
ਬਟਾਲਾ, 5 ਅਗਸਤ (ਨਰਿੰਦਰ ਬਰਨਾਲ)- ਮਨੂੱਖਤਾ ਦੇ ਭਲੇ ਤੇ ਸਮਾਜ ਭਲਾਈ ਦੇ ਕੰੰਮਾਂ ਵਿਚ ਮੋਹਰੀ ਰਹਿਨ ਵਾਲੀ ਲਾਇੰਨਜ਼ ਕਲੱਬ ੩੨੧-ਡੀ ਕਲੱਬ ਮੁਸਕਾਨ ਕਲੱਬ ਬਟਾਲਾ ਵੱਲੋਂ ਬੀਤੇ ਦਿਨ ਬਟਾਲਾ ਕਲੱਬ ਬਟਾਲਾ ਵਿਖੇ ਲਾਇੰਨਜ਼ ਕਲੱਬ ਮੁਸਕਾਨ ਵਿਚ ਸਾਮਿਲ ਹੋਏ ਨਵੇ ਮੈਂਬਰਾ ਦਾ ਸਵਾਗਤ ਕੀਤਾ ਤੇ ਭਰਵੇਂ ਇਕੱਠ ਵਿਚ ਸਨਮਾਨ ਕੀਤਾ ਗਿਆ। ਸਨਮਾਨ ਸਮਾਰੋਹ ਦੀ ਸੁਭ ਆਰੰਭ ਰਾਸਟਰੀਯ ਗਾਨ ਤੇ ਡ੍ਰਿਸਟ੍ਰਿਕ ਗੀਤ ਸਾਥੀ ਹਾਥ ਬੜਾਂਨਾ ਨਾਲ ਸੁਰੂ ਕਰਨ ਉਪਰੰਤ ਲਾਇੰਨਜ਼ਮ ਦੇ ਇਤਿਹਾਸ ਬਾਰੇ ਮੈਬਰਾ ਨੂੰ ਵਿਸਥਾਂਰ ਪੂਰਵਕ ਦੱਸਿਆ ਤੇ ਕੀਤੇ ਕੰਮਾ ਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਤੋ ਜਾਣੂ ਕਰਵਾਇਆ ਗਿਆ। ਡ੍ਰਿਸਟ੍ਰਿਕ 321-ਡੀ ਦੀ ਸਮੁਚੀ ਟੀਮ ਵੱਲੋ ਫੁੱਲਾਂ ਦੇ ਹਾਰ ਤੇ ਪਿੰਨਾ ਲਗਾ ਕੇ ਨਵੇਂ ਬਣੇ ਮੈਬਰਾਂ ਦਾ ਸਨਮਾਨ ਕਰਦਿਆਂ ਲਾਇੰਨ ਆਈ ਐਸ ਲੂਥਰਾ ਨੇ ਮੈਬਰਾਂ ਦਾ ਧਨਵਾਦ ਕੀਤਾ ਕਿ ਉਹਨਾ ਦੀ ਵਧੀਆਂ ਤੇ ਅਗਾਹ ਵਧੂ ਸੋਚ ਸਦਕਾ ਹੀ ਉਹ ਲਾਇੰਨਜ ਕਲੱਬ ਦੇ ਮੈਂਬਰ ਬਣੇ ਹਨ। ਰਿੰਕਲ ਢਿਲੋਂ ਵੱਲੋਂ ਕਲੱਬ ਵਿਚ ਹਾਜ਼ਰ ਲਾਇੰਨ ਲੇਡੀਜ਼ ਦਾ ਧਨਵਾਦ ਕਰਦਿਆਂ ਕਿਹਾ ਕਿ ਔਰਤਾ ਦਾ ਕਲੱਬ ਭਾਗੀਦਾਰ ਬਣਨਾ ਔਰਤਾ ਦੇ ਸਨਮਾਨ ਵਾਲੀ ਗੱਲ ਹੈ ਔਰਤਾ ਹੀ ਸਮਾਜ ਦੀ ਨੀਂਹ ਹੁੰਦੀਆਂ ਹਨ ਤੇ ਸਮਾਜ ਵਿਚ ਇਹਨਾ ਨੂੰ ਬਣਦਾ ਮਾਨ ਸਨਮਾਨ ਦੇਣਾ ਚਾਹੀਦਾ ਹੈ ਤੇ ਲਾਇੰਨਜ਼ ਕਲੱਬਾਂ ਦਾ ਮੁਖ ਮਕਸਦ ਵੀ ਇਹੋ ਹੀ ਹੈ । ਇਸ ਭਰਵੇਂ ਇਕੱਠ ਵਿਚ ਲਾਇੰਨ ਪੀ ਐਸ ਚਾਵਲਾ ਡੀ ਜੀ, ਲਾਇੰਨ ਆਈ ਐਸ ਲੂਥਰਾ ਵੀ ਡੀ ਜੀ-1, ਲਾਇੰਨ ਸਵਰਨ ਸਿੰਘ ਖਾਲਸਾ ਡੀ ਸੀ ਨਿਓੂ ਕਲੱਬ,ਲਾਇੰਨ ਸੁਦਰਸ਼ਨ ਸ਼ਰਮਾ, ਐਸ ਪੀ ਪੀ ਸੈਕਟਰੀ ਪ੍ਰੋਗਰਾਮ ,ਲਾਇੰਨ ਬਲਵੰਤ ਸਿੰਘ ਸਪੈਸਨ ਸੈਕਟਰੀ,ਲਾਇੰਨ ਜੀ ਐਸ ਮਠਾਰੂ ਡ੍ਰਿਸਟ੍ਰਿਕ ਚੇਅਰਮੈਨ, ਲਾਇੰਨ ਚਰਨਜੀਤ ਸਿੰਘ ,ਲਾਇੰਨ ਹਰਵੰਤ ਮਹਾਜਨ, ਲਾਇੰਨ ਹਰਭਜਨ ਸਿੰਘ ਸੇਖੋਂ, ਲਾਇੰਨ ਭਾਰਤ ਭੂਸਨ ਪ੍ਰਧਾਨ ਲਾਇੰਨਜ਼ ਕਲੱਬ ਮੁਸਕਾਨ ਬਟਾਲਾ,ਲਾਇੰਨ ਅਮਰਦੀਪ ਸਿੰਘ ਸੈਣੀ ਜਿਲਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ, ਰਿੰਕਲ ਢਿਲੋਂ, ਲਾਇੰਨ ਬਰਿੰਦਰ ਸਿੰਘ ,ਲਾਇੰਨ ਡਾ ਰਣਜੀਤ ਸਿੰਘ ਸੈਕਟਰੀ , ਪੀ ਆਰ ਓ ਨਰਿੰਦਰ ਸਿੰਘ ਬਰਨਾਲ, ਲਾਇੰਨ ਰਵਿੰਦਰ ਪਾਲ ਸਿੰਘ ਚਾਹਲ, ਦਰਸ਼ਨ ਸਿੰਘ, ਦੀਪਕ ਕੁਮਾਰ , ਲਾਇੰਨ ਦਰਸਨ ਸਿੰਘ, ਲਾਇੰਨ ਬਲਕਾਰ ਸਿੰਘ, ਲਾਇੰਨ ਅਜਮੇਰ ਸਿੰਘ , ਲਾਇੰਨ ਬਲਦੇਵ ਸਿੰਘ ਬੁਟਰ,ਬਖਸਿੰਦਰ ਸਿੰਘ , ਜਸਵਿੰਦਰ ਸਿੰਘ, ਦਵਿੰਦਰ ਸਿੰਘ ਪ੍ਰਿੰਸੀਪਲ ਭਾਂਗੋਵਾਲ, ਡਾ ਜਸਵਿੰਦਰ ਸਿੰਘ , ਗੁਰਪ੍ਰੀਤ ਸਿੰਘ ਲੁਧੜ, ਲਾਇੰਨ ਲੇਡੀਜ ਵਿਚ ਮਨਜਿੰਦਰ ਕੌਰ,ਮਨਿੰਦਰ ਕੌਰ, ਰਣਜੀਤ ਕੌਰ, ਕੁਲਦੀਪ ਕੌਰ, ਆਦਿ ਲਾਇੰਨ ਮੈਂਬਰ ਹਾਜਰ ਸਨ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media