Wednesday, September 9, 2026

ਕੁਲਦੀਪ ਸਿੰਘ ਹੌਲਦਾਰ ਨੂੰ ਪੰਜਾਬ ਪੁਲਿਸ ਦੇ ਜਵਾਨਾਂ ਦਿੱਤੀ ਸ਼ਰਧਾਂਜਲੀ

PPN050802

ਬਠਿੰਡਾ 5  ਅਗਸਤ (ਜਸਵਿੰਦਰ ਸਿੰਘ ਜੱਸੀ)- ਪੰਜਾਬ ਪੁਲਿਸ ਦੇ ਜਵਾਨ ਕੁਲਦੀਪ ਸਿੰਘ ਹੌਲਦਾਰ ਨੂੰ  ਅੰਤਿਮ ਸੰਸਕਾਰ ਸਮੇਂ ਪਲਵਿੰਦਰ ਸਿੰਘ ਚੀਮਾ ਡੀ.ਐਸ.ਪੀ.-2  ਬਠਿੰਡਾ ਅਤੇ ਪੁਲਿਸ ਦੇ ਜਵਾਨਾਂ ਵਲੋਂ ਸਰਧਾਂਜਲੀ ਦਿੱਤੀ ਗਈ। ਇਥੇ ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਪੁੱਤਰ ਗੁਰਮੁੱਖ ਸਿੰਘ ਮੁਹੱਲਾ ਗੁਰੂ ਨਾਨਕ ਪੁਰਾ, ਸ਼ਹੀਦ ਜਰਨੈਲ ਸਿੰਘ ਗਲੀ, ਵਾਸੀ ਪੰਜਾਬ ਪੁਲਿਸ ਵਿੱਚ ਬਤੌਰ ਹੌਲਦਾਰ ਦੀ ਡਿਊਟੀ ਤੇ ਸੇਵਾ ਨਿਭਾ ਰਹੇ ਸਨ। ਉਹ ਕਾਫੀ ਦਿਨਾਂ ਤੋ ਬਿਮਾਰ ਚਲ ਰਹੇ ਸਨ। ਕੱਲ ਰਾਤ ਅਚਾਨਕ ਉਹ ਆਪਣੇ ਤਿੰਨ ਬੱਚਿਆਂ ਅਤੇ ਪਤਨੀ ਨੂੰ ਛੱਡ ਕੇ ਇਸ ਸੰਸਾਰ ਤੋ ਵਿਦਾ ਹੋ ਗਏ। ਅੱਜ ਉਨ੍ਹਾਂ ਦਾ ਦਾਹ ਸੰਸਕਾਰ ਰਾਮ ਬਾਗ, ਦਾਣਾ ਮੰਡੀ ਰੋਡ ਵਿਖੇ ਕੀਤਾ ਗਿਆ। ਉਨ੍ਹਾਂ ਦੇ ਛੋਟੋ ਬੇਟੇ ਮਨਪ੍ਰੀਤ ਸਿੰਘ ਜਿਸ (6) ਵੱਲੋ ਅਗਨੀ ਭੇਟ ਕੀਤੀ ਗਈ। ਇਸ ਮੌਕੇ ‘ਤੇ ਪੰਜਾਬ ਪਿਲਸ ਦੇ ਜਵਾਨਾਂ ਵੱਲੋ ਰਾਈਫਲਾਂ ਨਾਲ ਹਵਾਈ ਫਾਇਰ ਕਰਕੇ ਸਲਾਮੀ ਦਿੱਤੀ ਗਈ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply