Friday, September 11, 2026

ਲ਼ੋਕਲ ਗੁਰਦੁਆਰਾ ਕਮੇਟੀ ਪ੍ਰਧਾਨ ਰਾਣਾ ਦੀ ਅਗਵਾਈ ‘ਚ ਕੀਤਾ ਖੂਨਦਾਨ

PPN0040816
ਅੰਮ੍ਰਿਤਸਰ, 4  ਅਗਸਤ (ਸੁਖਬੀਰ ਸਿੰਘ)- ਲ਼ੋਕਲ ਗੁਰਦੁਆਰਾ ਕਮੇਟੀ ਕੋਠਾ ਸਾਹਿਬ ਵੱਲਾ ਤੇ ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਅਤੇ ਅਤੇ ਭਗਤ ਪੂਰਨ ਸਿੰਘ ਬੱਲਡ ਡੋਨਰਜ਼ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ ਦੋਬੁਰਜੀ ਦੀ ਅਗਵਾਈ ਹੇਠ ਪਿੰਗਲਵਾੜਾ ਸੁਸਾਇਟੀ ਦੇ  ਬਾਨੀ ਭਗਤ ਪੂਰਨ ਸਿੰਘ ਜੀ ਦੀ 22ਵੀਂ ਬਰਸੀ ਮੌਕੇ ਅਯੋਜਿਤ ਖੂਨਦਾਨ ਕੈਂਪ ਵਿੱਚ ਹਿੱਸਾ ਲੈਣ ਲਈ ਦੋਬੁਰਜੀ ਤੋਂ ਇੱਕ ਵੱਡਾ ਕਾਫਲਾ ਮੁੱਖ ਬਰਾਂਚ ਹੁਸੈਨਪੁਰਾ ਵਿਖੇ ਪੁੱਜਾ। ਜਿਸ ਵਿੱਚ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਦੀਦਾਰ ਦੋਬੁਰਜੀ ਤੇ ਜਗਰੂਪ ਸਿੰਘ ਚੰਦੀ, ਕੁਲਦੀਪ ਸਿੰਘ ਪੱਪੂ, ਮੈਨੇਜਰ ਜੋਬਨਜੀਤ ਸਿੰਘ ਸ਼ੰਕਰਪੁਰੀਆ, ਬਲਜੀਤ ਸਿੰਘ ਬੱਬੂ ਦੋਬੁਰਜੀ, ਡਾ. ਧੰਨਵੰਤ ਸਿੰਘ, ਬਖਸ਼ਿੰਦਰ ਸਿੰਘ, ਗੁਰਮੁੱਖ ਸਿੰਘ, ਸੁਨੀਲ ਬਿਆਲਾ, ਸਰਬਜੀਤ ਸਿੰਘ ਪੱਪੂ ਗਰੋਵਰ, ਡਾ. ਜਸਪਾਲ ਸਿੰਘ, ਰਮੇਸ਼ ਸਿੰਘ ਸਰਪੰਚ, ਅਮਰਜੀਤ ਸਿੰਘ ਭੋਲੇਕੇ, ਵਿਰਸਾ ਸਿੰਘ ਲਾਇਲਪੁਰੀ, ਸਰਨਾਗਤ ਸਿੰਘ, ਅਜੀਤ ਸਿੰਘ ਮੱਲੀਆ, ਏ.ਐਸ.ਆਈ ਕੁਲਦੀਪ ਸਿੰਘ, ਭੁਪਿੰਦਰ ਸਿੰਘ ਗੱਦਲੀ, ਦਲਜੀਤ ਸਿੰਘ, ਮੈਨੇਜਰ ਤਰਸੇਮ ਸਿੰਘ ਬਲਵਿੰਦਰ ਸਿੰਘ, ਹਰਜੀਤ ਸਿੰਘ ਆਦਿ ਸ਼ਾਮਲ ਸਨ।ਇਸ ਕਾਫਲੇ ਨੂੰ ਪਿੰਗਲਾਵਾੜਾ ਦੀ ਮੁਖੀ ਬੀਬੀ ਇੰਦਰਜੀਤ ਕੌਰ ਨੇ ਅਸ਼ੀਰਵਾਦ ਦਿੱਤਾ, ਉਨਾਂ ਦੇ ਨਾਲ ਕਰਨਲ ਦਰਸ਼ਨ ਸਿੰਘ ਬਾਵਾ (ਪ੍ਰਸ਼ਾਸਕ), ਅਰਵਿੰਦਰ ਸਿੰਘ ਭੱਟੀ  ਵੀ ਹਾਜਰ ਸਨ।  

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply