Monday, April 13, 2026

ਸ਼ੋਅ ਰੂਮ ਦੀ ਸ਼ੁਰੂਆਤ ਸਮੇਂ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

ਜੰਡਿਆਲਾ ਗੁਰੂ, 11 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਬਜ਼ਾਰ ਕਸ਼ਮੀਰੀਆਂ ਵਿੱਚ ਮਿਗਲਾਨੀ ਯੂਨੀਫਾਰਮ ਅਤੇ ਫੈਂਸੀ ਡਰੈਸ ਦੇ PPN1102201812ਨਾਮ ਦਾ ਨਵਾਂ ਸ਼ੋਅ ਰੂਮ ਖੋਲਿਆ ਗਿਆ।ਸਭ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਉਪਰੰਤ ਰਿਬਨ ਕੱਟਣ ਦੀ ਰਸਮ ਪੀ.ਟੀ.ਸੀ ਚੈਨਲ `ਚ ਆਪਣੀ ਮਧੁਰ ਅਵਾਜ ਨਾਲ ਵਾਇਸ ਆਫ ਪੰਜਾਬ ਤੇ ਐਮ.ਐਚ.ਵਨ `ਚ ਸੈਮੀਫਾਈਨਲ ਰਹੀ ਨੰਨ੍ਹੀ ਛਾਂ ਮਹਿਕਪ੍ਰੀਤ ਕੌਰ ਕੋਲੋ ਕਰਵਾਈ ਗਈ।
ਇਸ ਮੌਕੇ ਦੁਕਾਨ ਦੇ ਮਾਲਕ ਸੋਨੂੰ ਮਿਗਲਾਨੀ ਤੇ ਗੌਰਵ ਮਿਗਲਾਨੀ ਤੋਂ ਇਲਾਵਾ ਦੀਪ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਰਣਧੀਰ ਸਿੰਘ ਕੋਂਸਲਰ, ਸੁਨੀਲ ਦੇਵਗਨ ਪੀ.ਟੀ.ਸੀ ਚੈਨਲ ਵਾਲੇ, ਗੁਲਸ਼ਨ ਜੈਨ, ਰੋਸ਼ਨ ਜੈਨ, ਬਲਜੀਤ ਪਾਲ ਮੀਗਲਾਨੀ, ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਅਤੇ ਸਮੁੱਚੀ ਟੀਮ, ਪਰਮਦੀਪ ਸਿੰਘ ਹੈਰੀ ਪ੍ਰਧਾਨ ਗੁਰੂ ਮਾਨਿਓ ਗ੍ਰੰਥ ਸੇਵਕ ਸਭਾ, ਰਾਹੁਲ ਕੰਧਾਰੀ, ਸੁਭਾਸ਼ ਕੁਮਾਰ ਮੈਡੀਕਲ ਸਟੋਰ ਵਾਲੇ, ਚਾਂਦ ਅਰੋੜਾ, ਸੁਰਿੰਦਰਪਾਲ ਮਿਗਲਾਨੀ, ਪ੍ਰਿੰਸ ਕਾਲੜਾ, ਵਿੱਕੀ ਮਿਗਲਾਨੀ, ਅਜੈ ਟੱਕਰ, ਜਗਮੋਹਨ ਸੇਠੀ, ਦਿਨੇਸ਼ ਅਰੋੜਾ, ਰਾਜੂ ਜੈਨ ਆਦਿ ਮੌਜੂਦ ਸਨ ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …

Leave a Reply