Thursday, April 30, 2026

ਮਨੀ ਸਿੰਘ ਸਪੋਰਟਸ ਸਕੂਲ ਘੁੱਦਾ ਦੇ ਖਿਡਾਰੀ ਨੇ ਰਾਸ਼ਟਰੀ ਪੱਧਰ `ਤੇ ਜਿੱਤਿਆ ਸੋਨ ਤਮਗਾ

ਬਠਿੰਡਾ, 26 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ‘ਖੇਲੋ ਇੰਡਿਆਂ ਖੇਲੋ ਸਕੂਲ’ ਖੇਡਾਂ ਵਿੱਚ ਸਪੋਰਟਸ PPN2602201801ਸਕੂਲ ਘੁੱਦਾ ਦੇ ਬਾਸਕਿਟਬਾਲ ਖਿਡਾਰੀ ਮਨੀ ਸਿੰਘ ਨੇ ਰਾਸ਼ਟਰੀ ਪੱਧਰ `ਤੇ ਸੋਨ ਤਮਗਾ ਜਿੱਤ ਕੇ ਆਪਣੇ ਸਕੂਲ ਤੇ ਪੰਜਾਬ ਰਾਜ ਦਾ ਨਾਮ ਰੌਸ਼ਨ ਕੀਤਾ।ਬੀਤੇ ਦਿਨੀਂ ਦਿੱਲੀ ਵਿਖੇ ਹੋਏ ਇਸ ਟੂਰਨਾਮੈਂਟ ਵਿੱਚ ਸਾਰੇ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚੋ ਕੱਲ ਅੱਠ ਬਾਸਕਿਟਬਾਲ ਟੀਮਾਂ ਨੇ ਹਿੱਸਾ ਲਿਆ।ਪੰਜਾਬ ਵਲੋ ਖੇਡਦੇ ਹੋਏ ਮਨੀ ਸਿੰਘ ਨੇ ਆਪਣੀ ਟੀਮ ਲਈ ਸੋਨ ਤਮਗਾ ਜਿੱਤਣ ਵਿੱਚ ਅਹਿਮ ਯੋਗਦਾਨ ਪਾਇਆ।ਉਸ ਦੀ ਚੋਣ ਭਾਰਤ ਦੇ ਸਰਬਉਤਮ 16 ਖਿਡਾਰੀਆਂ ਵਿੱਚ ਹੋਈ ਹੈ।ਸਕੂਲ ਪੁੰਹਚਣ `ਤੇ ਪ੍ਰਿੰਸੀਪਲ ਰਮਨਦੀਪ ਸਿੰਘ ਗਿੱਲ ਨੇ ਸਵੇਰ ਦੀ ਸਭਾ ਵਿੱਚ ਮਨੀ ਸਿੰਘ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਅਤੇ ਦੂਸਰੇ ਖਿਡਾਰੀਆਂ ਨੂੰ ਵੀ ਖੇਡ ਪ੍ਰਾਪਤੀਆਂ ਲਈ ਪ੍ਰੇਰਿਆ।ਉਹਨਾਂ ਕਿਹਾ ਕਿ ਖਿਡਾਰੀ ਮਨੀ ਸਿੰਘ ਨੂੰ ਟੂਰਨਾਮੈਂਟ ਤੋਂ ਆਪਣੇ ਪਿੰਡ ਵਾਪਸ ਮਲੋਟ ਪਰਤਣ ਤੇ ਡਾ. ਸੁਮਿਤ ਜਾਰੰਗਲ ਡਿਪਟੀ ਕਮਿਸ਼ਨਰ ਮੁਕਤਸਰ ਸਾਹਿਬ ਨੇ 30,000/- ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ।ਇਸ ਸਮੇ ਬਾਸਕਿਟਬਾਲ ਕੋਚ ਕਮ ਸਪੋਰਟਸ ਕੋਆਰਡੀਨੇਟਰ ਹਰਜਿੰਦਰ ਸਿੰਘ ਨੂੰ ਵੀ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਇਹ ਖਿਡਾਰੀ ਅੰਤਰਰਾਸ਼ਟਰੀ ਪੱਧਰ `ਤੇ ਵੀ ਆਪਣਾ ਤੇ ਸਕੂਲ ਦਾ ਨਾਮ ਰੌਸ਼ਨ ਕਰੇਗਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply