ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ `ਚ ਮਨਾਇਆ ਮਹਿਲਾ ਦਿਵਸ
ਸੁਜਾਨਪੁਰ, 9 ਮਾਰਚ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਅੰਤਰਰਾਸ਼ਟਰੀ ਮਹਿਲਾ
ਦਿਵਸ ਮਨਾਇਆ ਗਿਆ।ਕਾਲਜ ਦੀ ਪ੍ਰਿੰਸੀਪਲ ਭੁਪਿੰਦਰ ਕੌਰ ਨੇ ਕਿਹਾ ਕਿ ਸਮਾਜ ਵਿਚ ਮਹਿਲਾਵਾਂ ਨੂੰ ਬਰਾਬਰੀ ਦੇ ਅਧਿਕਾਰ ਦਿੱਤੇ ਗਏ ਹਨ, ਪਰ ਅੱਜ ਵੀ ਸਮਾਜ ਦੇ ਬਹੁਤ ਸਾਰੇ ਖੇਤਰਾਂ ਨਾ ਬਰਾਬਰੀ ਕਾਇਮ ਹੈ, ਜਿਸ ਨੂੰ ਖਤਮ ਕਰਨਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਮਹਿਲਾ ਹਰੇਕ ਖੇਤਰ ਬੇਮਿਸਾਲ ਤਰੱਕੀ ਕਰ ਰਹੀ ਹੈ, ਸੋ ਇਸ ਲਈ ਮਹਿਲਾ ਨੂੰ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ।ਕਾਲਜ ਦੀਆਂ ਵਿਦਿਆਰਥਣਾਂ ਸਵਿਤਾ, ਕਾਮਣੀ, ਰਜਨੀਸ਼, ਆਸ਼ੂ, ਪ੍ਰਿਅੰਕਾ ਤੇ ਰਜਨੀ ਨੇ ਮਹਿਲਾ ਦਿਵਸ ਮੌਕੇ ਭਾਸ਼ਣ ਮੁਕਾਬਲਿਆਂ ਵਿਚ ਭਾਗ ਲਿਆ।ਜਿੰਨਾਂ ਵਿਚੋਂ ਕਾਮਣੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਦੂਜਾ ਪ੍ਰਿਅੰਕਾ ਨੇ ਦੂਜਾ ਰਜਨੀਸ਼ ਤੇ ਅੰਬਿੰਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਪਿ੍ਰੰਸੀਪਲ ਵਲੋਂ ਇਸ ਸਮਾਰੋਹ ਵਿਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਅਸਿਸਟੈਟ ਪ੍ਰੋਫੈਸਰ ਸੁਖਜਿੰਦਰ ਕੌਰ, ਡਾ. ਅਰਜਨ ਸਿੰਘ, ਗੁਰਪ੍ਰਤਾਪ ਸਿੰਘ, ਇੰਦੂ ਬਾਲਾ, ਸੀਤਲ ਮਹਾਜਨ, ਸਾਲੂ ਦੇਵੀ, ਭਾਵਨਾ, ਗੁਰਜੀਤ ਕੌਰ, ਤਨੂ ਸਲਾਰੀਆਂ, ਸਵੇਤਾ, ਗੁਲਕਿਰਨ ਕੌਰ, ਓਮ ਪ੍ਰਕਸ਼ ਪੰਕਜ, ਦੋਹਿਤਾ, ਕਮਲਜੀਤ ਕੌਰ, ਵਨੀਤਾ, ਪ੍ਰੀਆ ਸਹਿਗਲ ਹਾਜ਼ਰ ਸਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media