ਕੁੱਪ ਕਲਾਂ (ਸੰਦੌੜ), 19 ਮਾਰਚ (ਪੰਜਾਬ ਪੋਸਟ- ਡਾ. ਕੁਲਵਿੰਦਰ ਗਿੱਲ) – ਸਰਕਾਰੀ ਗਰਲਜ਼ ਸਕੂਲ ਵਿਚ ਸਾਹਿਤ ਸਭਾ ਸੁਨਾਮ ਊਧਮ ਸਿੰਘ
ਵਾਲ਼ਾ ਵਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਕਰਮ ਸਿੰਘ ਜ਼ਖਮੀ, ਜੰਗੀਰ ਸਿੰਘ ਰਤਨ ਤੇ ਜਸਵੰਤ ਸਿੰਘ ਅਸਮਾਨੀ ਵਲੋਂ ਕੀਤੀ ਗਈ।ਸਮਾਗਮ ਵਿਚ ਹਰਮਿੰਦਰ ਸਿੰਘ ਭੱਟ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ, ਜੋ ਲੇਖਕ ਹੋਣ ਦੇ ਨਾਲ਼-ਨਾਲ਼ ਇੱਕ ਸਮਾਜਸੇਵੀ ਵੀ ਹਨ। ਭੱਟ ਨੇ ਸਾਹਿਤਕਾਰਾਂ ਦੇ ਰੂ-ਬ-ਰੂ ਹੋਣ ਸਮੇਂ ਆਪਣੀ ਜ਼ਿੰਦਗੀ ਦੇ ਤਜ਼ੱਰਬਿਆਂ `ਤੇ ਚਾਨਣਾ ਪਾਇਆ।ਉਨਾਂ ਕਿਹਾ ਸਾਰਥਿਕ ਸੁਨੇਹੇ ਦਿੰਦੀਆਂ ਕਲਮਾਂ ਦੀਆਂ ਜੜ੍ਹਾਂ ਮਜ਼ਬੂਤ ਕਰਨ ਦੀ ਲੋੜ ਹੈ, ਤਾਂਕਿ ਉਹ ਹੌਸਲੇ ਨਾਲ਼ ਉਸਾਰੂ ਵਿਰਸੇ ਵਾਲੀਆਂ ਰਚਨਾਵਾਂ ਸਮਾਜ ਸਿਰਜ ਸਕਣ।ਭੱਟ ਨੇ ਆਪਣੇ ਗੀਤ ਸੁਣਾ ਕੇ ਖ਼ੂਬ ਰੰਗ ਬੰਨ੍ਹਿਆ।ਸਾਹਿਤ ਸਭਾ ਵਲੋਂ ਹਰਮਿੰਦਰ ਸਿੰਘ ਭੱਟ ਵਲੋਂ ਪੰਜਾਬੀ ਸਭਿਆਚਾਰ ਗੀਤਾਂ ਤੇ ਲਘੂ ਫ਼ਿਲਮਾਂ ਵਰਗੀਆਂ ਮੁੱਲਵਾਨ ਸੇਵਾਵਾਂ ਦੇਣ ਬਦਲੇ ਉਚੇਚੇ ਤੌਰ `ਤੇ ਸਨਮਾਨਿਤ ਵੀ ਕੀਤਾ!ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ) ਸੁਨਾਮ ਊਧਮ ਸਿੰਘ ਵਾਲ਼ਾ ਵਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ 13 ਅਪ੍ਰੈਲ 1919 ਜਲਿਆਂ ਵਾਲ਼ੇ ਬਾਗ਼ ਦੇ ਸ਼ਹੀਦਾਂ ਦੀ ਯਾਦ ਵਿਚ ਸਾਲ (2018) ਦਾ ਕਲੰਡਰ ਰਿਲੀਜ਼ ਕੀਤਾ ਗਿਆ।ਪ੍ਰਸਿੱਧ ਲੋਕ ਗਾਇਕ ਭੋਲਾ ਸਿੰਘ ਸੰਗਰਾਮੀ ਦੀ ਕਵਿਤਾ ‘ਮੈਂ ਭਗਤ ਸਿੰਘ ਬੋਲਦਾ ਹਾਂ‘ ਵੀ ਲੋਕ ਅਰਪਣ ਕੀਤੀ ਗਈ।
ਇਸ ਮੌਕੇ ਡਾ. ਅਮਰੀਕ ਅਮਨ, ਹਰਭਗਵਾਨ ਸ਼ਰਮਾ, ਸੁਨੀਲ ਕੌਸ਼ਿਕ, ਹਰਵਿੰਦਰ ਰਿਸ਼ੀ, ਅਜਮੇਰ ਸਿੰਘ, ਹਰਮੇਲ ਸਿੰਘ, ਮਿਲਖਾ ਸਿੰਘ ਸਨੇਹੀ, ਮਹਿੰਦਰ ਸਿੰਘ ਢਿੱਲੋਂ, ਸੁਖਵਿੰਦਰ ਲੋਟੇ, ਸਾਬਰ ਖ਼ਾਨ, ਅਵਤਾਰ ਅਭੀ, ਜਗਸੀਰ ਬੇਦਰਦ, ਸੁਪਿੰਦਰ ਭਾਰਦਵਾਜ, ਹਰਦੀਪ ਵਿਕੀ, ਸੁਰੇਸ਼ ਚੌਹਾਨ, ਦਲਬਾਰ ਸਿੰਘ,ਰਾਕੇਸ਼ ਸ਼ਰਮਾ, ਗੁਰਜੰਟ ਤਕੀਪੁਰ, ਮੱਖਣ ਸ਼ੇਖੂਵਾਸ, ਅਵਤਾਰ ਕਾਲਾਝਾੜ, ਰਜਿੰਦਰ ਚਹਿਲ, ਰਮੇਸ਼ ਸ਼ਰਮਾ ਐਡਵੋਕੇਟ, ਜਸਵਿੰਦਰ ਕੌਰ, ਪਰਮਜੀਤ ਸੰਗਰਾਮੀ ਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਸਨ। ਇਸ ਮੌਕੇ ਕਵੀ ਦਰਬਾਰ ਵੀ ਹੋਇਆ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media