ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਮਜੀਠਾ ਰੋਡ ਬਾਈਪਾਸ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ.
ਸਕੈ. ਪਬਲਿਕ ਸਕੂਲ ਵਿਖੇ ਨਰਸਰੀ ਅਤੇ ਪਲੇਅ-ਪੈਨ ਜਮਾਤ ਦਾ ਮਾਂ ਅਤੇ ਬੱਚੇ ਦੇ ਪਿਆਰ ਨੂੰ ਦਰਸਾਉਂਦਾ `ਯੂ ਐਂਡ ਮੀ ਆਸੰਮ` ਪੋ੍ਰਗਰਾਮ ਕਰਵਾਇਆ ਗਿਆ।ਜਿਸ ਦਾ ਆਯੋਜਨ ਪ੍ਰਿੰਸੀਪਲ ਸ੍ਰੀਮਤੀ ਦਪਿੰਦਰ ਕੋਰ ਦੀ ਅਗਵਾਈ ਹੇਠ ਕੀਤਾ ਗਿਆ।ਇਸ ਸਮੇਂ ਸਕੂਲ ਦੇ ਮੈਂਬਰ ਇੰਚਾਰਜ ਰਾਜਮਹਿੰਦਰ ਸਿੰਘ ਮਜੀਠਾ, ਨਿਰਮਲ ਸਿੰਘ, ਗੁਰਿੰਦਰ ਸਿੰਘ ਚਾਵਲਾ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ।
ਪੋ੍ਰਗਰਾਮ ਦੀ ਸ਼ੁਰੂਆਤ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪਾਵਨ ਸ਼ਬਦ ‘ਦੇਹ ਸ਼ਿਵਾ ਬਰ ਮੋਹਿ ਇਹੈ’ ਨਾਲ ਕੀਤੀ ਗਈ।ਇਸ ਤੋ ੳਪਰੰਤ ਨਰਸਰੀ ਜਮਾਤ ਦੇ ਬੱਚਿਆ ਨੇ ਚੰਗੀਆ ਆਦਤਾਂ ਤੇ ਅਧਾਰਿਤ ਗੀਤ ਤੇ ਨਾਚ ਪੇਸ਼ ਕੀਤਾ। ਪਲੇਅ-ਪੈਨ ਦੇ ਵਿਦਿਆਰਥੀਆਂ ਅਤੇ ਉਹਨਾ ਦੀਆਂ ਮਾਤਾਵਾਂ ਲਈ ਮਾਡਲਿੰਗ ਸ਼ੋਅ ਆਯੋਜਿਤ ਕੀਤਾ ਅਤੇ ਉਹਨਾ ਨੂੰ ਵੱਖਰੇ-ਵੱਖਰੇ ਸਿਰਲੇਖ ਦੇ ਕੇ ਨਵਾਜ਼ਿਆ ਗਿਆ।ਬੱਚਿਆਂ ਵਿੱਚ ਪੋਸ਼ਟਿਕ ਭੋਜਨ ਖਾਣ ਦੀ ਰੁਚੀ ਨੂੰ ੳਤਸ਼ਾਹਿਤ ਕਰਨ ਲਾਈ ਭੋਜਨ ਮੁਕਾਬਲੇ ਕਰਵਾਏ ਗਏ ਤੇ ਮਨੋਰੰਜਕ ਖੇਡਾਂਂ ਵੀ ਕਰਵਾਈਆਂ ਗਈਆਂ।ਪੋ੍ਰਗਰਾਮ ਦੇ ਅਖੀਰ ਵਿਚ ਪ੍ਰਿੰਸੀਪਲ ਮੈਡਮ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media