
ਅੰਮ੍ਰਿਤਸਰ, 31 ਜੁਲਾਈ (ਗੁਰਪ੍ਰੀਤ ਸਿੰਘ) – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਨਤਮਸਤਿਕ ਹੋਣ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਗੁਰਦੁਆਰਾ ਬਾਬਾ ਅੱਟਲ ਰਾਏ ਸਾਹਿਬ ਦੇ ਮੁੱਖ ਗੇਟ ਕੋਲ ਸ. ਅਵਤਾਰ ਸਿੰਘ ਵੜੈਚ ਰਿਟਾਇਰਡ ਪ੍ਰਿੰਸੀਪਲ ਵੱਲੋਂ ਠੰਡੇ ਪਾਣੀ ਦਾ ਵਾਟਰ ਕੂਲਰ ਸ. ਮੋਤਾ ਸਿੰਘ ਪੱਤਰਕਾਰ ਨੇ ਭੇਟ ਕੀਤਾ। ਇਸ ਮੌਕੇ ਸ. ਬਿਜੈ ਸਿੰਘ ਮੀਤ ਸਕੱਤਰ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਸਮੂਹ ਸਿੱਖ ਸੰਗਤਾਂ ਵਿੱਚ ਅਥਾਹ ਸ਼ਰਧਾ ਤੇ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਸਮੇਂ-ਸਮੇਂ ਲੋੜ ਅਨੁਸਾਰ ਸੇਵਾ ਕਰਕੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਖੁਸ਼ੀਆਂ ਹਾਸਲ ਕਰਦੀਆਂ ਰਹਿੰਦੀਆਂ ਹਨ। ਸ੍ਰ: ਮੋਤਾ ਸਿੰਘ ਪੱਤਰਕਾਰ ਨੇ ਕਿਹਾ ਕਿ ਪ੍ਰਿੰਸੀਪਲ ਅਵਤਾਰ ਸਿੰਘ ਵੜੈਚ ਗੁਰੂ ਘਰ ਦੇ ਸ਼ਰਧਾਲੂ ਸਿੱਖ ਹਨ।ਉਹ ਨਾਮ ਬਾਣੀ ਦੇ ਰਸੀਏ ਅਤੇ ਸੇਵਾ ਭਾਵਨਾ ਵਾਲੇ ਵਿਅਕਤੀ ਹਨ। ਉਨ੍ਹਾਂ ਕਿਹਾ ਕਿ ਉਹ ਧੰਨਤਾਯੋਗ ਹਨ ਕਿ ਉਨ੍ਹਾਂ ਨੂੰ ਗੁਰੂ-ਘਰ ਆaੁਣ ਵਾਲੀਆਂ ਸੰਗਤਾਂ ਲਈ ਸੇਵਾ ਕਰਨ ਦਾ ਸੁਭਾਗ ਮੌਕਾ ਮਿਲਿਆ। ਇਸ ਮੌਕੇ ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਜਗਤਾਰ ਸਿੰਘ ਮੀਤ ਮੈਨੇਜਰ ਤੇ ਸ. ਅਰਵਿੰਦਰ ਸਿੰਘ ਏ. ਪੀ. ਆਰ. ਓ., ਸ੍ਰ: ਜਤਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media