Sunday, August 2, 2026

ਸੁਖਪਾਲ ਖਹਿਰਾ ਅਕਾਲੀ ਦਲ ਦੀ ਹਮਾਇਤ `ਤੇ ਕਰ ਰਿਹਾ ਭੰਡੀ ਪ੍ਰਚਾਰ – ਕਾਂਗਰਸੀ ਆਗੂ

ਬਠਿੰਡਾ 5 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਵੱਲੋਂ ਮੁੱਖ PPN0503201803ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਬਠਿੰਡਾ ਰਿਫਾਇਨਰੀ ‘ਚ ਗੁੰਡਾ ਟੈਕਸ ਦੀ ਸ਼ਮੂਲੀਅਤ ਹੋਣ ਦਾ ਦਾਅਵਾ ਕਰਨ ਦੇ ਬਿਆਨ ਦਾ ਕਾਂਗਰਸੀ ਆਗੂਆਂ ਨੇ ਸਖ਼ਤ ਨੋਟਿਸ ਲੈਦਿਆਂ ਖਹਿਰਾ ਨੂੰ ਡਰੱਗ ਮਾਫੀਆ ਦਾ ਸਰਦਾਰ ਕਿਹਾ।ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰ ਵਾਰਤਾ ਦੌਰਾਨ ਐਡਵੋਕੇਟ ਗੁਰਕ੍ਰਿਪਾਲ ਸਿੰਘ ਸਕੱਤਰ ਕਾਂਗਰਸ ਪਾਰਟੀ ਅਤੇ ਲੋਕ ਸਭਾ ਹਲਕਾ ਬਠਿੰਡਾ ਦੇ ਸਾਬਕਾ ਕੋਆਰਡੀਨੇਟਰ ਨਰਿੰਦਰਪਾਲ ਭਗਤਾ ਨੇ ਕਿਹਾ ਕਿ ਗੁੰਡਾ ਟੈਕਸ ਮਾਮਲੇ ਵਿੱਚ ਆਪ ਵਿਧਾਇਕ ਬਲਜਿੰਦਰ ਕੋਰ ਦੀ ਵੀ ਹਿੱਸੇਦਾਰੀ ਸੀ, ਜਿਸ ਕਾਰਨ ਆਪ ਆਗੂ ਹੋਣ ਦੇ ਬਾਵਜੂਦ ਵੀ ਉਸ ਨੇ ਅੱਜ ਤੱਕ ਇਸ ਗੁੰਡਾ ਟੈਕਸ ਦਾ ਵਿਰੋਧ ਨਹੀ ਕੀਤਾ ਅਤੇ ਸੁਖਪਾਲ ਖਹਿਰਾ ਅਕਾਲੀ ਦਲ ਦੀ ਹਮਾਇਤ ਕਰਨ ਲਈ ਕਾਂਗਰਸ ਲਈ ਭੰਡੀ ਪ੍ਰਚਾਰ ਕਰ ਰਿਹਾ ਹੈ।ਉਹਨਾਂ ਕਿਹਾ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਖੁਦ ਮੰਨ ਚੁੱਕੇ ਹਨ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਗੁੰਡਾ ਟੈਕਸ ਅਕਾਲੀਆਂ ਵਲੋਂ ਘੱਟ ਵਸੂਲਿਆ ਜਾਂਦਾ ਸੀ, ਕਿਉਂਕਿ ਇਹ ਟੈਕਸ ਦੀ ਸੁਰੂਆਤ ਅਕਾਲੀਆਂ ਨੇ ਹੀ ਕੀਤੀ ਸੀ।ਪਰ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁੰਡਾ ਟੈਕਸ ਖਤਮ ਕਰਨ ਲਈ ਡੀ.ਜੀ.ਪੀ ਪੰਜਾਬ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ, ਜਿਸ ਨਾਲ ਵਸੂਲੀ ਕਰਨ ਵਾਲੇ ਲੋਕਾਂ ਦਾ ਜਲਦ ਖਾਤਮਾ ਹੋਵੇਗਾ। ਇਸ ਮੋਕੇ ਆਗੂਆਂ ਨੇ ਦੱਸਿਆ ਕਿ ਉਹਨਾਂ ਈ.ਡੀ ਨੂੰ ਪੱਤਰ ਲਿਖ ਕੇ ਸੁਖਪਾਲ ਖਹਿਰਾ ਦੀ ਆਮਦਨ, ਜਾਇਦਾਦ ਦੀ ਜਾਂਚ ਕਰਨ ਦੀ ਮੰਗ ਕੀਤੀ ਤਾਂ ਜੋ ਆਮ ਲੋਕਾਂ ਸਾਹਮਣੇ ਖਹਿਰਾ ਦੀ ਡਰੱਗ ਮਾਫੀਆ ਨਾਲ ਅਸਲੀਅਤ ਸਾਹਮਣੇ ਆ ਸਕੇ ਇਸ ਮੋਕੇ ਅਸ਼ੋਕ ਕੁਮਾਰ ਸਿੰਗਲਾ ਅਤੇ ਚਮਕੋਰ ਸਿੰਘ ਬਰਾੜ ਵੀ ਹਾਜਰ ਸਨ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …

Leave a Reply