ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਮੀਡੀਆ ਦੇ ਇੱਕ ਹਿੱਸੇ ਵਿੱਚ ਛਪੀ ਤੇ ਚੱਲ ਰਹੀ ਉਸ ਖ਼ਬਰ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਹੈ ਕਿ ਕੁੱਝ ਲੋਕ ਚੀਫ਼ ਖਾਲਸਾ ਦੀਵਾਨ ਦੀ ਉਪ-ਚੋਣ ਵਿਚ ਹਿੱਸਾ ਲੈੈਣ ਲਈ ਅੰਮ੍ਰਿਤਧਾਰੀ ਹੋਣ ਦਾ ਜ਼ਾਅਲੀ ਸਰਟੀਫਿਕੇਟ ਲੈਣ ਲਈ ਤਰਲੋਮੱਛੀ ਹੋ ਰਹੇ ਹਨ, ਪਰ ਸ੍ਰੀ ਅਕਾਲ ਤਖਤ ਸਾਹਿਬ ’ਤੇ ਖੰਡੇ ਬਾਟੇ ਦੀ ਪਾਹੁਲ ਛਕਾਉਣ ਵਾਲੇ ਪੰਜ ਪਿਆਰਿਆਂ ਤੋਂ ਕੋਈ ਹੁੰਗਾਰਾ ਨਾ ਮਿਲਣ ਉਪਰੰਤ ਤਖਤ ਸਾਹਿਬ ਦੇ ਹੈਡ ਗ੍ਰੰਥੀ ਵਲੋਂ ਵੀ ਕੋਰਾ ਜਵਾਬ ਮਿਲਣ ਕਾਰਣ ਇਹ ਲੋਕ ਤੜਫ਼ ਰਹੇ ਹਨ, ਕਿਉਂਕਿ ਕੌਮ ਦਾ ਦੁਖਾਂਤ ਹੈ ਕਿ ਸਿਆਸੀ ਤੇ ਧਨਾਢ ਲੋਕਾਂ ਵਲੋਂ ਸਿੱਖ ਕੌਮ ਦੀਆਂ ਪਵਿੱਤਰ ਸੰਸਥਾਵਾਂ ਨੂੰ ਹਥਿਆ ਲੈਣ ਦੀ ਪਿਰਤ ਪੈ ਚੁੱਕੀ ਹੋਈ ਹੈ।
ਭੌਰ ਨੇ ਪੰਜ ਪਿਆਰਿਆਂ ਅਤੇ ਹੈਡ ਗ੍ਰੰਥੀ ਨੂੰ ਅਪੀਲ ਕੀਤੀ ਹੈ ਕਿ ਐਸੀ ਘਿਨੌਣੀ ਹਰਕਤ ਕਰਨ ਵਾਲੇ ਵਿਅਕਤੀ ਦਾ ਨਾਮ ਜਨਤਕ ਕੀਤਾ ਜਾਵੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਇਸ ਸਾਰੇ ਮਾਮਲੇ ਦੀ ਉਚ-ਪੱਧਰੀ ਜਾਂਚ ਕਰਾਉਣ।ਜੇਕਰ ਅਜਿਹਾ ਨਹੀਂ ਹੁੰਦਾ ਤਾਂ ਭਵਿੱਖ ਵਿਚ ਸੱਤਾ ਦੇ ਲਾਲਸੀ ਲੋਕ ਵਾਰ-ਵਾਰ ਅਜਿਹਾ ਐਸਾ ਹੀਆ ਕਰ ਸਕਦੇ ਹਨ।ਉਹਨਾਂ ਚੀਫ ਖਾਲਸਾ ਦੀਵਾਨ ਨੂੰ ਵੀ ਸੁਚੇਤ ਕਰਦਿਆਂ ਕਿਹਾ ਕਿ ਅਜਿਹੇ ਲੋਕ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਕੀ ਮਾਰਗ-ਦਰਸ਼ਨ ਕਰਨਗੇ, ਜਿਨ੍ਹਾਂ ਲੋਕਾਂ ਨੂੰ ਨਾ ਪੰਥ ’ਤੇ ਨਿਸ਼ਚਾ ਹੈ ਤੇ ਨਾ ਹੀ ਖੰਡੇ ਬਾਟੇ ਦੀ ਪਾਹੁਲ ਦੀ ਅਹਿਮੀਅਤ ਦਾ ਪਤਾ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media