ਅੰਮ੍ਰਿਤਸਰ, 16 ਮਾਰਚ (ਦੀਪ ਦਵਿੰਦਰ ਸਿੰਘ) -7 ਰੋਜਾ ਨੇਸ਼ਨਲ ਥਿਏਟਰ ਫੈਸਟੀਵਲ ਦੇ 6ਵੇਂ ਦਿਨ ਵਿੱਚ ਨਾਟਕ `ਅਭਿਨੈ ਤੋਂ ਸੱਚ ਤੱਕ` ਸਟੇਜ਼ `ਤੇ ਪ੍ਰਦਰਸ਼ਿਤ
ਕੀਤਾ ਗਿਆ। ਕਾਮਦੇਵ ਮਿਸ਼ਰਾ ਵਲੋਂ ਲਿਖਿਆ ਤੇ ਨਿਰਦੇਸ਼ਿਤ ਕੀਤਾ ਗਿਆ ਇਹ ਇੱਕ ਸੋਲੋ ਸ਼ੋਅ ਸੀ।ਇਸ ਦਾ ਉਦਘਾਟਨ ਮੁੱਖ ਮਹਿਮਾਨਾ ਵਜੋਂ ਪੁੱਜੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਕੀਤਾ ਗਿਆ।ਜਿੰਨਾਂ ਦਾ ਸਵਾਗਤ ਰਾਜਿੰਦਰ ਮੋਹਨ ਸਿੰਘ ਛੀਨਾ ਚੇਅਰਮੈਨ ਆਰਟ ਗੈਲਰੀ ਨੇ ਕੀਤਾ।
ਨਾਟਕ ਵਿੱਚ ਦਿਖਾਇਆ ਗਿਆ ਹੈ ਕਿ ਹੁਣੇ ਜੋ ਵਾਪਰਦਾ ਹੈ ਉਹ ਅਭਿਨੈ ਹੈ, ਜਦਕਿ ਸੱਚ ਹਮੇਸ਼ਾਂ ਨਵਾਂ ਰਹਿੰਦਾ ਹੈ।ਇਸ ਲਈ ਸੁਨੇਹਾ ਦਿੱਤਾ ਗਿਆ ਹੈ ਕਿ ਅਭਿਨੈੇ ਅਜਿਹਾ ਕਰੋ ਜਿਵੇਂ ਜੀਵਨ ਹੈ ਅਤੇ ਜੀਵਨ ਅਜਿਹਾ ਜੀਓ ਜਿਵੇਂ ਅਭਿਨੈ ਹੈ।ਅਭਿਨੈੇ ਤੋਂ ਸੱਚ ਤੱਕ ਨਾਟਕ ਵਿਚ ਵੀ ਐਕਟਰ ਨੂੰ ਕਈ ਨਾਟਕਾਂ ਜਿਵੇਂ `ਰੋਮੀਓ ਜੂਲੀਅਟ`, `ਅੰਨ੍ਹਾ ਯੁੱਗ, `ਹਾੜ ਦਾ ਇੱਕ ਦਿਨ`, `ਈਡਿਪਸ`, `ਬਿੱਛੂ`, `ਮਿੱੱਟੀ ਦੀ ਗੱਡੀ` ਆਦਿ ਵਿੱਚ ਕਈ ਚਰਿਤਰਾਂ ਨੂੰ ਜਿਊਂਦੇ ਹੋਏ ਅਚਾਨਕ ਅੰਦਰ ਦੇ ਪ੍ਰਕਾਸ਼ ਦਾ ਅਹਿਸਾਸ ਹੁੰਦਾ ਹੈ।ਹੁਣ ਉਸ ਨੂੰ ਈਸ਼ਵਰ, ਅੱਲ੍ਹਾ, ਸਿਫ਼ਰ, ਜਾਂ ਸੱਚ ਕੋਈ ਵੀ ਨਾਮ ਦਿਓ ਇਸ ਨਾਟਕ ਵਿੱਚ ਸੂਫੀ ਡਾਂਸ ਰਾਹੀਂ ਸੱਚ ਦੀ ਝਲਕ ਦਿਖਾਈ ਦਿੰਦੀ ਹੈ।ਜਿਸ ਵਿੱਚ ਡਾਂਸਰ ਗਾਇਬ ਹੋ ਜਾਂਦਾ ਹੈ, ਸਿਰਫ ਡਾਂਸ ਹੀ ਬੱਚਦਾ ਹੈ ਅਤੇ ਐਕਟਰ ਅਭਿਨੈ ਕਰਦਿਆਂ ਕਰਦਿਆਂ ਸੱਚ ਤੱਕ ਪਹੁੰਚ ਜਾਂਦਾ ਹੈ।
ਨੈਸ਼ਨਲ ਥਿਏਟਰ ਫੈਸਟੀਵਲ ਦੇ ਕਨਵੀਨਰ ਸੁਭਾਸ਼ ਚੰਦਰ ਹਨ।ਇਸ ਮੌਕੇ ਸ਼ੀਹਰੀਆਂ ਤੋਂ ਇਲਾਵਾ ਡਾ. ਪਰਮਿੰਦਰ ਸਿੰਘ ਗਰੋਵਰ, ਡਾ. ਗੋਪਾਲ ਕਿਰੋੜੀਵਾਲ, ਸੁਖਪਾਲ ਸਿੰਘ, ਅਤੁੱਲ ਮਹਿਰਾ, ਕਰਮਜੀਤ ਸਿੰਘ, ਨਰਿੰਦਰ ਸਿੰਘ, ਕੇਵਲ ਸਹਿਗਲ, ਮੈਡਮ ਜਸਮੀਤ ਨਾਇਰ ਆਦਿ ਮੌਜੂਦ ਸਨ।ਡਾ. ਅਰਵਿੰਦਰ ਸਿੰਘ ਚਮਕ ਜਰਨਲ ਸਕੱਤਰ ਆਰਟ ਗੈਲਰੀ ਨੇ ਸਾਰਿਆਂ ਦਾ ਸਵਾਗਤ ਕੀਤਾ।
Check Also
ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ ਸੋਲੋ ਪ੍ਰਦਰਸ਼ਨੀ ਦਾ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਉਦਘਾਟਨ
ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ …
Punjab Post Daily Online Newspaper & Print Media