ ਵਿਚ ਵਿੱਦਿਅਕ ਢਾਚੇਂ ਲਈ ਰੱਖੇ ਗਏ 1 ਲੱਖ ਕਰੋੜ ਰੁਪਏ ਪਿੰਡਾਂ ਵਿਚ ਵਿੱਦਿਆ ਸੁਧਾਰ ਲਈ ਵਰਤਣੇ ਚਾਹੀਦੇ ਹਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media