ਮਾਨ ਬਲਾਕ ਚੋਗਾਵਾ-2 ਦੇ ਪ੍ਰਧਾਨ ਤੇ ਮੈਡਮ ਅਦਰਸ਼ ਕੌਰ ਜਨਰਲ ਸਕੱਤਰ ਬਣੇ
ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ ਬਿਊਰੋ) – ਸੀਨੀਅਰ ਸਕੈਡਰੀ ਸਕੂਲ ਹਰਸ਼ਾ ਛੀਨਾ ਕੁੱਕੜਾਵਾਲਾ ਵਿੱਚ ਐਲੀਮੈਂਟਰੀ ਟੀਚਰਜ
ਯੂਨੀਅਨ( ਈ ਟੀ ਯੂ) ਦੇ ਬਲਾਕ ਕਮੇਟੀ ਚੋਗਾਵਾ 2 ਦੀ ਚੋਣ ਲਈ ਹੋਏ ਇਜਲਾਸ ਵਿਚ ਸੈਂਕੜਿਆਂ ਦੀ ਗਿਣਤੀ ਵਿੱਚ ਮਹਿਲਾ / ਪੁਰਸ਼ ਅਧਿਆਪਕਾਂ ਦੇ ਠਾਠਾਂ ਮਾਰਦੇ ਇਕੱਠ ਵਿੱਚ ਹਰਜਿੰਦਰਪਾਲ ਸਿੰਘ ਪੰਨੂ ਵਾਲੀ ਐਲੀਮੈਟਰੀ ਟੀਚਰਜ ਯੂਨੀਅਨ ਤੋ ਰਸਮੀ ਤੋਰ ਤੇ ਵੱਖ ਹੋ ਕੇ ਬਲਾਕ ਚੋਗਾਵਾ-2 ਦੀ ਇਕਾਈ ਦੀ ਨਵੀ ਚੋਣ ਕਰਕੇ ਨਵੇ ਅਹੁਦੇਦਾਰਾ ਤੇ ਇਜਲਾਸ ਵਿੱਚ ਸ਼ਾਮਿਲ ਅਧਿਆਪਕਾ ਨੇ ਸੁਖਰਾਜ ਸਿੰਘ ਕਾਹਲੋ,ਮਲਕੀਅਤ ਸਿੰਘ ਕੱਦ ਗਿੱਲ ਦੀ ਅਗਵਾਈ ਵਾਲੀ ਐਲੀਮੈਂਟਰੀ ਟੀਚਰਜ ਯੂਨੀਅਨ ‘ਚ ਸ਼ਾਮਿਲ ਹੋਣ ਦਾ ਐਲਾਨ ਕੀਤਾ।ਬਲਾਕ ਪੱਧਰੀ ਇਜਲਾਸ ਵਿੱਚ ਹੋਈ ਚੋਣ ਦੌਰਾਨ ਅਧਿਆਪਕ ਲਹਿਰਾ ਦੇ ਮਜਬੂਤ ਆਗੂ ਵਿਜੇ ਸਿੰਘ ਮਾਨ ਨੂੰ ਬਲਾਕ ਪ੍ਰਧਾਨ,ਬੀਬੀ ਕੌਰ ਨੂੰ ਜਨਰਲ ਸਕੱਤਰ ਤੇ ਸਰਬਸੰਮਤੀ ਨਾਲ 11 ਮੈਬਰੀ ਕਮੇਟੀ ਦੀ ਚੋਣ ਕਤਿੀ ਗਈ।ਇਸ ਮੌਕੇ ਤੇ ਹਾਜ਼ਰ ਅਧਿਆਪਕਾਂ ਨੇ ਵਿਜੇ ਸਿੰਘ ਮਾਨ ਦੀ ਅਗਵਾਈ ਵਿੱਚ ਬਣੀ ਬਲਾਕ ਕਮੇਟੀ ਨਾਲ ਚਟਾਨ ਵਾਂਗ ਖੜ੍ਹ ਕੇ ਅਧਿਆਪਕਾਂ ਦੀਆਂ ਮੰਗਾਂ / ਮੁਸ਼ਕਲਾਂ ਹੱਲ ਕਰਵਾਉਣ ਲਈ ਪ੍ਰਣ ਲੈਦਿਆਂ ਕਿਹਾ ਕਿ ਉਹ ਪ੍ਰਾਇਮਰੀ ਵਰਗ ਲਈ ਨਿਧੜਕ ਹੋ ਕੇ ਕੰਮ ਕਰ ਰਹੀ ਅਧਿਆਪਕ ਹਿੱਤਾ ਦੀ ਰਾਖੀ ਕਰਨ ਵਾਲੀ ਐਲੀਮੈਂਟਰੀ ਟੀਚਰਜ ਯੂਨੀਅਨ ਦੇ ਹਰੇਕ ਪ੍ਰੋਗਰਾਮ ਚ ਚਟਾਨ ਵਾਂਗ ਖੜਕੇ ਪੂਰਨ ਸਮਰਥਨ ਕਰਦੇ ਰਹਿਣਗੇ।
ਅੱਜ ਦਾ ਚੋਣ ਇਜਲਾਸ ਜਿਲ੍ਹਾ ਪ੍ਰਧਾਨ ਅਮਰਬੀਰ ਸਿੰਘ ਰੰਧਾਵਾ,ਜਨਰਲ ਸਕੱਤਰ ਸੁਖਵਿੰਦਰ ਸਿੰਘ ਮਾਨ ਦੀ ਅਗਵਾਈ ਵਿੱਚ ਬੈਠੀ ਜਿਲ੍ਹਾ ਕਮੇਟੀ ਈ.ਟੀ.ਯੂ ਅੰਮ੍ਰਿਤਸਰ ਦੀ ਅਗਵਾਈ ਵਿੱਚ ਹੋਇਆ ਜਿਸ ਵਿੱਚ ਈ.ਟੀ.ਯੂ ਪੰਜਾਬ ਦੇ ਸੂਬਾ ਕਨਵੀਨਰ ਮਲਕੀਅਤ ਸਿੰਘ ਕੱਦ ਗਿੱਲ, ਜਨਰਲ ਸਕੱਤਰ ਹਰਜਿੰਦਰ ਸਿੰਘ ਸਠਿਆਲਾ, ਸੂਬਾ ਆਗੂ ਮਨਜੀਤ ਸਿੰਘ ਅੋਲਖ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਤੇ ਚੋਣ ਮਨਜੀਤ ਸ਼ਿੰਘ ਬਾਠ ਦੀ ਸਰਪ੍ਰਸਤੀ ਹੇਠ ਹੋਈ
ਅੱਜ ਦੇ ਇਸ ਠਾਠਾਂ ਮਾਰਦੇ ਚੋਣ ਇਜਲਾਸ ਵਿਚ ਵੱਡੀ ਗਿਣਤੀ ਅਧਿਆਪਕਾਂ ਤੋਂ ਇਲਾਵਾ ਜਿਲਾ ਆਗੂ ਜਸਮੀਤ ਸਿੰਘ ਰੋਖੇ,ਰਾਕੇਸ਼ ਕੁਮਾਰ ਵੇਰਕਾ ਸੁਰੇਸ਼ ਕੁਮਾਰ ਖੁੱਲਰ, ਜਗਦੀਸ਼ ਸਿੰਘ ਮਾਨ, ਡਾ. ਗੁਰਵੰਤ ਸਿੰਘ ਮਾਨਾਵਾਲਾ, ਹਰਬਖਸ਼ ਸਿੰਘ ਭੋਲਾ, ਪ੍ਰਸ਼ਾਤ ਕੁਮਾਰ ਰਈਆ, ਹਰਜੀਤ ਸਿੰਘ, ਸਤਬੀਰ ਸਿੰਘ, ਨਰਿੰਦਰ ਸਿੰਘ, ਯਾਦਵਿੰਦਰ ਸਿੰਘ ਯਾਦੂ, ਪਵਿੱਤਰ ਸਿੰਘ, ਚਰਨਜੀਵ ਕੁਮਾਰ ਅਜਨਾਲਾ, ਸੰਦੀਪ ਸ਼ਰਮਾ, ਅਮਰੀਕ ਸਿੰਘ, ਭਰਾਤਰੀ ਜਥੇਬੰਦੀਆ ਤੋ ਬੀ.ਐਡ ਫਰੰਟ ਦੇ ਜਿਲਾ ਜਨਰਲ ਸਕੱਤਰ ਅਮਰਜੀਤ ਸਿੰਘ ਕਲੇਰ,ਸੀਨੀ ਮੀਤ ਪ੍ਰਧਾਨ ਅਮਰੀਕ ਸਿੰਘ ਚੈਨਪੁਰ, ਬਲਜੀਤ ਸਿੰਘ ਮੱਲੀ, ਰਵਿੰਦਰਪਾਲ ਸਿੰਘ ਕਾਹਲੋ, ਹਰਜਾਪ ਸਿੰਘ ਬੱਲ ਆਦਿ ਸ਼ਾਮਲ ਸਨ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media