ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਡਾਇਰੈਕਟਰ ਦੀ ਯੋਗ ਅਗਵਾਈ ਹੇਠ ਪੜ੍ਹੇ
ਲਿਖੇ ਬੇਰੁਜ਼ਗਾਰ ਵਿਅਕਤੀਆਂ ਨੂੰ ਸਵੈ ਰੁਜਗਾਰ ਸਕੀਮ ਅਧੀਨ 15 ਦਿਨਾਂ ਡੇਅਰੀ ਸਿਖਲਾਈ ਕੋਰਸ ਚਲਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਡਿਪਟੀ ਡਾਇਰੈਕਟਰ ਡੇਅਰੀ ਜੋਗਿੰਦਰ ਸਿੰਘ ਨੇ ਦਿੰਦਿਆਂ ਦੱਸਿਆ ਕਿ ਇਸ ਕੋਰਸ ਵਿੱਚ ਲੜਕਾ ਜਾਂ ਲੜਕੀ ਜਿਸ ਦੀ ਉਮਰ ਘੱਟੋ ਘੱਟ 18 ਸਾਲ ਦੀ ਹੋਵੇ ਅਤੇ ਵੱਧ ਤੋਂ ਵੱਧ 50 ਸਾਲ ਦੀ ਉਹ ਟੇ੍ਰਨਿੰਗ ਵਿੱਚ ਭਾਗ ਲੈ ਸਕਦਾ ਹੈ।ਇਸ ਟ੍ਰੇਨਿੰਗ ਲਈ ਅਰਜੀ ਦੇਣ ਵਾਲਾ ਬਿਨੈਕਾਰ ਘੱਟੋ ਘੱਟ 5ਵੀਂ ਪਾਸ, ਬੇਰੁਜਗਾਰ ਅਤੇ ਪੇਂਡੂ ਇਲਾਕਾ ਨਾਲ ਸਬੰਧਤ ਹੋਣਾ ਚਾਹੀਦਾ ਹੈ।ਡਿਪਟੀ ਡਾਇਰੈਕਟਰ ਨੇ ਇਹ ਵੀ ਕਿਹਾ ਕਿ ਇਸ ਕੋਰਸ ਲਈ 5 ਮਾਰਚ ਤੱਕ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਇਹ ਕੋਰਸ ਉਸੇ ਦਿਨ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਦਰ ਵੇਰਕਾ ਜਿਲ੍ਹਾ ਅੰਮ੍ਰਿਤਸਰ ਵਿਖੇ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀ ਦਫਤਰ ਡਿਪਟੀ ਡਾਇਰੈਕਟਰ ਵਿਖੇ ਆਪਣੇ ਨਾਲ 5ਵੀਂ, 8ਵੀਂ ਜਾਂ 10ਵੀਂ ਕਲਾਸ ਕਲਾਸ ਦਾ ਸਰਟੀਫਿਕੇਟ, ਰਿਹਾਇਸ਼ੀ ਸਬੂਤ, ਅਧਾਰ ਕਾਰਡ ਅਤੇ ਇਕ ਪਾਸਪੋਰਟ ਸਾਈਜ ਫੋਟੋ ਲੈ ਕੇ ਆਉਣ।ਉਨ੍ਹਾਂ ਕਿਹਾ ਕਿ ਕੋਰਸ ਲਈ ਜਨਰਲ ਜਾਤੀ ਦੇ ਬਿਨੈਕਾਰ ਲਈ 1000 ਰੁਪਏ ਅਤੇ ਅਨੁਸੂਚਿਤ ਜਾਤੀ ਲਈ 750 ਰੁਪਏ ਫੀਸ ਹੋਵੇਗੀ ਜੋ 5 ਮਾਰਚ ਤੱਕ ਹੀ ਜਮਾਂ ਕੀਤੀ ਜਾਵੇਗੀ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media