ਬਠਿੰਡਾ, 22 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਵਿਚ ਸਮਾਜ ਭਲਾਈ ਲਈ ਕੰਮ ਕਰ ਰਹੀ
ਸੰਸਥਾ ‘ਸਰਬੱਤ ਦਾ ਭਲਾ’ ਬਠਿੰਡਾ ਇਕਾਈ ਵਲੋਂ ਟਰੱਸਟ ਦੇ ਮੈਨੇਜਿੰਗ ਡਾਇਟੈਕਟਰ ਡਾਕਟਰ ਐਸ.ਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗਰੀਬ, ਵਿਧਵਾਵਾਂ, ਬਜ਼ੁੱਰਗਾਂ ਅਤੇ ਅੰਗਹੀਣਾਂ ਨੂੰ ਇਸ ਮਹੀਨੇ ਦੀ ਰਾਸ਼ਨ ਸਮਗਰੀ ਤੇ ਮਾਇਕ ਸਹਾਇਤਾ ਦਾ ਚੈਕ ਤਕਸੀਮ ਕੀਤੇ ਗਏ।ਇਸ ਤੋਂ ਇਲਾਵਾ ਬਿਰਧ ਆਸ਼ਰਮ ਵਿਖੇ ਵੀ ਵਿਧਵਾ ਔਰਤਾਂ ਨੂੰ ਮਾਲੀ ਦੀ ਸਹਾਇਤਾ ਦਿੱਤੀ ਗਈ।ਇਸ ਮੌਕੇ ਇਕਾਈ ਦੇ ਪ੍ਰਧਾਨ ਕਸ਼ਿਕ ਗੁਪਤਾ, ਜਨਰਲ ਸਕੱਤਰ ਲਛਮਣ ਸਿੰਘ, ਹਰਵਿੰਦਰਪਾਲ ਸਿੰਘ ਧਵਨ, ਹਰਜੀਤ ਸਿੰਘ ਮਰਵਾਹਾ, ਕਰਤਾਰ ਸਿੰਘ ਜੱਜ, ਰਾਜਿੰਦਰ ਸਿੰਘ, ਗੁਰਦਰਸ਼ਨ ਸਿੰਘ ਆਦਿ ਹਾਜਰ ਸਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media