Wednesday, April 29, 2026

ਸਵ: ਲਖਵੰਤ ਸਿੰਘ ਗਿੱਲ ਨਮਿਤ ਸ਼ਰਧਾਂਜਲੀ ਸਮਾਰੋਹ

ਮਜੀਠਾ, 3 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਗਰਮ ਆਗੂ ਅਤੇ ਵਰਪਾਲ ਸੋਹੀਆਂ ਕਲਾਂ ਦੇ ਸਾਬਕਾ ਸਰਪੰਚ

ACD Systems Digital Imaging

ਸਵਰਗੀ ਲਖਵੰਤ ਸਿੰਘ ਗਿੱਲ ਜਿੰਨਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿਤ ਰਖਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਸ਼ਰਧਾਂਜਲੀ ਸਮਾਗਮ ਪਿੰਡ ਦੇ ਹੀ ਗੁਰਦੁਆਰਾ ਲੰਗਰ ਸਾਹਿਬ ਵਿਖੇ ਹੋਇਆ।ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਜਬਰ ਤੋੜ ਸਿੰਘ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ।ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਲਖਵੰਤ ਸਿੰਘ ਗਿੱਲ ਇੱਕ ਮਿਹਨਤੀ ਅਤੇ ਪਾਰਟੀ ਲਈ ਵਫ਼ਾਦਾਰ ਅਤੇ ਸਾਕਾਰਾਤਮਕ ਸੋਚ ਵਾਲੇ ਆਗੂ ਸਨ।ਉਹਨਾਂ ਪਰਿਵਾਰ ਨਾਲ ਹਮੇਸ਼ਾਂ ਖੜਨ ਦਾ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਗਿੱਲ ਦੇ ਵਿਛੋੜੇ ਨਾਲ ਉਹਨਾਂ ਨੂੰ ਵੀ ਨਿੱਜੀ ਤੌਰ ’ਤੇ ਵੱਡਾ ਘਾਟਾ ਪਿਆ ਹੈ।
ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਐਡੀਸ਼ਨਲ ਮੈਨੇਜਰ ਭਾਈ ਗੁਰਾ ਸਿੰਘ, ਵਿਧਾਇਕ ਬਿਕਰਮ ਸਿੰਘ ਮਜੀਠੀਆ ਵੱਲੋਂ ਲਖਵੰਤ ਸਿੰਘ ਦੇ ਵੱਡੇ ਸਪੁੱਤਰ ਪਵਿੱਤਰ ਪ੍ਰੀਤ ਸਿੰਘ ਨੂੰ ਦਸਤਾਰਾਂ ਅਤੇ ਸਿਰੋਪਾਉ ਭੇਂਟ ਕੀਤੇ ਗਏ।ਇਸ ਮੌਕੇ ਸਾਬਕਾ ਸਾਂਸਦ ਰਾਜ ਮਹਿੰਦਰ ਸਿੰਘ ਮਜੀਠਾ, ਪ੍ਰਿੰਸੀਪਲ ਨਿਰਮਲ ਸਿੰਘ ਭੰਗੂ, ਅਕਾਲੀ ਆਗੂ ਰਾਜਬੀਰ ਸਿੰਘ ਉਦੋਨੰਗਲ, ਜਸਵੰਤ ਸਿੰਘ ਪੰਨੂ ਆਦਿ ਨੇ ਵਿੱਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਲਖਵੰਤ ਸਿੰਘ ਦੀ ਹੋਈ ਇਸ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।
