ਨਵੀਂ ਦਿੱਲੀ, 20 ਫਰਵਰੀ (ਪੰਜਾਬ ਪੋਸਟ ਬਿਊਰੋ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ
ਵੱਲੋਂ ਅੱਜ ਪ੍ਰੈਸ ਕਾਨਫਰੰਸ ਰਾਹੀਂ ਕੀਤੇ ਗਏ ਦਾਅਵਿਆ ਨੂੰ ਕਮੇਟੀ ਨੇ ਮਨੋਕਲਪਿਤ ਕਰਾਰ ਦਿੱਤਾ ਹੈ।ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੂਲੀ ਸਿੱਖਿਆ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ ਨੇ ਸਰਨਾ ’ਤੇ ਕੌਮ ਨੂੰ ਗੁਮਰਾਹ ਕਰਨ ਦਾ ਦੋਸ਼ ਲਗਾਇਆ ਹੈ।ਕਾਲਕਾ ਨੇ ਕਿਹਾ ਕਿ ਆਪਣੀ ਸਿਆਸੀ ਜਮੀਨ ਗੁਆ ਚੁੱਕੇ ਸਰਨਾ ਹੁਣ ਸੰਗਤਾਂ ਨੂੰ ਝੂਠੇ ਦਾਅਵਿਆਂ ਦੇ ਨਾਲ ਕਮੇਟੀ ਦਾ ਅਕਸ਼ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਨਾ ਤੇ ਕਮੇਟੀ ਦੇ ’ਤੇ 130 ਕਰੋੜ ਦੀ ਦੇਣਦਾਰੀ ਹੈ ਅਤੇ ਨਾ ਹੀ ਸਿਆਸੀ ਜਾਂ ਨਿਜ਼ੀ ਮੁਫਾਦ ਲਈ ਸਰਨਾ ਭਰਾਵਾਂ ਦੀ ਤਰ੍ਹਾਂ ਕਮੇਟੀ ਨੇ ਧਰਮ ਪ੍ਰਚਾਰ ਦੀ ਓਟ ਲਈ ਹੈ।ਜੇਕਰ ਸਰਨਾ ਵੱਲੋਂ ਸਕੂਲਾਂ ’ਚ ਬੀਜੇ ਗਏ ਕੰਡਿਆਂ ਨੂੰ ਕਮੇਟੀ ਕੱਢਣ ਦਾ ਜਤਨ ਕਰ ਰਹੀ ਹੈ ਤਾਂ ਕਿ ਗਲਤ ਹੈ।
ਕਾਲਕਾ ਨੇ ਕਿਹਾ ਕਿ ਸਰਨਾ ਦੇ ਸਾਥੀ ਇੰਦਰਮੋਹਨ ਸਿੰਘ ਨੇ ਅੱਜ ਮੀਡੀਆ ਨੂੰ ਸਕੂਲਾਂ ਦੇ ਵਾਧੂ ਸਟਾਫ਼ ਬਾਰੇ ਜੋ ਤੱਥ ਜਾਰੀ ਕੀਤੇ ਹਨ ਉਸ ’ਚ ਹੀ ਉਨ੍ਹਾਂ ਦਾ ਝੂਠ ਬੇਨਕਾਬ ਹੋ ਗਿਆ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ 2014 ਵਿਚ ਕਮੇਟੀ ਸਕੂਲਾਂ ’ਚ ਤੈਅ ਅਹੁੱਦਾ ਯੋਜਨਾ ਲਾਗੂ ਕਰਨ ਬਾਰੇ ਬਣਾਈ ਗਈ ਕਮੇਟੀ ’ਚ ਇੰਦਰਮੋਹਨ ਸਿੰਘ ਸ਼ਾਮਿਲ ਸਨ।ਜਿਹੜੇ ਕਿ ਅੱਜ ਸਕੂਲਾਂ ’ਚ ਵਾਧੂ ਭਰਤੀ ’ਤੇ ਸਰਨਾ ਦਾ ਬਚਾਵ ਕਰ ਰਹੇ ਹਨ। ਉਕਤ ਕਮੇਟੀ ਨੇ ਹੀ ਉਸ ਵੇਲੇ ਸਕੂਲਾਂ ’ਚ ਜਿਥੇ ਵਾਧੂ ਸਟਾਫ਼ ਦਾ ਡਾਟਾ ਤਿਆਰ ਕੀਤਾ ਸੀ ਉਥੇ ਹੀ 146 ਅਧਿਆਪਕਾਂ ਅਤੇ 87 ਹੋਰ ਮੁਲਾਜ਼ਮਾ ਦੀ ਨਵੀਂ ਭਰਤੀ ਦੀ ਵੀ ਸਿਫਾਰਿਸ਼ ਕੀਤੀ ਸੀ।ਪਰ ਪੂਰੇ 5 ਸਾਲ ਦੌਰਾਨ ਅਸੀਂ ਇੱਕ ਵੀ ਨਵੀਂ ਭਰਤੀ ਪੱਕੇ ਤੌਰ ’ਤੇ ਨਹੀਂ ਕੀਤੀ ਸਗੋਂ ਰਿਟਾਇਰਡ ਹੋਏ ਸਟਾਫ਼ ਦੀ ਥਾਂ ਵਾਧੂ ਮੁਲਾਜ਼ਮਾ ਨੂੰ ਇਸਤੇਮਾਲ ਕੀਤਾ ਤਾਂਕਿ ਕਮੇਟੀ ਦੇ ਉਪਰ ਮਾਲੀ ਭਾਰ ਨਾ ਪਵੇ।ਕਾਲਕਾ ਨੇ ਇਸ ਮਸਲੇ ’ਤੇ ਸਰਨਾ ਭਰਾਵਾਂ ਨੂੰ ਆਪਣੇ ਪ੍ਰੈਸ ਨੂੰ ਜਾਰੀ ਕੀਤੇ ਗਏ ਦੋਸ਼ਾਂ ਦੇ ਸੰਬੰਧ ’ਚ ਸਬੂਤ ਪੇਸ਼ ਕਰਨ ਦੀ ਵੀ ਚੁਨੌਤੀ ਦਿੱਤੀ।
Check Also
ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਨੇ …
Punjab Post Daily Online Newspaper & Print Media