Saturday, April 18, 2026

ਸੱਜਣ ਦੀ ਜਮਾਨਤ ਬਹਾਲੀ ’ਤੇ ਦਿੱਲੀ ਕਮੇਟੀ ਨੇ ਚੁੱਕੇ ਸਵਾਲ

ਨਵੀਂ ਦਿੱਲੀ, 23 ਫਰਵਰੀ (ਪੰਜਾਬ ਪੋਸਟ ਬਿਊਰੋ) – ਕਾਂਗਰਸੀ ਆਗੂ ਸੱਜਣ ਕੁਮਾਰ ਦੀ ਜਮਾਨਤ ਦਿੱਲੀ ਹਾਈ ਕੋਰਟ ਵੱਲੋਂ ਬਹਾਲ ਰੱਖਣ Manjit Singh GKਦੇ ਅੱਜ ਆਏ ਆਦੇਸ਼ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਫ਼ਸੋਸ ਪ੍ਰਗਟਾਇਆ ਹੈ। ਜਸਟਿਸ ਅੰਨੂ ਮਲਹੋਤਰਾ ਵੱਲੋਂ ਬੀਤੇ 12 ਦਸੰਬਰ ਤੋਂ ਰਾਖਵਾ ਰੱਖਿਆ ਗਿਆ ਫੈਸਲਾ ਬਾਹਰ ਆਉਣ ਉਪਰੰਤ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਆਦੇਸ਼ ਨੂੰ ਉਪਰਲੀ ਅਦਾਲਤ ’ਚ ਚੁਨੌਤੀ ਦੇਣ ਦਾ ਐਲਾਨ ਕੀਤਾ।ਜੀ.ਕੇ ਨੇ ਕਿਹਾ ਕਿ ਸੈਸ਼ਨ ਕੋਰਟ ਤੋਂ ਬਾਅਦ ਹਾਈ ਕੋਰਟ ਨੇ ਸੱਜਣ ਕੁਮਾਰ ਦੀ ਜਮਾਨਤ ਅਰਜ਼ੀ ਨੂੰ ਕਬੂਲ ਕਰਕੇ ਭਾਰਤੀ ਨਿਆਪ੍ਰਣਾਲੀ ਦੇ ਬਹੁਪੱਖੀ ਹੋਣ ’ਤੇ ਮੋਹਰ ਲਗਾ ਦਿੱਤੀ ਹੈ।ਜਿਥੇ ਦੋ ਸਿੱਖਾਂ ਦੇ ਕਤਲ ਅਤੇ ਇੱਕ ਸਿੱਖ ਨੂੰ ਜਿੀਊਂਦਾ ਸਾੜਣ ਦਾ ਚਸ਼ਮਦੀਦ ਸਾਹਮਣੇ ਹੋਣ ਦੇ ਬਾਵਜੂਦ ਸੱਜਣ ਜਮਾਨਤ ਪ੍ਰਾਪਤ ਕਰਨ ’ਚ ਕਾਮਯਾਬ ਹੋ ਜਾਂਦਾ ਹੈ।ਜਦਕਿ ਦੇਸ਼ ’ਚ ਜਾਨਵਰ ਦਾ ਸ਼ਿਕਾਰ ਜਾਂ ਕਤਲ ਕਰਨ ’ਤੇ ਆਰੋਪੀ ਨੂੰ ਬਿਨਾਂ ਚਾਰਜਸ਼ੀਟ ਜੇਲ ਭੇਜ ਦਿੱਤਾ ਜਾਉਂਦਾ ਹੈ।
ਜੀ.ਕੇ ਨੇ ਕਿਹਾ ਕਿ ਉਨ੍ਹਾਂ ਦੀ ਮੰਸ਼ਾ ਕਿਸੇ ਵੀ ਤਰ੍ਹਾਂ ਕੋਰਟ ਦੇ ਫੈਸਲੇ ਖਿਲਾਫ਼ ਉਂਗਲ ਚੁੱਕਣ ਦੀ ਨਹੀਂ ਹੈ ਪਰ ਤੰਗ ਹੋ ਕੇ ਕਹਿਣਾ ਪੈਂਦਾ ਹੈ ਕਿ ਅਦਾਲਤਾਂ ਸਿੱਖਾਂ ਨੂੰ ਸਬੂਤ ਅਤੇ ਗਵਾਹਾਂ ਦੇ ਬਾਵਜੂਦ ਇਨਸਾਫ਼ ਦੇਣ ’ਚ ਕਥਿਤ ਤੌਰ ’ਤੇ ਨਾਕਾਮ ਰਹੀਆਂ ਹਨ।ਇਸ ਮਾਮਲੇ ’ਚ ਕੇਂਦਰ ਸਰਕਾਰ ਦੀ ਐਸ.ਆਈ.ਟੀ ਅਤੇ ਉਸ ਦੇ ਵਕੀਲਾਂ ਵੱਲੋਂ ਸੱਜਣ ਦੀ ਕੀਤੀ ਗਈ ਘੇਰਾਬੰਦੀ ਦੀ ਜੀ.ਕੇ ਨੇ ਸਲਾਘਾ ਕੀਤੀ।
ਜੀ.ਕੇ ਨੇ ਦੱਸਿਆ ਕਿ 1990 ’ਚ ਪੋਟੀਂਰੋਸ਼ਾ ਕਮੇਟੀ ਨੇ ਇੱੱਕ ਮਾਮਲੇ ’ਚ ਸੱਜਣ ਨੂੰ ਗ੍ਰਿਫ਼ਤਾਰ ਕਰਨ ਦਾ ਆਦੇਸ਼ ਦਿੱਤਾ ਸੀ ਪਰ ਜਦੋਂ ਦਿੱਲੀ ਪੁਲਿਸ ਸੱਜਣ ਨੂੰ ਗ੍ਰਿਫ਼ਤਾਰ ਕਰਨ ਲਈ ਮਾਦੀਪੁਰ ਉਸ ਦੇ ਘਰ ਜਾਂਦੀ ਹੈ ਤਾਂ ਉਸ ਦੇ ਸਮਰਥਕ ਪੁਲਿਸ ਦੀਆਂ ਗੱਡੀਆਂ ਨੂੰ ਹੀ ਅੱਗ ਲਗਾ ਦਿੰਦੇ ਹਨ।ਜਿਸ ਬਾਰੇ ਅੱਜ ਤੱਕ ਸਰਕਾਰੀ ਸੰਪਤੀ ਸਾੜਣ ਸਬੰਧੀ ਕੋਈ ਮੁੱਕਦਮਾ ਦਰਜ਼ ਨਾ ਹੋਣ ਦੀ ਜਾਣਕਾਰੀ ਹੀ ਸਾਹਮਣੇ ਹੈ।ਇਸ ਕਰਕੇ ਇੱਕ ਕਥਿਤ ਪੇਸ਼ੇਵਰ ਮੁਜ਼ਰਿਮ ਨੂੰ ਅਦਾਲਤ ਵੱਲੋਂ ਜਮਾਨਤ ਮਿਲਨਾ ਹੋਰ ਵੀ ਹੈਰਾਨੀਜਨਕ ਹੈ। ਜੀ.ਕੇ ਨੇ ਸਾਫ਼ ਕਿਹਾ ਕਿ ਮਰਦੇ ਦੱਮ ਤਕ ਉਹ 1984 ਦੇ ਇਨਸਾਫ਼ ਦੀ ਲੜਾਈ ਲੜਦੇ ਰਹਿਣਗੇ।
ਸਿਰਸਾ ਨੇ ਕਿਹਾ ਕਿ 33 ਸਾਲ ਬਾਅਦ ਵੀ ਸੱਜਣ ਕੁਮਾਰ ਦੀ ਜਮਾਨਤ ਬਹਾਲ ਹੈ।ਇਸ ਤੋਂ ਵੱਡੀ ਤ੍ਰਾਸਦੀ ਸਿੱਖਾਂ ਨਾਲ ਹੋਰ ਕੀ ਹੋਵੇਗੀ।ਐਸ.ਆਈ.ਟੀ ਇਸ ਮਾਮਲੇ ’ਚ ਸੱਜਣ ਕੁਮਾਰ ਨੂੰ ਤਲਬ ਕਰਦੀ ਹੈ, ਪਰ ਉਹ ਐਸ.ਆਈ.ਟੀ ਦੇ ਸਾਹਮਣੇ ਪੇਸ਼ ਹੋਣ ਦੀ ਥਾਂ ਸੈਸ਼ਨ ਕੋਰਟ ਤੋਂ ਜਮਾਨਤ ਲੈ ਲੈਂਦਾ ਹੈ।ਸਿਰਸਾ ਨੇ ਸਵਾਲ ਪੁੱਛਿਆ ਕਿ ਜੇਕਰ ਸੱਜਣ ਨਿਰਦੋਸ਼ ਸੀ ਤਾਂ ਐਸ.ਆਈ.ਟੀ ਦੇ ਸਾਹਮਣੇ ਪੇਸ਼ ਹੋਣ ਤੋਂ ਕਿਉਂ ਡਰ ਰਿਹਾ ਸੀ ? ਕਾਨੂੰਨ ਅਤੇ ਜਾਂਚ ਤੋਂ ਉਸ ਦੇ ਭੱਜਣ ਪਿੱਛੇ ਕੀ ਕਾਰਨ ਸਨ ?

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply