ਧੂਰੀ, 5 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਸੰਗਰੂਰ ਅਤੇ ਅਕਾਸ਼ਦੀਪ ਸਿੰਘ ਔਲਖ ਡੀ.ਐਸ.ਪੀ ਧੂਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰਾਜੇਸ਼ ਸਨੇਹੀ ਐਸ.ਐਚ.ਓ ਸਿਟੀ ਧੂਰੀ ਦੀ ਰਹਿਨੁਮਾਈ ਵਿੱਚ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ, ਜਦੋਂ ਮਿਲੀ ਭਰੋਸੇਯੋਗ ਇਤਲਾਹ `ਤੇ ਕਾਰਵਾਈ ਕਰਦਿਆਂ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਕ੍ਰਾਂਤੀ ਚੌਕ ਧੂਰੀ ਵਿਖੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਅਤੇ ਚੈਕਿੰਗ ਦੌਰਾਨ ਮੋਹਿਤ ਪੁੱਤਰ ਸੰਤ ਰਾਮ ਵਾਸੀ ਨੇੜੇ ਸ਼ਿਵ ਮੋਟਰਜ਼ ਹਸਪਤਾਲ ਰੋਡ ਦੇ ਘਰ ਅੱਗੇ ਪਾਈ ਖਾਲੀ ਜਗਾ੍ਹ ਕੋਲ ਪੈਸੇ ਲਗਾ ਕੇ ਸ਼ਰੇਆਮ ਤਾਸ਼-ਜੂਆ ਖੇਡਦੇ 13-14 ਨਾਮਾਲੂਮ ਵਿਅਕਤੀਆਂ ਨੂੰ ਪੁਲਿਸ ਨੇ ਰੇਡ ਕਰਕੇ ਕਾਬੂ ਕੀਤਾ।ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਿਲੀ ਇਤਲਾਹ ਭਰੋਸੇਯੋਗ ਹੋਣ ਕਾਰਨ ਪੁਲਿਸ ਪਾਰਟੀ ਸਮੇਤ ਰੇਡ ਕੀਤੀ ਗਈ ਸੀ ਤੇ ਜੂਆ ਖੇਡ ਰਹੇ ਵਿਅਕਤੀਆਂ ਆਸਫ ਪੁੱਤਰ ਮੁਹੰਮਦ ਸਫੀਕ, ਰਵੀ ਕੁਮਾਰ ਪੁੱਤਰ ਬਨਾਰਸੀ ਦਾਸ, ਕੈਲਾਸ਼ ਪੁੱਤਰ ਕ੍ਰਿਸ਼ਨ, ਚੰਨਾ ਸਿੰਘ ਪੁੱਤਰ ਪ੍ਰੇਮ ਚੰਦ, ਮੋਹਿਤ ਕੁਮਾਰ ਪੁੱਤਰ ਸੰਤ ਰਾਮ, ਅਸ਼ਵਨੀ ਕੁਮਾਰ ਉਰਫ ਹੈਪੀ ਪੁੱਤਰ ਰਤਨ ਚੰਦ, ਰਾਕੇਸ਼ ਕੁਮਾਰ ਪੁੱਤਰ ਭਰਪੂਰ ਸਿੰਘ, ਸੁਨੀਲ ਕੁਮਾਰ ਪੁੱਤਰ ਮੋਹਨ ਲਾਲ, ਅਸ਼ੀਸ਼ ਢੰਡ ਪੁੱਤਰ ਜਗਨ ਨਾਥ, ਰਾਜੀਵ ਕੁਮਾਰ ਪੁੱਤਰ ਹਰਵਿੰਦਰ ਕੁਮਾਰ ਸਾਰੇ ਵਾਸੀਆਨ ਧੂਰੀ, ਸੁਰਿੰਦਰ ਕੁਮਾਰ ਪੁੱਤਰ ਵੇਦ ਪ੍ਰਕਾਸ਼, ਅਸ਼ਵਨੀ ਕੁਮਾਰ ਪੁੱਤਰ ਅਸ਼ੌਕ ਕੁਮਾਰ ਵਾਸੀ ਲੁਧਿਆਣਾ, ਦੀਕਸ਼ਤ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਲੁਧਿਆਣਾ, ਸੁਰਿੰਦਰ ਸਿੰਘ ਪੁੱਤਰ ਭੀਮ ਸਿੰਘ ਵਾਸੀ ਸ਼ੇਰਪੁਰ ਨੂੰ ਤਾਸ਼ ਨਾਲ ਸ਼ਰੇਆਮ ਪੈਸੇ ਲਗਾ ਕੇ ਜੂਆ ਖੇਡਦਿਆਂ ਨੂੰ ਕਾਬੂ ਕੀਤਾ ਗਿਆ।ਜਿੰਨਾਂ ਪਾਸੋਂ 2 ਲੱਖ 90 ਹਜ਼ਾਰ ਰੁਪਏ ਦੀ ਰਕਮ ਅਤੇ ਤਾਸ਼ ਬਰਾਮਦ ਕੀਤੀ ਗਈ ਹੈ ਅਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media