ਸਮਰਾਲਾ, 5 ਫਰਵਰੀ (ਪੰਜਾਬ ਪੋਸਟ – ਕੰਗ) – ਸ੍ਰੀ ਸਦੇਸ਼ਵਰ ਮਹਾਂਦੇਵ ਧਾਮ ਸ਼ਿਵ ਮੰਦਿਰ ਪਿੰਡ ਪਪੜੌਦੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵਰਾਤਰੀ ਦਾ ਦਿਹਾੜਾ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਬੰਧਕਾਂ ਕੀਤੀ ਗਈ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਬਲਦੇਵ ਸਿੰਘ ਯੂ.ਐਸ.ਏ, ਪ੍ਰਧਾਨ ਸਰਬਜੀਤ ਸਿੰਘ ਪਪੜੌਦੀ ਨੇ ਦੱਸਿਆ ਕਿ ਪਿੰਡ ਪਪੜੌਦੀ ਵਿਖੇ 13 ਫਰਵਰੀ ਨੂੰ ਜੁੜਨ ਵਾਲੇ ਸ਼ਿਵਰਾਤਰੀ ਮੇਲੇ ਦੀਆਂ ਤਿਆਰੀਆਂ ਪੂਰੇ ਜੋਰ ਸ਼ੋਰ ਨਾਲ ਸ਼ਰੂੂ ਹੋ ਚੁੱਕੀਆਂ ਹਨ।ਇਸ ਵਾਰ ਸ਼ਰਧਾਲੂਆਂ ਦੀ ਬਹੁਗਿਣਤੀ ਨੂੰ ਦੇਖਦੇ ਹੋਏ ਕਮੇਟੀ ਨੇ ਫੈਸਲਾ ਕੀਤਾ ਗਿਆ ਹੈ ਕਿ ਸ਼ਿਵ ਲਿੰਗ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਕਤਾਰਬੰਦੀ ਵਿੱਚ ਅੱਗੇ ਵਧਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਸ਼ਰਧਾਲੂ ਅਸਾਨੀ ਨਾਲ ਆਪਣੀ ਪੂਜਾ ਅਰਚਣਾ ਕਰ ਸਕਣ।ਮੰਦਿਰ ਵਿੱਚ ਪੂਜਣ ਵਾਲੇ ਸ਼ਰਧਾਲੂਆਂ ਦੇ ਖਾਣ ਲਈ ਵੱਖ ਵੱਖ ਪਕਵਾਨਾਂ ਦੇ ਭੰਡਾਰੇ ਤਿਆਰ ਕੀਤੇ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ 10 ਫਰਵਰੀ ਦੀ ਰਾਤ ਨੂੰ ਜਗਰਾਤਾ ਕਰਵਾਇਆ ਜਾਵੇਗਾ।ਜਿਸ ਵਿੱਚ ਭਗਤਾਂ ਵਲੋਂ ਸਾਰੀ ਰਾਤ ਸ਼ਿਵ ਜੀ ਦਾ ਗੁਣਗਾਣ ਕੀਤਾ ਜਾਵੇਗਾ।11 ਫਰਵਰੀ ਨੂੰ ਸ਼ਿਵ ਮੰਦਿਰ ਪਪੜੌਦੀ ਤੋਂ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਵੱਖ-ਵੱਖ ਸਥਾਨਾਂ ਤੋਂ ਹੁੰਦੀ ਹੋਈ ਵਾਪਸ ਮੰਦਿਰ ਵਿਖੇ ਸਮਾਪਤ ਹੋਵੇਗੀ ਅਤੇ 13 ਫਰਵਰੀ ਨੂੰ ਸ਼ਿਵਰਾਤਰੀ ਵਾਲੇ ਦਿਨ ਚਾਰ ਪੂਜਾ ਕੀਤੀਆਂ ਜਾਂਦੀਆਂ ਹਨ ਅਤੇ ਸ਼ਿਵ ਭੋਲੇ ਦੇ ਜੀਵਨ ਬਾਰੇ ਯੰਗਮਾਂ ਵੱਲੋਂ ਸ਼ਿਵ ਗਾਥਾ ਗਾਈ ਜਾਵੇਗੀ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕ੍ਰਿਸ਼ਨ ਭਾਗੀ, ਵਿਜੈ ਭਾਗੀ, ਅਜੈ ਕੁਮਾਰ, ਪ੍ਰਧਾਨ ਮਿੱਠੂ ਸਿੰਘ, ਆਂਸ਼ੂ, ਸਤੀਸ਼ ਕੁਮਾਰ, ਡਾ. ਚੋਪੜਾ, ਡਿੰਪਲ, ਪ੍ਰੀਤਮ ਸਿੰਘ, ਹਰਨੇਕ ਸਿੰਘ, ਕਾਲਾ, ਰਮਨ ਸਿੰਘ, ਸਰਪੰਚ ਹਰਜਿੰਦਰ ਸਿੰਘ ਵੀ ਸ਼ਾਮਲ ਸਨ, ਜਿਨ੍ਹਾਂ ਵੱਲੋਂ ਇਲਾਕੇ ਦੀ ਸੰਗਤ ਨੂੰ ਸ਼ਿਵਰਾਤਰੀ ਮੌਕੇ ਪਹੁੰਚਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media