ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ ਬਿਊਰੋ) – ਈਕੋਸਿੱਖ ਦੇ ਪ੍ਰੋਜੈਕਟ ਮੈਨੇਜਰ ਰਵਨੀਤ ਸਿੰਘ ਅਤੇ ਜਸਪ੍ਰੀਤ ਸਿੰਘ ਉੱਪਰ
ਪਿਛਲੇ ਦਿਨ੍ਹੀਂ ਯੂ.ਕੇ ਵਿੱਚ ਹੋਏ ਨਸਲੀ ਹਮਲੇ ਸੰਬੰਧੀ ਜਾਣਕਾਰੀ ਦੇਣ ਲਈ ਈਕੋਸਿੱਖ ਦੀ ਸਥਾਨਕ ਇਕਾਈ ਵੱਲੋਂ ਪ੍ਰੈਸ ਕਾਨਫਰੰਸ ਬੁਲਾਈ ਗਈ, ਜਿਸ ਵਿੱਚ ਇਸ ਹਮਲੇ ਪਿੱਛੋਂ ਹੋਈ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਗਈ।ਇਥੇ ਮਿਲੀ ਈਮੇਲ ਅਨੁਸਾਰ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਈਕੋਸਿੱਖ ਦੇ ਪ੍ਰੈਜੀਡੈਂਟ ਮੈਡਮ ਸੁਪਰੀਤ ਕੌਰ ਨੇ ਦੱਸਿਆ ਕਿ 21 ਫਰਵਰੀ ਨੂੰ ਸ਼਼ਾਮ 5 ਵਜੇ ਜਦੋਂ ਈਕੋਸਿੱਖ ਦੇ ਪ੍ਰੋਜੈਕਟ ਮੈਨੇਜਰ ਰਵਨੀਤ ਸਿੰਘ ਅਤੇ ਜਸਪ੍ਰੀਤ ਸਿੰਘ 14 ਮਾਰਚ ਦੇ ਸਿੱਖ ਇਨਵਾਇਰਨਮੈਂਟ ਦਿਵਸ ਸੰਬੰਧੀ ਯੂ.ਕੇ. ਦੇ ਪਹਿਲੇ ਪਗੜੀਧਾਰੀ ਸਿੱਖ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੂੰ ਮਿਲਣ ਲਈ ਸੈਂਟਰਲ ਲੰਡਨ ਵਿੱਚ ਸਥਿਤ ਯੂ.ਕੇ ਪਾਰਲੀਮੈਂਟ ਨੇੜੇ ਕਤਾਰ ਵਿੱਚ ਖੜ੍ਹੇ ਸਨ, ਇਸ ਸਮੇਂ ਉਨ੍ਹਾਂ ਉੱਪਰ ਨਸਲੀ ਹਮਲਾ ਹੋਇਆ।
ਜਿ਼ਕਰਯੋਗ ਹੈ ਕਿ ਤਨਮਨਜੀਤ ਸਿੰਘ ਢੇਸੀ ਨੇ ਇਹ ਮਸਲਾ ਯੂ.ਕੇ ਦੀ ਪਾਰਲੀਮੈਂਟ ਵਿੱਚ ਉਠਾਇਆ ਜਿਸ ਵਿੱਚ ਉਨ੍ਹਾਂ ਨੇ ਪਾਰਲੀਮੈਂਟ ਨੇੜੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਦਾ ਜਿ਼ਕਰ ਕਰਦਿਆਂ ਸਿੱਖ ਭਾਈਚਾਰੇ ਦੀ ਸਹੀ ਪਹਿਚਾਣ ਨਾ ਹੋਣ ਕਾਰਨ ਹੋਏ ਨਸਲੀ ਹਮਲੇ ਸੰਬੰਧੀ ਪ੍ਰਸ਼ਨ ਖੜ੍ਹਾ ਕੀਤਾ ਸੀ।ਉਨ੍ਹਾਂ ਨੇ ਹਾਊਸ ਆਫ਼ ਕਾਮਨਜ਼ ਦੇ ਧਿਆਨ ਵਿੱਚ ਲਆਉਂਦਿਆਂ ਕਿਹਾ ਕਿ ਹਮਲਾ ਕਰਨ ਵਾਲੇ ਨੇ ਪੀੜ੍ਹਤ ਦੀ ਪੱਗ ਉਤਾਰਨ ਦਾ ਯਤਨ ਵੀ ਕੀਤਾ ਸੀ ਅਤੇ ਮੁਸਲਿਮ ਵਾਪਸ ਜਾਓ ਦੇ ਨਾਹਰੇ ਲਗਾਏ ਸਨ।ਢੇਸੀ ਨੇ ਕਿਹਾ ਕਿ ਨਸਲੀ ਹਮਲਿਆਂ ਬਾਰੇ ਜਾਣਕਾਰੀ ਇਕੱਤਰ ਕੀਤੇ ਜਾਣ ਸਮੇਂ ਸਿੱਖਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।ਢੇਸੀ ਨੇ ਕਿਹਾ ਕਿ ਉਹ ਪਾਰਲੀਮੈਂਟ ਦੇ ਸਪੀਕਰ ਅਤੇ ਮੈਂਬਰਾਂ ਉੱਪਰ ਇਹ ਪ੍ਰਭਾਵ ਪਾਉਣ ਵਿੱਚ ਸਫ਼ਲ ਰਹੇ ਹਨ ਕਿ ਸਥਾਨਕ ਪੁਲਿਸ ਤੇ ਸੰਬੰਧਿਤ ਅਧਿਕਾਰੀਆਂ ਵੱਲੋਂ ਇਸ ਬਾਰੇ ਜਲਦ ਤੋਂ ਜਲਦ ਪ੍ਰਭਾਵੀ ਕਾਰਵਾਈ ਕੀਤੀ ਜਾਵੇ ਅਤੇ ਪੀੜ੍ਹਤਾਂ ਨੂੰ ਨਿਆ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਨਿਰਾਸ਼ਤਾ ਹੋਈ ਕਿ ਮੈਨੂੰ ਮਿਲਣ ਆਏ ਮਹਿਮਾਨ ਉਤੇ ਇਸ ਤਰ੍ਹਾਂ ਦਾ ਨਸਲੀ ਹਮਲਾ ਹੋਇਆ ਹੈ।ਪਾਰਲੀਮੈਂਟ ਦੇ ਸਪੀਕਰ ਨੇ ਇਸ ਹਮਲੇ ਸੰਬੰਧੀ ਮੁਆਫ਼ੀ ਮੰਗਦਿਆਂ ਕਿਹਾ ਕਿ ਇਹ ਬਹੁਤ ਹੀ ਦੁੱਖਦਾਈ ਘਟਨਾ ਹੈ।ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੇ ਨਸਲੀ ਹਮਲੇ ਹੋ ਹੇ ਹਨ। ਉਨ੍ਹਾਂ ਕਿਹਾ ਕਿ ਉਹ ਬਤੌਰ ਸਪੀਕਰ ਅਤੇ ਪੂਰੇ ਪਾਰਲੀਮੈਂਟ ਵੱਲੋਂ ਇਸ ਘਟਨਾਂ ਉੱਪਰ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੀੜ੍ਹਤ ਨੌਜਵਾਨ ਤੋਂ ਘਟਨਾਂ ਲਈ ਮੁਆਫ਼ੀ ਮੰਗਦੇ ਹਨ।ਮੈਡਮ ਸੁਪਰੀਤ ਕੌਰ ਨੇ ਕਿਹਾ ਕਿ 9 -11 ਦੇ ਹਮਲੇ ਪਿੱਛੋਂ ਯੂ.ਕੇ, ਅਮਰੀਕਾ ਅਤੇ ਯੂਰਪ ਦੇ ਹੋਰ ਦੇਸ਼ਾਂ ਵਿੱਚ ਸਿੱਖਾਂ ਨੂੰ ਮੁਸਲਮਾਨ ਸਮਝਦੇ ਹੋਏ ਅਜਿਹੇ ਹਮਲੇ ਨਿਰੰਤਰਹੋ ਰਹੇ ਹਨ, ਜਿਹੜੇ ਕਿ ਬਹੁਤ ਹੀ ਦੁੱਖਦਾਈ ਅਤੇ ਮੰਦਭਾਗੇ ਹਨ।