Wednesday, June 10, 2026

4 ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਪੇਂਡੂ ਚੌਕੀਦਾਰਾਂ ਦੇ ਚੁੱਲੇ ਹੋਏ ਠੰਡੇ – ਹਰਬੰਸਪੁਰਾ

ਮਾਣਭੱਤਾ ਜਲਦੀ ਨਾ ਮਿਲਣ ਤੇ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਵਿੱਢਣ ਦੀ ਦਿੱਤੀ ਚਿਤਾਵਨੀ
ਸਮਰਾਲਾ, 11 ਮਾਰਚ (ਪੰਜਾਬ ਪੋਸਟ- ਕੰਗ) – ਪੇਂਡੂ ਚੌਂਕੀਦਾਰ ਯੂਨੀਅਨ ਤਹਿਸੀਲ ਸਮਰਾਲਾ ਦੇ ਸਮੂਹ ਚੌਂਕੀਦਾਰਾਂ ਦੀ ਮਹੀਨਾਵਾਰ ਮੀਟਿੰਗ ਤਹਿਸੀਲ ਪ੍ਰਧਾਨ PPN1103201809ਨਛੱਤਰ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਸਮਰਾਲਾ ਵਿਖੇ ਹੋਈ।ਜਿਸ ਵਿੱਚ ਸਮਰਾਲਾ ਤਹਿਸੀਲ ਦੇ ਸਮੂਹ ਚੌਂਕੀਦਾਰਾਂ ਨੇ ਭਾਗ ਲਿਆ।ਮੀਟਿੰਗ ਵਿੱਚ ਪੇਂਡੂ ਚੌਂਕੀਦਾਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ, ਜਿਸ ਵਿੱਚ ਪਿਛਲੇ ਚਾਰ ਮਹੀਨੇ ਤੋਂ ਪੇਂਡੂ ਚੌਂਕੀਦਾਰਾਂ ਨੂੰ ਨਾ ਹੀ ਤਨਖਾਹ ਅਤੇ ਨਾ ਹੀ ਵਧਿਆ ਹੋਇਆ ਮਾਣਭੱਤਾ ਸਰਕਾਰ ਵੱਲੋਂ ਦਿੱਤਾ ਗਿਆ, ਜਿਸ ਕਾਰਨ ਪੇਂਡੂ ਗਰੀਬ ਚੌਂਕੀਦਾਰ ਫਾਕੇ ਕੱਟਣ ਲਈ ਮਜ਼ਬੂਰ ਹਨ ਅਤੇ ਅਜਿਹੇ ਮਹਿੰਗਾਈ ਦੇ ਸਮੇਂ ਵਿੱਚ ਘਰ ਦਾ ਗੁਜਾਰਾ ਚਲਾਉਣਾ ਮੁਸ਼ਕਿਲ ਹੋ ਰਿਹਾ ਹੈ।ਦੂਸਰੀ ਮੰਗ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਪੇਂਡੂ ਚੌਂਕੀਦਾਰਾਂ ਨੂੰ ਨਾ ਹੀ ਹਰਿਆਣਾ ਰਾਜ ਦੇ ਚੌਂਕੀਦਾਰਾਂ ਦੀ ਤਰਜ ਤੇ ਮਾਣਭੱਤਾ ਅਤੇ ਹੋਰ ਸਹੂਲਤਾਂ ਦੇ ਰਹੀ ਹੈ।ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਪਿੰਡਾਂ ਵਿੱਚ ਖਾਲੀ ਪਈਆਂ ਚੌਂਕੀਦਾਰਾਂ ਦੀਆਂ ਅਸਾਮੀਆਂ ਭਰੇ ਤਾਂ ਜੋ ਹੋਰ ਗਰੀਬ ਲੋਕਾਂ ਨੂੰ ਰੁਜਗਾਰ ਮਿਲ ਸਕੇ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਚੌਂਕੀਦਾਰਾਂ ਦਾ ਮਾਣਭੱਤਾ ਹਰੇਕ ਮਹੀਨੇ  ਸਮੇਂ ਸਿਰ ਜਾਰੀ ਕੀਤਾ ਜਾਵੇ।ਉਨ੍ਹਾਂ ਪੰਜਾਬ ਸਰਕਾਰ ਪ੍ਰਤੀ ਗਿਲਾ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਚੌਂਕੀਦਾਰਾਂ ਦੀਆਂ ਮੰਗਾਂ ਵੱਲ ਜਲਦੀ ਕੋਈ ਧਿਆਨ ਨਾ ਦਿੱਤਾ ਤਾਂ ਪੰਜਾਬ ਦੇ ਸਮੂਹ ਚੌਂਕੀਦਾਰ ਆਪਣਾ ਕੰਮਕਾਰ ਬੰਦ ਕਰਕੇ ਰਾਜ ਪੱਧਰੀ ਸੰਘਰਸ਼ ਛੇੜਨ ਲਈ ਮਜਬੂਰ ਹੋਣਗੇ।
 ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਜਸਦੇਵ ਸਿੰਘ ਬਰਮਾ, ਜਰਨੈਲ ਸਿੰਘ ਘਰਖਣਾ ਸੀਨੀ: ਮੀਤ ਪ੍ਰਧਾਨ, ਮੇਵਾ ਸਿੰਘ ਭੌਰਲਾ ਚਾਵਾ ਮੀਤ ਪ੍ਰਧਾਨ, ਬੂਟਾ ਸਿੰਘ ਜਲਣਪੁਰ, ਗੁਰਚਰਨ ਸਿੰਘ ਗਗੜਾ, ਬਾਰੂ ਸਿੰਘ ਰੋਹਲੇ, ਮੇਵਾ ਸਿੰਘ ਚਹਿਲਾਂ, ਅਮਰਜੀਤ ਸਿੰਘ ਰੂਪਾ, ਕੁਲਵੰਤ ਸਿੰਘ ਮਾਨੂੰਪੁਰ, ਗੁਰਦਾਸ ਸਿੰਘ ਮਾਨੂੰਪੁਰ, ਕਰਮਜੀਤ ਸਿੰਘ ਕਲਾਲ ਮਾਜਰਾ, ਕਰਮਜੀਤ ਸਿੰਘ ਮਾਣਕੀ, ਹੰਸ ਰਾਜ ਲੱਧੜਾਂ, ਗੁਲਜ਼ਾਰ ਸਿੰਘ ਘੁਲਾਲ, ਛੱਜੂ ਸਿੰਘ ਨੀਲੋਂ ਖੁਰਦ, ਹਰਬੰਸ ਸਿੰਘ ਗੋਸਲਾਂ, ਅਮਰੀਕ ਸਿੰਘ ਕੋਟਲਾ ਭੜੀ, ਹਰਬੰਸ ਸਿੰਘ ਬਗਲੀ ਕਲਾਂ, ਮਾੜੇ ਖਾਨ ਬਗਲੀ ਕਲਾਂ, ਮਲਕੀਤ ਸਿੰਘ ਪੁਰਬਾ ਆਦਿ ਤੋਂ ਇਲਾਵਾ ਸਮਰਾਲਾ ਤਹਿਸੀਲ ਦੇ ਸਮੂਹ ਚੌਂਕੀਦਾਰ ਸ਼ਾਮਲ ਹੋਏ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply