Wednesday, September 9, 2026

ਰੇਲਵੇ ਸਬੰਧੀ ਮੰਗਾਂ ਨੂੰ ਲੈ ਕੇ ਚੱਲ ਰਹੀ ਭੁੱਖ ਹੜਤਾਲ ਅੱਜ ਹੋਈ 27ਵੇਂ ਦਿਨ ‘ਚ ਦਾਖ਼ਲ

ਆਲ ਇੰਡੀਆ ਯੂਥ ਫੈਡਰੇਸ਼ਨ ਮੰਡੀ ਲਾਧੂਕਾ ਬੈਠੀ ਧਰਨੇ ਤੇ

PPN06081404

ਫਾਜਿਲਕਾ, 06 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਜਿਲ੍ਹਾ ਫਾਜਿਲਕਾ ਦੇ ਹਲਕਾ ਮੰਡੀ ਲਾਧੂਕਾ ਦੀ ਸਮਾਜ ਸੇਵੀ ਸੰਸਥਾਂ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਮੈਂਬਰ ਅੱਜ ਰੇਲਵੇ ਸੰਬੰਧੀ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਸਾਂਝੇ ਮੋਰਚੇ ਵੱਲੋਂ ਆਰੰਭੀ ਕੀਤੀ ਗਈ ਭੁੱਖ ਹੜਤਾਲ ਵਿੱਚ ਸਾਮਲ ਹੌਏ ਅਤੇ ਉਂਨਾਂ ਦੀ ਸਮੁਲਿਅਤ ਨਾਲ ਅੱਜ ਇਹ ਧਰਨਾ 27ਵਾਂ ਦਿਨ ਨੂੰ ਵੀ ਪੂਰਾ ਕਰ ਗਿਆ। ਇਸ ਮੌਕੇ ਤੇ ਰਾਜ ਕਿਸ਼ੋਰ ਕਾਲੜਾ, ਐਕਸ ਈ ਓ ਤਿਲਕ ਰਾਜ ਵਰਮਾ, ਐਕਸ ਏ.ਐਮ.ਓ ਰਾਜਿੰਦਰ ਗਗਨੇਜਾ ਆਦਿ ਨੇ ਕਾਮਰੇਡ ਬੰਲਵਿੰਦਰ ਕੁਮਾਰ ਅਤੇ ਜਨਕ ਰਾਜ ਵਾਟਸ ਦੀ ਅਗਵਾਈ ਵਿੱਚ ਕਾਮਰੇਡ ਲਕਸ਼ਮਨ ਦਾਸ, ਕਾਮਰੇਡ ਨਸੀਬ ਕੁਮਾਰ, ਕਾਮਰੇਡ ਭਗਵਾਨ ਸਿੰਘ, ਕਾਮਰੇਡ ਪਰਮਜੀਤ ਸਿੰਘ, ਰਾਮਾ ਸਰਪੰਚ, ਸ਼ਮਸ਼ੇਰ ਸਿੰਘ, ਗੁਰਦੀਪ ਸਿੰਘ, ਬਬਲੂ ਕੁਮਾਰ, ਗੁਲਸ਼ਨ ਕੁਮਾਰ, ਹਰਨੇਕ ਸਿੰਘ ਸਾਰੇ ਪਿੰਡ ਲਾਧੂਕਾ ਨੂੰ ਹਾਰ ਪਾਕੇ ਧਰਨੇ ਤੇ ਬਿਠਾਇਆ ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply