ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਐਸ.ਟੀ.ਐਫ ਬਾਰਡਰ ਰੇਂਜ ਨੂੰ ਭਾਰਤ ਪਾਕਿਸਤਾਨ ਕੰਡਿਆਲੀ ਤਾਰ ਤੋਂ ਪਾਰ ਤਰਨ ਤਾਰਨ
ਸੈਕਟਰ ਬੀ.ਓ.ਪੀ ਕੁਲਵੰਤ ਮੁਠਿਆਂਵਾਲਾ ਨੇੜਿਓਂ 4 ਕਿੋ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਮਿਲੀ ਹੈ। ਸਥਾਨਕ ਦਫਤਰ ਵਿੱਚ ਬੁਲਾਈ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਸਬੰਧੀ ਜਾਣਕਰੀ ਦਿੰਦਿਆਂ ਐਸ.ਟੀ.ਐਫ ਬਾਰਡਰ ਰੇਂਜ ਅੰਮ੍ਰਿਤਸਰ ਦੇ ਏ.ਆਈ.ਜੀ.ਪੀ ਰਛਪਾਲ ਸਿੰਘ ਪੀ.ਪੀ.ਐਸ ਨੇ ਦੱਸਿਆ ਹੈ ਕਿ ਹਰਪ੍ਰੀਤ ਸਿੰਘ ਸਿੱਧੂ ਆਈ.ਪੀ.ਐਸ ਏ.ਡੀ.ਜੀ.ਪੀ ਐਸ.ਟੀ.ਐਫ ਪੰਜਾਬ ਅਤੇ ਆਰ.ਕੇ ਜੈਸਵਾਲ ਆਈ.ਜੀ.ਪੀ ਐਸ.ਟੀ.ਐਫ ਬਾਰਡਰ ਜੋਨ ਵੱਲੋਂ ਨਸ਼ਿਆਂ ਖਿਲਾਫ ਅਰੰਭੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਐਸ.ਟੀ.ਐਫ ਨੂੰ ਇਹ ਵੱਡੀ ਸਫਲਤਾ ਉਸ ਸਮੇਂ ਹੱਥ ਲੱਗੀ ਜਦੋਂ ਐਸ.ਟੀ.ਐਫ ਤਰਨ ਤਾਰਨ ਦੇ ਡੀ.ਐਸ.ਪੀ ਕਿਰਪਾਲ ਸਿੰਘ ਦੀ ਨਿਗਰਾਨੀ ਹੇਠ ਐਸ.ਟੀ.ਐਫ ਤਰਨ ਤਾਰਨ ਦੇ ਇੰਸਪੈਕਟਰ ਸੁਖਵਿੰਦਰ ਸਿੰਘ ਨੂੰ ਖਾਸ ਮੁਖਬਰ ਤੋਂ ਇਤਲਾਹ ਮਿਲੀ ਕਿ ਪਿੰਡ ਲਾਖਣਾਂ ਥਾਣਾ ਵਲਟੋਹਾ ਜਿਲ੍ਹਾ ਤਰਨ ਤਾਰਨ ਵਾਸੀ ਬਲਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਨੇ ਭਾਰਤ ਪਾਕਿਸਤਾਨ ਕੰਡਿਆਲੀ ਤਾਰ ਤੋਂ ਪਾਰ ਤਰਨ ਤਾਰਨ ਸੈਕਟਰ ਬੀ.ਓ.ਪੀ ਕੁਲਵੰਤ ਮੁਠਿਆਂਵਾਲਾ ਨਜ਼ਦੀਕ ਪਾਣੀ ਵਾਲੀ ਮੋਟਰ ਪਾਸ ਹੈਰੋਇਨ ਖੇਤਾਂ ਵਿੱਚ ਛੁਪਾ ਕੇ ਰੱਖੀ ਹੋਈ ਹੈ, ਜੋ ਪਾਕਿਸਤਾਨੀ ਸਮੱਗਲਰਾਂ ਨਾਲ ਮਿਲ ਕੇ ਆਪਣੇ ਹੋਰ ਸਾਥੀ ਸਮੱਗਲਰਾਂ ਸਮੇਤ ਪਾਕਿਸਤਾਨ ਤੋਂ ਹੈਰੋਇਨ ਭਾਰਤ ਵਿੱਚ ਸਮੱਗਲ ਕਰਵਾ ਕੇ ਪੰਜਾਬ ਤੇ ਹੋਰ ਰਾਜਾਂ ਵਿੱਚ ਸਪਲਾਈ ਕਰਨ ਦੇ ਧੰਦੇ ਵਿੱਚ ਲੱਗਾ ਹੋਇਆ ਹੈ।
ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਇਤਲਾਹ `ਤੇ ਡੀ.ਐਸ.ਪੀ ਕਿਰਪਾਲ ਸਿੰਘ ਨੇ ਇਹ ਮਾਮਲਾ 77 ਬਟਾਲੀਅਨ ਬੀ.ਐਸ.ਐਫ ਫਿਰੋਜ਼ਪਰ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਮੁਖਬਰ ਵੱਲੋਂ ਦੱਸੀ ਹੋਈ ਜਗ੍ਹਾ ਦੀ ਜਾਂਚ ਕੀਤੀ ਤਾਂ ਉਨਾਂ ਨੇ ਵਜੀਰ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਸੁਲਤਾਨਪਰ ਵਾਲਾ ਥਾਣਾ ਆਰਫਕੇ ਬਾਹੱਦ ਮੁਠਿਆਂਵਾਲੀ ਦੇ ਖੇਤਾਂ ਵਿੱਚ ਪਾਣੀ ਵਾਲੀ ਮੋਟਰ ਨੇੜੇ 4 ਪੈਕਟਾਂ ਵਿੱਚ ਪਾ ਕੇ ਦੱਬੀ 4 ਕਿਲੋਗ੍ਰਾਮ ਹੈਰੋਇਨ ਬਰਾਮਦ ਕਰ ਲਈ।ਉਨਾਂ ਕਿਹਾ ਕਿ ਇਸ ਸਬੰਧੀ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 18,21,29,61,85 ਤਹਿਤ ਥਾਣਾ ਐਸ.ਐਸ.ਓ.ਸੀ ਅੰਮ੍ਰਿਤਸਰ ਵਿਖੇ ਮੁਕੱਦਮਾ ਨੰਬਰ 5 ਦਰਜ਼ ਕਰ ਲ਼ਿਆ ਗਿਆ ਹੈ।ਦੋਸ਼ੀ ਬਲਵਿੰਦਰ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈ, ਜਿਸ ਨੂੰ ਕਾਬੂ ਕਰਨ ਉਪਰੰਤ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media