ਇਸ ਦੁੱਖ ਦੀ ਘੜੀ ਵਿੱਚ ਉਪਰੋਕਤ ਤੋਂ ਇਲਾਵਾ ਮੇਜਰ ਸ਼ਿਵਚਰਨ ਸਿੰਘ ਓ.ਐਸ.ਡੀ ਮਜੀਠੀਆ, ਤਲਬੀਰ ਸਿੰਘ ਗਿੱਲ ਸਕੱਤਰ ਜਨਰਲ ਸ਼੍ਰੋਮਣੀ ਯੂਥ ਅਕਾਲੀ ਦਲ, ਬਲਬੀਰ ਸਿੰਘ ਚੰਦੀ ਸਾਬਕਾ ਚੇਅਰਮੇਨ, ਗਗਨਦੀਪ ਸਿੰਘ ਭਕਨਾ, ਜੋਧ ਸਿੰਘ ਸਮਰਾ ਮੈਂਬਰ ਸ਼੍ਰੋਮਣੀ ਕਮੇਟੀ, ਸੁਲੱਖਣ ਸਿੰਘ ਮੈਨੇਜਰ ਸ਼੍ਰੀ ਦਰਬਾਰ ਸਾਹਿਬ, ਗੁਰਸ਼ਰਨ ਸਿੰਘ ਛੀਨਾ, ਡਾ: ਦਿਲਬਾਗ ਸਿੰਘ ਧੰਜੂ, ਹਰਵਿੰਦਰ ਸਿੰਘ ਭੁੱਲਰ, ਹਰਕੀਰਤ ਸਿੰਘ ਸ਼ਹੀਦ, ਕਰਨੈਲ ਸਿੰਘ ਥਿੰਦ, ਅਮਨਦੀਪ ਗਿੱਲ ਸੁਪਾਰੀ ਵਿੰਡ, ਪ੍ਰੋ: ਸਰਚਾਂਦ ਸਿੰਘ, ਸੁਖਚੈਨ ਸਿੰਘ ਭੋਮਾ, ਗੁਰਦੀਪ ਸਿੰਘ ਉਮਰਪੁਰਾ, ਬਲਜੀਤ ਸਿੰਘ ਢਿੰਗਨੰਗਲ, ਪ੍ਰਭਦਿਆਲ ਸਿੰਘ ਨੰਗਲ ਪੰਨੂੰਆਂ, ਸਵਿੰਦਰ ਸਿੰਘ ਅਬਾਦੀ ਵਰਪਾਲ, ਮਨਪ੍ਰੀਤ ਸਿੰਘ ਉਪਲ (ਸਾਰੇ ਸਰਪੰਚ) ਬਾਬਾ ਅਜੀਤ ਸਿੰਘ ਨਾਗ, ਪਰਮਜੀਤ ਸਿੰਘ ਗੋਰੇਨੰਗਲ, ਬਾਬਾ ਗੱਜਣ ਸਿੰਘ, ਗੁਰਵੇਲ ਸਿੰਘ ਬੱਲਪੁਰੀਆਂ, ਦਿਲਬਾਗ ਸਿੰਘ ਚੱਬਾ, ਅਨੂਪ ਸਿੰਘ ਸੰਧੂ, ਗੁਰਦੇਵ ਸਿੰਘ ਨੋਨਾ, ਐਡਵੋਕੇਟ ਕੰਵਲ ਮੁਬਾਰਕ, ਐਡਵੋਕੇਟ ਸੁਮੀਤ ਜੰਡਿਆਲਾ, ਤਲਵਿੰਦਰ ਸਿੰਘ ਦਬੁੱਰਜੀ, ਧਰਮਪਾਲ ਬੀਰਬਰਪੁਰਾ, ਐਡਵੋਕੇਟ ਕਿਰਨਪ੍ਰੀਤ ਸਿੰਘ, ਆਕਾਸ਼ਦੀਪ ਸਿੰਘ ਕਲੇਰ, ਅਵਤਾਰ ਸਿੰਘ, ਡਾ: ਲਖਵਿੰਦਰ ਸਿੰਘ, ਬਲਜਿੰਦਰ ਸਿੰਘ ਬੱਚੀ ਵਿੰਡ, ਸੁਰਿੰਦਰ ਸਿੰਘ ਪੱਟੀ, ਭੁਪਿੰਦਰ ਸਿੰਘ ਗਿੱਲ, ਗੁਰਮੀਤ ਸਿੰਘ ਸੋਹੀ, ਨਵਤੇਜ਼ਪਲ ਸਿੰਘ, ਲੱਕੀ ਆੜ੍ਹਤੀਆ, ਰਸ਼ਪਾਲ ਸਿੰਘ ਗਿੱਲ, ਸੁਰਜੀਤ ਸਿੰਘ ਗਿੱਲ, ਅਮਰਪ੍ਰੀਤ ਸਿੰਘ ਗਿੱਲ, ਜੋਬਨ ਪ੍ਰੀਤ ਸਿੰਘ ਗਿੱਲ, ਮੁਖਵੰਤ ਸਿੰਘ ਗਿੱਲ, ਹਰਜੀਤ ਸਿੰਘ ਏ.ਐਸ.ਆਈ, ਅੰਮ੍ਰਿਤਪਾਲ ਸਿੰਘ ਪੰਚ, ਸੁਰਜੀਤ ਸਿੰਘ ਪੰਚ, ਕਰਮਜੀਤ ਸਿੰਘ ਪੰਚ, ਹਰਜਿੰਦਰ ਸਿੰਘ, ਮਾਸਟਰ ਬਲਰਾਜ ਸਿੰਘ, ਨੰਬਰਦਾਰ ਗੁਰਵਿੰਦਰ ਸਿੰਘ, ਮਨਬੀਰ ਸਿੰਘ ਸਰਪੰਚ ਸੁਖੇਵਾਲ, ਮਨਿੰਦਰ ਸਿੰਘ ਗਿੱਲ, ਸਤਨਾਮ ਸਿੰਘ, ਆਦਿ ਨੇ ਗਿੱਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।ਅਖੀਰ ਵਿੱਚ ਜਥੇਦਾਰ ਕੁਲਦੀਪ ਸਿੰਘ ਸੋਹੀ ਨੇ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply