ਜੰਡਿਆਲਾ ਗੁਰੂ, 9 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ):- ਅੱਜ ਦੇਰ ਸ਼ਾਮ ਜੰਡਿਆਲਾ-ਅੰਮ੍ਰਿਤਸਰ ਬਾਈਪਾਸ ਦੇ ਤਰਨਤਾਰਨ ਚੋਂਕ ਵਿਚ ਇਕ
ਅਣਪਛਾਤੇ ਵਾਹਨ ਦੀ ਚਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਆਟੋ ਵਿਚ ਆਇਆ ਦਿਲਬਾਗ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਬਾਗ ਵਾਲਾ ਖੂਹ ਜੰਡਿਆਲਾ ਗੁਰੂ ਬਾਈਪਾਸ `ਤੇ ਉਤਰ ਕੇ ਦੂਸਰੀ ਸਾਈਡ `ਤੇ ਜਾਣ ਲੱਗਾ ਤਾਂ ਇਕ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਉਸ ਦੀ ਮੌਕੇ ਤੇ ਮੋਤ ਹੋ ਗਈ।ਸੂਚਨਾ ਅਨੁਸਾਰ ਜੰਡਿਆਲਾ ਪੁਲਿਸ ਵਲੋਂ ਲਾਸ਼ ਨੂੰ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media