ਕੋਈ ਵੀ ਭਾਈਚਾਰਾ ਇਹ ਨਹੀਂ ਚਾਹੇਗਾ ਕਿ ਉਸਦਾ ਨਾਮ ਅੱਤਵਾਦ ਨਾਲ ਜੋੜ ਕੇ ਉਸ ਉਪਰ ਇਸ ਤਰ੍ਹਾਂ ਦੇ ਨਸਲੀ ਹਮਲੇ ਕੀਤੇ ਜਾਣ।ਈਕੋਸਿੱਖ ਸੰਸਥਾ ਅਜਿਹੇ ਹਮਲਿਆਂ ਦਾ ਸ਼ਿਕਾਰ ਹੋਏ ਲੋਕਾਂ ਦੇ ਨਾਲ ਹੈ।ਉਨ੍ਹਾਂ ਕਿਹਾ ਕਿ ਇਸ ਮੌਕੇ ਸੰਸਾਰ ਲਈ ਵਾਤਾਵਰਣ, ਪਾਣੀ, ਹਵਾ ਅਤੇ ਭੋਜਨ ਆਦਿ ਬਹੁਤ ਸਾਰੇ ਮਸਲੇ ਹਨ, ਜਿਨ੍ਹਾਂ ਵਿੱਚ ਆਏ ਗੰਧਲੇਪਣ ਕਾਰਨ ਪੂਰੀ ਮਨੁੱਖਤਾ ਦੀ ਹੋਂਦ ਖ਼ਤਮ ਹੋਣ ਵੱਲ੍ਹ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਇਨਵਾਇਰਮੈਂਟ ਦਿਵਸ ਮਨਾਉਣ ਨਾਲ ਜਿੱਥੇ ਵਾਤਾਵਰਣ ਦੀ ਸੇਵਾ ਹੋਵੇਗੀ, ਉਥੇ ਸਿੱਖ ਧਰਮ ਵੱਲੋਂ ਆਪਣੇ-ਆਪ ਨੂੰ ਇੱਕ ਵਿਲੱਖਣ ਨਸਲ ਵੱਜੋਂ ਦਰਸਾਉਣ ਲਈ ਵੀ ਇੱਕ ਉਪਰਾਲਾ ਹੋਵੇਗਾ।ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਸਾਨੂੰ ਸਾਰਿਆਂ ਨੂੰ ਰੁੱਖ ਲਗਾਉਣੇ ਚਾਹੀਦੇ ਹਨ, ਪਾਣੀ ਬਚਾਉਣਾ ਚਾਹੀਦਾ ਹੈ ਅਤੇ ਆਰਗੈਨਿਕ ਲੰਗਰ ਲਗਾਉਣੇ ਚਾਹੀਦੇ ਹਨ।ਇੱਥੇ ਇਹ ਵੀ ਧਿਆਨਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਸ਼ਮਾ ਸਵਰਾਜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧਿਆਨ ਵਿੱਚ ਵੀ ਮਾਮਲਾਲਿਆਂ ਦਾ ਗਿਆ ਹੈ ਤਾਂ ਜੋ ਸੰਸਾਰ ਪੱਧਰ ਤੇ ਸਿੱਖਾਂ ਉਪਰ ਹੋਏ ਨਸਲੀ ਹਮਲਿਆਂ ਨੂੰ ਰੋਕਣ ਲਈ ਜਲਦ ਤੋਂ ਜਲਦ ਕੋਈ ਕਾਰਵਾਈ ਕੀਤੀ ਜਾਵੇਗੀ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media