Sunday, March 22, 2026

ਦਫਾ 144 ਲੱਗਣ `ਤੇ ਪੈਨਸ਼ਨਰਾਂ ਵਲੋਂ 9 ਦੀ ਲੁਧਿਆਣਾ ਰੈਲੀ ਰੱਦ

ਸਮਰਾਲਾ, 8 ਫਰਵਰੀ (ਪੰਜਾਬ ਪੋਸਟ – ਕੰਗ) – ਅੱਜ ਇੱਥੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਤਿੰਨੋਂ ਕਨਵੀਨਰਾਂ ਪ੍ਰੇਮ ਸਾਗਰ ਸ਼ਰਮਾ ਸਮਰਾਲਾ, Pensionਕੇਵਲ ਸਿੰਘ ਕਪੂਰਥਲਾ, ਮਹਿੰਦਰ ਸਿੰਘ ਫ਼ਿਰੋਜਪੁਰ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਆਖਿਆ ਕਿ ਲੁਧਿਆਣਾ ਦੇ ਆਨਰੇਬਲ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਲੁਧਿਆਣਾ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ ਤੇ ਧਰਨੇ/ਜਲੂਸ ਆਦਿ ਤੇ ਪੂਰਨ ਤੌਰ ਤੇ ਮਨਾਹੀ ਦੇ ਹੁਕਮ ਜਾਰੀ ਕਰਨ ਦੀ ਸੂਰਤ ਵਿੱਚ 9 ਫਰਵਰੀ ਨੂੰ ਲੁਧਿਆਣਾ ਦੇ ਭਾਈ ਬਾਲਾ ਜਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਦੇ ਚਰਨਾਂ ਵਿੱਚ ਹੋਣ ਵਾਲੀ ਰੋਸ ਰੈਲੀ ਨੂੰ ਰੱਦ ਕਰਨ ਦਾ ਫੈਸਲਾ ਪੰਜਾਬ ਗੌਰਮਿੰਟ ਪੈਨਸ਼ਨਰਜ ਜੁਆਇੰਟ ਫਰੰਟ ਵਲੋਂ ਇੱਕ ਹੰਗਾਮੀ ਮੀਟਿੰਗ ਕਰਨ ਉਪਰੰਤ ਕੀਤਾ ਗਿਆ ਹੈ।
ਆਗੂਆਂ ਨੇ ਕਿਹਾ ਕਿ ਹੁਣ ਸਾਰੇ ਸਬੰਧਿਤ ਪੈਨਸ਼ਨਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਪਰੋਕਤ ਰੈਲੀ ਨੂੰ ਰੱਦ ਸਮਝ ਕੇ ਉਥੇ ਨਾ ਪਹੁੰਚਣ।9 ਫਰਵਰੀ ਤੋਂ 10 ਮਾਰਚ ਤੱਕ ਆਪਣੇ ਤਹਿਸੀਲ ਪੱਧਰ ਅਤੇ ਜ਼ਿਲ੍ਹਾ ਪੱਧਰ `ਤੇ ਐਸ.ਡੀ.ਐਮ ਅਤੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਸਾਹਮਣੇ ਰੋਸ ਧਰਨੇ ਮਾਰ ਕੇ ਰੋਸ ਪੱਤਰ ਦੇਣ ਤਾਂ ਜੋ ਪੈਨਸ਼ਨਰਾਂ ਦੀਆਂ ਮੰਗਾਂ/ਮੁਸ਼ਕਿਲਾਂ ਸਬੰਧੀ ਸੁੱਤੀ ਪਈ ਸਰਕਾਰ ਨੂੰ ਜਗਾ ਸਕੀਏ।ਉਨਾਂ ਕਿਹਾ ਕਿ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਫਰਵਰੀ ਦੇ ਅਖੀਰਲੇ ਹਫਤੇ ਫਰੰਟ ਦੀ ਮੀਟਿੰਗ ਬੁਲਾ ਕੇ ਹੋਰ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ।ਵਿਧਾਨ ਸਭਾ ਵੱਲੋਂ ਸੱਦੇ ਜਾਣ ਵਾਲੇ ਬਜਟ ਸੈਸ਼ਨ ਦੌਰਾਨ ਮੁਹਾਲੀ ਜਾਂ ਚੰਡੀਗੜ੍ਹ ਵਿਖੇ ਰੈਲੀ ਕਰਕੇ ਵਿਧਾਨ ਸਭਾ ਵੱਲ ਰੋਸ ਮਾਰਚ ਕਰਕੇ ਘੇਰਾ ਪਾਏ ਜਾਣ ਦਾ ਫੈਸਲਾ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ, ਜਿਸ ਨੂੰ ਲਾਗੂ ਕੀਤਾ ਜਾਵੇਗਾ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply