Sunday, June 21, 2026

ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਹੋਈ

ਧੂਰੀ, 6 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਸ਼੍ਰੀ ਮੂਲ ਚੰਦ ਸ਼ਰਮਾਂ ਅਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਦਸ਼ਮੇਸ਼ ਨਗਰ ਧੂਰੀ ਵਿਖੇ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਸ਼ੋਕ ਮਤੇ ਉਘੇ ਗਾਇਕ ਸਾਬਰ ਕੋਟੀ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਰਚਨਾਵਾਂ ਦੇ ਦੌਰ ਵਿੱਚ ਡਾ. ਪਰਮਜੀਤ ਦਰਦੀ ਨੇ ਗਜ਼ਲ `ਸਦਾ ਸੱਚ ਨੂੰ ਸਲੀਬਾਂ `ਤੇ ਟੰਗਿਆ ਗਿਆ, ਕਿੱਲ ਠੂਕਦੇ ਰਹੇ ਰੱਤ ਚੋਂਦਾ ਰਿਹਾ`, ਜਗਜੀਤ ਸਿੰਘ ਲੱਡਾ ਨੇ ਗਜ਼ਲ `ਲੱਡੇ` ਪਿੰਡਾਂ ਵਿਚੋਂ ਉਠ ਕੇ, ਟੀ.ਵੀ ਚੈਨਲਾਂ ਉੱਤੇ ਆਈ, ਜੋ ਪਹਿਲਾਂ ਮੁਫਤੋ-ਮੁਫਤੀ ਸੀ, ਅੱਜਕਲ ਹੋਈ ਪੇਡ ਕਬੱਡੀ`, ਗੁਰਮੀਤ ਸਿੰਘ ਸੋਹੀ ਨੇ ਕਵਿਤਾ `ਸੋਹੀ ਦੇਸ਼ ਦੀ ਸੱਭਿਅਤਾ ਬਾਰੇ ਕੀ ਦੱਸੇ, ਹਰੇਕ ਨੌਜਵਾਨ ਨੂੰ ਅਮਰੀਕਨ ਸੁੰਡੀ ਲੱਗੀ ਏ`, ਰਮੇਸ਼ ਕੁਮਾਰ ਨੇ ਕਵਿਤਾ, ਸੁਰਜੀਤ ਸਿੰਘ ਰਾਜੋਮਾਜਰਾ ਨੇ ਗੀਤ, ਗੁਰਤੇਜ ਸਿੰਘ ਮੱਲੂਮਾਜਰਾ ਨੇ ਕਵਿਤਾ, ਪੇਂਟਰ ਸੁਖਦੇਵ ਧੂਰੀ ਨੇ ਹਰਪਾਲ ਸ਼ਮਲਾ ਦੀ ਰਚਨਾ, ਕੁਲਜੀਤ ਧਵਨ ਨੇ ਹਾਸਰਸ ਚੁਟਕੁਲੇ, ਡਾ. ਜਗਤਾਰ ਸਿੰਘ ਨੇ ਗੀਤ, ਸੁਰਿੰਦਰ ਸ਼ਰਮਾਂ ਨੇ ਕਵਿਤਾ, ਸ਼ੈਲੇਂਦਰ ਕੁਮਾਰ ਨੇ ਗੀਤ, ਸੁਖਦੇਵ ਸ਼ਰਮਾ ਨੇ ਪੜਾਈ ਵਿਸ਼ੇ `ਤੇ ਉਸਾਰੂ ਸੁਝਾਅ ਦਿੱਤੇ, ਗੁਰਮੁੱਖ ਸਿੰਘ ਨੇ ਆਪਣੀ ਜੀਵਨੀ, ਮੂਲ ਚੰਦ ਸ਼ਰਮਾਂ ਨੇ ਮਿੰਨੀ ਕਹਾਣੀ, ਕਰਮ ਸਿੰਘ ਜ਼ਖਮੀ ਨੇ ਗਜ਼ਲ, ਜਗਮੇਲ ਸਿੱਧੂ ਨੇ ਗਜ਼ਲ, ਸੁਖਵਿੰਦਰ ਸਿੰਘ ਲੋਟੇ ਨੇ ਗੀਤ, ਗੁਰਦਿਆਲ ਨਿਰਮਾਣ ਨੇ ਸ਼ਬਦ ਗਾਇਨ ਕੀਤਾ।ਅਖੀਰ ਵਿੱਚ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply