Friday, July 24, 2026

ਯੂਨੀਵਰਸਿਟੀ ਬਿਜ਼ਨਸ ਸਕੂਲ ਵਲੋਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ `ਤੇ ਰਾਸ਼ਟਰੀ ਸੈਮੀਨਾਰ

PPN2103201807ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜਨਸ ਸਕੂਲ (ਯੂ.ਬੀ.ਐਸ) ਵੱਲੋਂ ਯੂ.ਜੀ.ਸੀ-ਐਸ.ਏ.ਪੀ ਦੇ ਸਹਿਯੋਗ ਨਾਲ “ਭਾਰਤ ਵਿੱਚ ਬਿਜ਼ਨਸ ਦੇ ਸੰਦਰਭ ਵਿੱਚ ਕਾਰਪੋਰੇਟ ਸਮਾਜਿਕ ਜਿ਼ੰਮੇਵਾਰੀ” ਵਿਸ਼ੇ `ਤੇ ਦੂਜਾ ਕੌਮੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ ਪ੍ਰੋ. ਅਮਰਜੀਤ ਸਿੰਘ ਸਿੱਧੂ, ਯੂ.ਜੀ.ਸੀ-ਐਸ.ਏ.ਪੀ ਕੋਆਰਡੀਨੇਟਰ ਨੇ ਟਰਿਪਲ ਬੌਟਮ ਲਾਇਨ ਪਹੁੰਚ ਵਿਧੀ `ਤੇ ਜ਼ੋਰ ਦਿੱਤਾ ਜੋ ਕਾਰਪੋਰੇਟ ਕਾਰਗੁਜ਼ਾਰੀ ਨੂੰ ਮਾਪਣ ਅਤੇ ਰਿਪੋਰਟ ਕਰਨ ਲਈ ਵਰਤੀ ਜਾ ਸਕਦੀ ਹੈ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਖੱਪਤਕਾਰਾਂ ਨੇ ਉਨ੍ਹਾਂ ਕੰਪਨੀਆਂ ਤੋਂ ਵਧੇਰੀ ਉਮੀਦ ਕੀਤੀ ਹੈ ਜੋ ਕਿਸੇ ਤਰ੍ਹਾਂ ਨੈਤਿਕ, ਵਾਤਾਵਰਣ ਅਤੇ ਸਮਾਜਿਕ ਤੌਰ ਤੇ ਜਿ਼ੰਮੇਵਾਰ ਹਨ। ਡਾ. ਜਸਵੀਨ ਕੌਰ, ਮੁੱਖੀ ਯੂ.ਬੀ.ਐਸ ਨੇ ਵਿਭਾਗ ਦੀਆਂ ਗਤੀਵਿਧੀਆਂ ਅਤੇ ਹੋਰ ਜਾਣਕਾਰੀ ਸਾਂਝੀ ਕੀਤੀ।  ਸੈਮੀਨਾਰ ਦੇ ਪ੍ਰਬੰਧਕੀ ਸਕੱਤਰ, ਪ੍ਰੋ. ਬੀ.ਐਸ ਹੁੰਦਲ ਨੇ ਇਸ ਪ੍ਰੋਗਰਾਮ ਵਿਚ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ।ਸਹਿ-ਪ੍ਰਬੰਧਕੀ ਸਕੱਤਰ, ਪ੍ਰੋ. ਬੀ.ਐਸ ਮਾਨ ਨੇ ਡੈਲੀਗੇਟਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਕਾਰਪੋਰੇਟ ਨੂੰ ਤਿੰਨ ਪੀ ਭਾਵ ਪਰਾਫਿਟ, ਪੀਪਲ ਐਂਡ ਪਲਾਂਟ ਭਾਵ ਮੁਨਾਫ਼ਾ, ਲੋਕ ਅਤੇ ਪੌਦਿਆਂ `ਤੇ ਧਿਆਨ ਕੇਂਦਰਤ ਕਰਨਾ ਪਵੇਗਾ।ਸੈਮੀਨਾਰ ਦੇ ਪ੍ਰਬੰਧਕ ਡਾ. ਵਿਕਰਮ ਸੰਧੂ ਨੇ ਕਿਹਾ ਕਿ ਸੈਮੀਨਾਰ ਵਿਚ 60 ਤੋਂ ਵੱਧ ਪ੍ਰਤੀਨਿਧਾਂ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ।ਉਨ੍ਹਾਂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੂੰ ਸੈਮੀਨਾਰ ਲਈ ਲੋੜੀਂਦੀ ਸਹਾਇਤਾ ਦੇਣ ਲਈ ਧੰਨਵਾਦ ਕੀਤਾ।ਸਮਾਪਤੀ ਸਮਾਰੋਹ ਮੌਕੇ ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply