Friday, May 1, 2026

ਚੋਰੀ ਦੇ ਮੋਬਾਇਲਾਂ ਸਮੇਤ ਪੰਜ ਕਾਬੂ, ਨਸ਼ੀਲ਼ੀਆਂ ਗੋਲੀਆਂ ਸਮੇਤ ਦੋ ਗ੍ਰਿਫਤਾਰ

ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸੀ.ਆਈ.ਏ ਸਟਾਫ ਨੇ ਪੰਜ ਚੋਰਾਂ ਨੂੰ ਕਾਬੂ ਕਰ ਕੇ ਉਨਾਂ ਪਾਸੋਂ ਚੋਰੀ ਦੇ 16 ਮੋਬਾਇਲ ਬਰਾਮਦ ਕਰਨ PPN1603201819ਵਿੱਚ ਸਫਲਤਾ ਹਾਸਲ ਕੀਤੀ ਹੈ।ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ ਇਨਵੈਸਟੀਗੇਸ਼ਨ ਹਰਜੀਤ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਦੇ ਇੰਸਪੈਕਟਰ ਜੋਗਾ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ ਬਲਵਿੰਦਰ ਸਿੰਘ ਨੇ ਗਸ਼ਤ ਦੌਰਾਨ ਮੁਖਬਰ ਦੀ ਇਤਲਾਹ `ਤੇ ਗੁਰਜੀਤ ਸਿੰਘ ਉਰਫ ਸੋਨੂ ਪੁੱਤਰ ਸੁਖਦੇਵ ਸਿੰਘ ਵਾਸੀ ਅੰਤਰਯਾਮੀ ਕਲੌਨੀ ਅੰਮ੍ਰਿਤਸਰ, ਹਰਪ੍ਰੀਤ ਸਿੰਘ ਉਰਫ ਹੈਪੀ ਗਿਆਨੀ ਪੁੱਤਰ ਪਲਵਿੰਦਰ ਸਿੰਘ ਵਾਸੀ ਭਾਈ ਮੰਝ ਰੋਡ ਅੰਮ੍ਰਿਤਸਰ, ਵਿਜੇ ਕੁਮਾਰ ਉਰਫ ਬਰਾੜ ਵਾਸੀ ਪਿੰਡ ਫੱਜੂਪੁਰਾ ਜਿਲਾ ਗੁਰਦਾਸਪੁਰ, ਮਨਪ੍ਰੀਤ ਕੌਰ ਉਰਫ ਕਿਰਨ ਪਤਨੀ ਗਗਨਦੀਪ ਸਿੰਘ ਵਾਸੀ ਪਿੰਡ ਜੇਠੂਵਾਲ ਹਾਲ ਵਾਸੀ ਇੰਦਰਾ ਕਲੌਨੀ ਝਬਾਲ ਰੋਡ ਅੰਮ੍ਰਿਤਸਰ, ਅਤੇ ਵਿਪਲ ਚੌਧਰੀ ਪੁਤਰ ਸੂਰਜ ਚੌਧਰੀ ਵਾਸੀ ਪਿੰਡ ਵਿਸ਼ਨੂ ਜਿਲਾ ਅਰਾਈਆਂ ਬਿਹਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨਾਂ ਕਿਹਾ ਕਿ ਪੁਛਗਿਛ ਸਮੇਂ ਇੰਕਸਾਫ ਹੋਇਆ ਹੈ ਕਿ ਇਹ ਚੋਰ ਗ੍ਰੋਹ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦਾ ਸਮਾਨ ਤੇ ਮੋਬਾਇਲ ਚੋਰੀ ਕਰਦੇ ਸਨ।ਇੰਸਪੈਕਟਰ ਜੋਗਾ ਸਿੰਘ ਨੇ ਦਸਿਆ ਹੈ ਕਿ ਇਸ ਸਬੰਧੀ ਥਾਣਾ ਰਾਮ ਬਾਗ ਵਿਖੇ ਆਈ.ਪੀ.ਸੀ.ਦੀ ਧਾਰਾ 379,411 ਤਹਿਤ ਮੁਕੱਦਮਾ ਨੰਬਰ 30 ਦਰਜ ਕਰ ਲ਼ਿਆ ਗਿਆ ਹੈ ਅਤੇ ਕਥਿਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰਨ ਉਪਰੰਤ ਬਾਰੀਕੀ ਨਾਲ ਪੁਛਗਿਛ ਕੀਤੀ ਜਾਵੇਗੀ, ਜਿਸ ਦੌਰਾਨ ਕਈ ਹੋਰ ਵਾਰਦਾਤਾਂ ਦੇ ਨਸ਼ਰ ਹੋਣ ਦੀ ਸੰਭਾਵਨਾ ਹੈ।
ਇਸੇ ਦੌਰਾਨ ਸੀ.ਆਈ.ਏ ਸਟਾਫ ਨੇ 1020 ਨਸ਼ੀਲ਼ੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।ਸੀ.ਆਈ.ਏ ਸਟਾਫ ਦੇ ਇੰਸਪੈਕਟਰ ਜੋਗਾ ਸਿੰਘ ਨੇ ਦੱਸਿਆ ਹੈ ਕਿ ਏ.ਐਸ.ਆਈ ਬਲਜਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਸਮੇਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤਰਫੋਂ ਗਲਿਆਰਾ ਪਾਰਕ ਗੁ. ਬਾਬਾ ਅਟੱਲ ਜੀ ਵੱਲ ਆ ਰਹੇ ਦੋ ਮੋਨੇ ਨੌਜਵਾਨਾਂ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਇਕਦਮ ਪਿਛੇ ਮੁੜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਮੁਲਾਜ਼ਮਾਂ ਨੇ ਉਨਾਂ ਨੂੰ ਕਾਬੂ ਕਰ ਲਿਆ।ਇੰਨਾਂ ਨੇ ਆਪਣੀ ਪਛਾਣ ਦਿਲਬਾਗ ਸਿੰਘ ਬਾਗਾ ਪੁੱਤਰ ਉਜਾਗਰ ਸਿੰਘ ਪਿੰਡ ਕਾਲਾ ਨੰਗਲ ਜਿਲਾ ਗੁਰਦਾਸਪੁਰ ਤੇ ਰਮਨ ਮਹਾਜਨ ਉਰਫ ਕਾਗੋ ਪੁੱਤਰ ਯਸ਼ਪਾਲ ਮਹਾਜਨ ਵਾਸੀ ਰਾਣੀ ਬਜਾਰ ਅੰਮ੍ਰਿਤਸਰ ਦੱਸੀ।ਤਲਾਸ਼ੀ ਲੈਣ `ਤੇ ਦੋਨਾਂ ਪਾਸੋਂ 1020 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।ਉਨਾਂ ਕਿਹਾ ਕਿ ਪੁਛਗਿਛ ਦੌਰਾਨ ਉਕਤ ਵਿਅਕਤੀਆਂ ਨੇ ਦੱਸਿਆ ਹੈ ਕਿ ਉਹ ਧਾਰਮਿਕ ਸਥਾਨਾਂ `ਤੇ ਸ਼ਰਧਾਲੂਆਂ ਦੇ ਮੋਬਾਇਲ ਵੀ ਚੋਰੀ ਕਰਦੇ ਸਨ।ਇਹਨਾਂ  ਖਿਲਾਫ ਥਾਣਾ ਈ.ਡਵੀਜਨ ਵਿਖੇ ਐਨ.ਡੀ.ਪੀ.ਐਸ ਦੀ ਧਾਰਾ 22,29,61,85 ਤਹਿਤ ਕੇਸ ਨੰਬਰ 31 ਦਰਜ ਕਰ ਲਿਆ ਗਿਆ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply